400 ਟਾਇਰਾਂ ਵਾਲਾ ਟਰੱਕ ਗੁਜਰਾਤ ਤੋਂ ਹਰਿਆਣਾ ਪਹੁੰਚਿਆ
Haryana/Cathal,01 NOV,2024,(Azad Soch News):- ਇਨ੍ਹੀਂ ਦਿਨੀਂ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੀਆਂ ਸੜਕਾਂ 'ਤੇ ਇਕ ਟਰੱਕ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ,ਲੋਕ ਇਸ ਟਰੱਕ ਨੂੰ ਬਾਹੂਬਲੀ ਕਹਿ ਰਹੇ ਹਨ,ਹਾਲਾਂਕਿ ਇਸ ਟਰੱਕ ਦਾ ਨਾਂ ਬਾਹੂਬਲੀ ਹੈ,ਪਰ ਇਸ ਦੀ ਸਪੀਡ ਕੱਛੂਏ ਵਰਗੀ ਹੈ,ਇਸ ਟਰੱਕ ਵਿੱਚ 400 ਟਾਇਰ ਹਨ,ਇਹ ਟਰੱਕ ਇੱਕ ਸਾਲ ਪਹਿਲਾਂ ਗੁਜਰਾਤ ਤੋਂ ਹਰਿਆਣਾ ਦੇ ਪਾਣੀਪਤ ਲਈ ਰਵਾਨਾ ਹੋਇਆ ਸੀ,ਅਤੇ ਹੁਣ ਉੱਥੇ ਪਹੁੰਚ ਗਿਆ ਹੈ,ਇਹ ਟਰੱਕ ਲਗਭਗ ਇੱਕ ਸਾਲ ਪਹਿਲਾਂ ਅਕਤੂਬਰ 2023 ਵਿੱਚ ਗੁਜਰਾਤ ਤੋਂ ਬਾਇਲਰ ਦਾ ਹਿੱਸਾ ਲੈ ਕੇ ਕਾਂਡਲਾ ਬੰਦਰਗਾਹ (Kandla Port) ਤੋਂ ਰਵਾਨਾ ਹੋਇਆ ਸੀ, ਜੋ ਹੁਣ ਹਰਿਆਣਾ ਦੇ ਕੈਥਲ ਜ਼ਿਲ੍ਹੇ ਵਿੱਚ ਪਹੁੰਚ ਗਿਆ ਹੈ,ਇਸ ਨੇ ਪਾਣੀਪਤ ਰਿਫਾਇਨਰੀ ਤੱਕ ਪਹੁੰਚਣਾ ਹੈ,ਜਿਵੇਂ ਹੀ ਇਹ ਦਿੱਲੀ-ਪਟਿਆਲਾ ਨੈਸ਼ਨਲ ਹਾਈਵੇਅ (Delhi-Patiala National Highway) 'ਤੇ ਪਹੁੰਚਿਆ ਤਾਂ ਕਰੀਬ 1 ਕਿਲੋਮੀਟਰ ਲੰਬਾ ਜਾਮ ਲੱਗ ਗਿਆ,ਟਰੱਕ ਨੂੰ ਹਟਾਉਣ ਲਈ ਬਿਜਲੀ ਨਿਗਮ ਨੇ ਪੂਰੇ ਸ਼ਹਿਰ ਵਿੱਚ ਕਰੀਬ 7 ਘੰਟੇ ਬਿਜਲੀ ਠੱਪ ਕੀਤੀ। ਬਿਜਲੀ ਦੀਆਂ ਲਾਈਨਾਂ ਠੀਕ ਕੀਤੀਆਂ ਗਈਆਂ।