ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਸਾਨਾਂ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ

Faridabad, 07 April,2024,(Azad Soch News):- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ (Haryana Chief Minister Naib Saini) ਨੇ ਕਿਸਾਨਾਂ ਨੂੰ ਲੈਕੇ ਵਿਵਾਦਤ ਬਿਆਨ ਦਿੱਤਾ ਹੈ,ਫਤਿਹਾਬਾਦ ਦੇ ਰਤੀਆ ‘ਚ ਇਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨਾਇਬ ਸੈਣੀਨੇ ਕਿਸਾਨਾਂ ਨੂੰ ਉਪਰਦਵੀ ਕਿਹਾ ਦਿੱਤਾ,ਇਸ ਤੋਂ ਬਾਅਦ ਫਰੀਦਾਬਾਦ (Faridabad) ‘ਚ ਪਾਰਟੀ ਦੇ ਸਥਾਪਨਾ ਦਿਵਸ ਦੇ ਪ੍ਰੋਗਰਾਮ ‘ਚ ਉਨ੍ਹਾਂ ਨੇ ਸੂਬੇ ਦੇ ਅਪਰਾਧੀਆਂ ਨੂੰ ਸੁਧਰ ਜਾਣ ਦੀ ਹਦਾਇਤ ਦਿੱਤੀ,ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਰਤੀਆ ਵਿੱਚ ਹੋਏ ਇਕ ਪ੍ਰੋਗਰਾਮ ਸ਼ਾਮਿਲ ਹੋਏ ਸਨ,ਜਿਸ ਦੌਰਾਨ ਕਿਸਾਨਾਂ ਨੇ ਉਹਨਾਂ ਵਿਰੋਧ ਕੀਤਾ।
ਇਸ ਤੇ ਬੋਲਦਿਆ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਜੋ ਸਾਡੇ ਪਿਛੇ ਉਪਦਰਵੀ ਅੰਦੋਲਨ (Subversive Movement) ਕਰ ਰਹੇ ਹਨ,ਉਹਨਾਂ ਨਾਲ ਗੱਲਬਾਤ ਕਰਨ ਲਈ ਅਸੀਂ ਆਪਣੇ ਮੰਤਰੀਆਂ ਨੂੰ ਭੇਜਿਆ ਹੈ,ਸਾਡੀ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਹੈ, ਦੁਸ਼ਮਣ ਨਹੀਂ,ਨਾਇਬ ਸੈਣੀ ਦੇ ਇਸ ਬਿਆਨ ਦੇ ਖਿਲਾਫ਼ ਕਿਸਾਨਾਂ ਨੇ ਰਤੀਆ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ, ਕਿਸਾਨਾਂ ਦਾ ਇਲਜ਼ਾਮ ਹੈ ਕਿ ਮੁੱਖ ਮੰਤਰੀ ਨੇ ਆਪਣੇ ਬਿਆਨ ਵਿੱਚ ਕਿਸਾਨਾਂ ਨੂੰ ਉਪਰਦਵੀ ਦੱਸਿਆ ਹੈ,ਰਤੀਆ ਰੈਲੀ (Ratia Rally) ਵਿੱਚ ਖਾਲੀ ਕੁਰਸੀਆਂ ਦਿਖਾਉਣ ਦੇ ਮਾਮਲੇ ਵਿੱਚ ਪੱਤਰਕਾਰ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ ਤੇ ਵੀ ਕਿਸਾਨਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।
Latest News
