ਕਾਂਗਰਸ ਨੇ ਹਰਿਆਣਾ ਦੀਆਂ 10 ਵਿਚੋਂ 8 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ

Chandigarh,26 April,2024,(Azad Soch News):- ਕਾਂਗਰਸ ਨੇ ਹਰਿਆਣਾ ਦੀਆਂ 10 ਵਿਚੋਂ 8 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ,ਇਨ੍ਹਾਂ ਵਿਚ ਹਿਸਾਰ ਤੋਂ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਨੂੰ ਟਿਕਟ ਨਹੀਂ ਦਿੱਤੀ ਗਈ ਹੈ,ਉਸ ਨੂੰ ਹਿਸਾਰ ਅਤੇ ਸੋਨੀਪਤ (Sonepat) ਤੋਂ ਟਿਕਟ ਮਿਲਣ ਦੀ ਚਰਚਾ ਸੀ,ਹਿਸਾਰ (Hisar) ਤੋਂ ਸਾਬਕਾ ਕੇਂਦਰੀ ਮੰਤਰੀ ਜੈਪ੍ਰਕਾਸ਼ ਅਤੇ ਸੋਨੀਪਤ ਤੋਂ ਸਤਪਾਲ ਬ੍ਰਹਮਚਾਰੀ ਨੂੰ ਟਿਕਟ ਦਿੱਤੀ ਗਈ ਹੈ,ਭਿਵਾਨੀ-ਮਹੇਂਦਰਗੜ੍ਹ ਤੋਂ ਕਾਂਗਰਸ ਨੇ ਵਿਧਾਇਕ ਕਿਰਨ ਚੌਧਰੀ ਦੀ ਧੀ ਸ਼ਰੁਤੀ ਚੌਧਰੀ ਦੀ ਟਿਕਟ ਰੱਦ ਕਰ ਦਿੱਤੀ ਹੈ।
ਸਾਬਕਾ ਮੁੱਖ ਮੰਤਰੀ ਹੁੱਡਾ (Former Chief Minister Hooda) ਦੇ ਕਰੀਬੀ ਰਾਓ ਦਾਨ ਸਿੰਘ ਇੱਥੋਂ ਚੋਣ ਲੜਨਗੇ,ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਦਿਵਯਾਂਸ਼ੂ ਬੁੱਧੀਰਾਜਾ ਕਰਨਾਲ (Karnal) ਤੋਂ ਚੋਣ ਲੜਨਗੇ,ਰੋਹਤਕ ਤੋਂ ਰਾਜ ਸਭਾ ਸੀਟ ਖੋਹਣ ਦੀਆਂ ਚਰਚਾਵਾਂ ਵਿਚਾਲੇ ਦੀਪੇਂਦਰ ਹੁੱਡਾ ਨੂੰ ਉਮੀਦਵਾਰ ਬਣਾਇਆ ਗਿਆ ਹੈ,ਕੁਮਾਰੀ ਸ਼ੈਲਜਾ ਸਿਰਸਾ ਤੋਂ ਚੋਣ ਲੜਨਗੇ ਜਦਕਿ ਅੰਬਾਲਾ (Ambala) ਤੋਂ ਵਰੁਣ ਚੌਧਰੀ ਮੁਲਾਣਾ ਅਤੇ ਫਰੀਦਾਬਾਦ (Faridabad) ਤੋਂ ਸਾਬਕਾ ਮੰਤਰੀ ਮਹਿੰਦਰ ਪ੍ਰਤਾਪ ਨੂੰ ਟਿਕਟ ਦਿੱਤੀ ਗਈ ਹੈ,ਕੁਰੂਕਸ਼ੇਤਰ (Kurukshetra) ਸੀਟ I.N.D.I.A. ਬਲਾਕ ਦੇ ਤਹਿਤ ਕਾਂਗਰਸ ਨੇ 'ਆਪ' ਨੂੰ ਦਿੱਤੀ ਹੈ, ਜਿੱਥੋਂ ਸੁਸ਼ੀਲ ਗੁਪਤਾ ਉਮੀਦਵਾਰ ਹਨ।
Related Posts
Latest News
