ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਸ਼ੋਅ 'ਚ ਹੰਗਾਮਾ

ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਸ਼ੋਅ 'ਚ ਹੰਗਾਮਾ

khanna,13 OCT,2024,(Azad Soch News):- ਖੰਨਾ 'ਚ ਲਲਹੇੜੀ ਰੋਡ 'ਤੇ ਆਯੋਜਿਤ ਦੁਸਹਿਰਾ ਮੇਲੇ (Dussehra Fair) 'ਚ ਭਾਰੀ ਹੰਗਾਮਾ ਹੋਇਆ,ਇੱਥੇ ਪੰਜਾਬੀ ਗਾਇਕ ਗੁਲਾਬ ਸਿੱਧੂ (Punjabi Singer Gulab Sidhu) ਦੇ ਸ਼ੋਅ ਨੂੰ ਅੱਧ ਵਿਚਾਲੇ ਹੀ ਰੋਕਣਾ ਪਿਆ,ਸਟੇਜ 'ਤੇ ਆਏ ਬਾਊਂਸਰਾਂ ਨੇ ਗੁੰਡਾਗਰਦੀ (Hooliganism) ਕਰਦੇ ਹੋਏ ਕਿਸਾਨ ਦੀ ਪੱਗ ਲਾਹ ਦਿੱਤੀ,ਕਿਸਾਨ ਅਤੇ ਉਸ ਦੇ ਪੁੱਤਰ ਨੂੰ ਸਟੇਜ ਤੋਂ ਧੱਕਾ ਦੇ ਕੇ ਸੁੱਟ ਦਿੱਤਾ ਗਿਆ,ਇਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ,ਜਾਣਕਾਰੀ ਅਨੁਸਾਰ ਕਿਸਾਨ ਤੇ ਉਸ ਦੇ ਪੁੱਤਰ ਨੂੰ ਗਾਇਕ ਦੀ ਸਟੇਜ 'ਤੇ ਜਾਣ ਤੋਂ ਰੋਕਿਆ ਗਿਆ,ਜਦੋਂ ਉਨ੍ਹਾਂ ਕਿਹਾ ਕਿ ਉਹ ਜ਼ਮੀਨ ਦੇ ਮਾਲਕ ਹਨ ਤਾਂ ਬਾਊਂਸਰਾਂ ਨੇ ਗੁੰਡਾਗਰਦੀ ਸ਼ੁਰੂ ਕਰ ਦਿੱਤੀ,ਬਜ਼ੁਰਗ ਕਿਸਾਨ ਨੂੰ ਧੱਕਾ ਦਿੱਤਾ।

ਪੁੱਤਰ ਨੇ ਵਿਰੋਧ ਕੀਤਾ ਤਾਂ ਉਸ ਦੀ ਵੀ ਕੁੱਟਮਾਰ ਕੀਤੀ ਗਈ,ਕਿਸਾਨ ਦੀ ਪੱਗ ਲਾਹੁਣ ਤੋਂ ਬਾਅਦ ਉਸ ਦੇ ਪੁੱਤਰ ਸਮੇਤ ਉਸ ਨੂੰ ਜ਼ਮੀਨ 'ਤੇ ਧੱਕਾ ਮਾਰ ਦਿੱਤਾ,ਇਸ ਘਟਨਾ ਤੋਂ ਬਾਅਦ ਕਿਸਾਨ ਦੇ ਦੋਸਤ ਲੋਕਾਂ ਦੀ ਭੀੜ ਵਿਚਕਾਰ ਟਰੈਕਟਰ (Tractor) ਲੈ ਕੇ ਸਟੇਜ ਦੇ ਨੇੜੇ ਪਹੁੰਚ ਗਏ,ਜਿਸ ਤੋਂ ਬਾਅਦ ਪੰਜਾਬੀ ਗਾਇਕ ਗੁਲਾਬ ਸਿੱਧੂ ਨੂੰ ਸ਼ੋਅ (Show) ਬੰਦ ਕਰਨਾ ਪਿਆ,ਹਾਲਾਤ ਵਿਗੜਦੇ ਦੇਖ ਗੁਲਾਬ ਸਿੱਧੂ ਸ਼ੋਅ (Show) ਛੱਡ ਕੇ ਭੱਜ ਗਏ,ਉਨ੍ਹਾਂ ਦੀਆਂ ਕਈ ਗੱਡੀਆਂ ਵੀ ਉਥੇ ਹੀ ਰੋਕ ਦਿੱਤੀਆਂ ਗਈਆਂ,ਸੂਚਨਾ ਮਿਲਣ ਤੋਂ ਬਾਅਦ ਐਸਐਸਪੀ ਅਸ਼ਵਨੀ ਗੋਟਿਆਲ (SSP Ashwani Gotial) ਸਮੇਤ ਕਈ ਅਧਿਕਾਰੀ ਮੌਕੇ ’ਤੇ ਪੁੱਜੇ,ਕਿਸਾਨ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਬਾਊਂਸਰਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ,ਐਸਪੀ ਸੌਰਵ ਜਿੰਦਲ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਬੁਲਾ ਕੇ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ,ਬਣਦੀ ਕਾਰਵਾਈ ਕੀਤੀ ਜਾਵੇਗੀ।   

 

Advertisement

Latest News

ਚੰਡੀਗੜ੍ਹ 'ਚ ਤਾਪਮਾਨ 'ਚ ਲਗਾਤਾਰ ਗਿਰਾਵਟ ਜਾਰੀ ਚੰਡੀਗੜ੍ਹ 'ਚ ਤਾਪਮਾਨ 'ਚ ਲਗਾਤਾਰ ਗਿਰਾਵਟ ਜਾਰੀ
Chandigarh,22 OCT,2024,(Azad Soch News):- ਚੰਡੀਗੜ੍ਹ ਦਾ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ,ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਔਸਤ ਤਾਪਮਾਨ ਵਿੱਚ...
South Korea ਦੇ ਦਾਅਵਿਆਂ ਨੂੰ ਬੇਬੁਨਿਆਦ ਦੱਸਦੇ ਹੋਏ ਉੱਤਰੀ ਕੋਰੀਆ ਦੇ ਸੈਨਿਕ Russia-Ukraine ਯੁੱਧ 'ਚ ਹਿੱਸਾ ਨਹੀਂ ਲੈਣਗੇ
ਵੱਧਦੇ ਪ੍ਰਦੂਸ਼ਣ ਨੂੰ ਲੈ ਕੇ ਹਰਿਆਣਾ ਵਿੱਚ 24 ਅਧਿਕਾਰੀ ਮੁਅੱਤਲ
ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਪ੍ਰਦਾਨ ਕਰਨ ਲਈ ਮਾਪੇ-ਅਧਿਆਪਕ ਮਿਲਣੀ ਇੱਕ ਸਕਾਰਾਤਮਕ ਕਦਮ: ਕੁਲਦੀਪ ਸਿੰਘ ਧਾਲੀਵਾਲ
ਪੰਜਾਬ ਦੇ ਕਿਸਾਨਾਂ ਨਾਲ ਕੇਂਦਰ ਕਰ ਰਿਹਾ ਹੈ ਮਤਰੇਈ ਮਾਂ ਵਾਲਾ ਸਲੂਕ: ਡਾ. ਬਲਜੀਤ ਕੌਰ
ਮੈਗਾ ਪੇਰੈਂਟ ਟੀਚਰ ਮੀਟ, ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਭਗਵੰਤ ਮਾਨ ਸਰਕਾਰ ਦਾ ਸ਼ਲਾਘਾਯੋਗ ਕਦਮ, ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ  
ਮਾਪੇ ਅਧਿਆਪਕ ਮਿਲਣੀ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਿਹਤਰੀ ਵਿਚ ਅਹਿਮ ਭੂਮਿਕਾ ਨਿਭਾਈ: ਹਰਜੋਤ ਸਿੰਘ ਬੈਂਸ