ਐਮਐਲਏ ਕਪੂਰਥਲਾ ਰਾਣਾ ਗੁਰਜੀਤ ਸਿੰਘ ਨੇ ‘ਨਵੀਂ ਸੋਚ, ਨਵਾਂ ਪੰਜਾਬ’ ਦਾ ਕੀਤਾ ਆਰੰਭ

ਐਮਐਲਏ ਕਪੂਰਥਲਾ ਰਾਣਾ ਗੁਰਜੀਤ ਸਿੰਘ ਨੇ ‘ਨਵੀਂ ਸੋਚ, ਨਵਾਂ ਪੰਜਾਬ’ ਦਾ ਕੀਤਾ ਆਰੰਭ

*ਐਮਐਲਏ ਕਪੂਰਥਲਾ ਰਾਣਾ ਗੁਰਜੀਤ ਸਿੰਘ ਨੇ ‘ਨਵੀਂ ਸੋਚ, ਨਵਾਂ ਪੰਜਾਬ’ ਦਾ ਕੀਤਾ ਆਰੰਭ*

 

*ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਵਿੱਚ ਪੈਦਾ ਹੋਈ ਮੱਕੀ ਨੂੰ ਐਮਐਸਪੀ ‘ਤੇ ਖਰੀਦਣ ਦੀ ਪੇਸ਼ਕਸ਼, ਨੌਜਵਾਨਾਂ ਲਈ ਹੁਨਰ ਅਤੇ ਉਦਯੋਗਿਕ ਵਿਕਾਸ, ਫ਼ਸਲੀ ਵਿਭਿੰਨਤਾ ਅਤੇ ਕਿਸਾਨਾਂ ਲਈ ਲਾਭਕਾਰੀ ਕੀਮਤਾਂ ਦੀ ਵਕਾਲਤ*

 

ਫਰੀਦਕੋਟ 30 ਮਾਰਚ ,2025:- ਫਰੀਦਕੋਟ ਦੇ ਜੈਤੋ ‘ਚ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੇ ਦੌਰਾਨ, ਕਪੂਰਥਲਾ ਦੇ ਐਮਐਲਏ ਰਾਣਾ ਗੁਰਜੀਤ ਸਿੰਘ ਨੇ “ਨਵੀਂ ਸੋਚ, ਨਵਾਂ ਪੰਜਾਬ” ਮਿਸ਼ਨ ਤਹਿਤ ਪੰਜਾਬ ਦੀ ਖੇਤੀ ਨੂੰ ਇੱਕ ਲਾਭਕਾਰੀ ਅਤੇ ਆਮਦਨਯੋਗ ਪੇਸ਼ੇ ਵਜੋਂ ਤਬਦੀਲ ਕਰਨ ਅਤੇ ਨੌਜਵਾਨਾਂ ਲਈ ਨਵੇਂ ਮੌਕਿਆਂ ਨੂੰ ਵਿਕਸਤ ਕਰਨ ਦੀ ਪੇਸ਼ਕਸ਼ ਕੀਤੀ।

 

ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਰਵਾਇਤੀ ਖੇਤੀਬਾੜੀ ਤੋਂ ਇੱਕ ਉਦਯੋਗਿਕ ਦ੍ਰਿਸ਼ਟੀਕੋਣ ਵਲ੍ਹ ਸਿਫ਼ਾਰਸ਼ ਕੀਤੀ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨਵੇਂ ਹੁਨਰ ਸਿਖਾ ਕੇ ਚੰਗੇ ਭਵਿੱਖ ਲਈ ਤਿਆਰ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ।

 

ਪੰਜਾਬ ਵਿੱਚ ਪਾਣੀ ਦੇ ਹੇਠਾਂ ਡਿੱਗ ਰਹੇ ਸਤਰ ‘ਤੇ ਚਿੰਤਾ ਪ੍ਰਗਟਾਉਂਦੇ ਹੋਏ, ਉਨ੍ਹਾਂ ਨੇ ਝੋਨੇ ਦੀ ਖੇਤੀ ਨੂੰ ਇਸਦੀ ਮੁੱਖ ਵਜ੍ਹਾ ਦੱਸਿਆ। ਉਨ੍ਹਾਂ ਨੇ ਯਾਦ ਦਿਵਾਇਆ ਕਿ ਇੱਕ ਸਮਾਂ ਸੀ ਜਦੋਂ ਮਾਲਵਾ ਵਿੱਚ ਕਪਾਹ ਉਦਯੋਗ ਲਾਭਕਾਰੀ ਸੀ, ਜੋ ਕਿਸਾਨਾਂ, ਮਜ਼ਦੂਰਾਂ ਅਤੇ ਟੈਕਸਟਾਈਲ ਮਿਲਾਂ ਲਈ ਆਮਦਨ ਦਾ ਮਜ਼ਬੂਤ ​​ਸਰੋਤ ਸੀ। ਹਾਲਾਂਕਿ, ਗੁਲਾਬੀ ਸੁੰਡੀ ਹਮਲੇ ਨੇ ਇਸ ਉਦਯੋਗ ਨੂੰ ਨੁਕਸਾਨ ਪਹੁੰਚਾਇਆ ਅਤੇ ਕਪਾਹ ਦੇ ਖੇਤਰ 98,000 ਹੈਕਟੇਅਰ ਤੱਕ ਰਹਿ ਗਿਆ ਹੈ।

 

ਇਸ ਮੁੱਦੇ ਨੂੰ ਹੱਲ ਕਰਨ ਲਈ, ਉਨ੍ਹਾਂ ਨੇ ਕਪਾਹ ਦੇ “ਬੋਲਗਾਰਡ-III” ਕਿਸਮ ਦੇ ਬੀਜ ਲਿਆਉਣ ਤੇ ਜ਼ੋਰ ਪਾਇਆ ਜ਼ੋ ਕਿ ਗੁਲਾਬੀ ਸੁੰਡੀ ਦੇ ਰੋਕਥਾਮ ਲਈ ਲਾਭਕਾਰੀ ਹੋਵੇਗੀ।

 

“ਨਵੀਂ ਸੋਚ, ਨਵਾਂ ਪੰਜਾਬ” ਮਿਸ਼ਨ ਤਹਿਤ, ਉਨ੍ਹਾਂ ਨੇ ਕਿਸਾਨਾਂ ਨੂੰ ਬਿਜਲੀ ਪੰਪ ਦੀ ਬਜਾਏ ਸੌਲਰ ਪੈਨਲ ਰਾਹੀਂ ਬਿਜਲੀ ਪੈਦਾ ਕਰਨ ਦੀ ਗੱਲ ਕੀਤੀ, ਤਾਂ ਜੋ ਕਿਸਾਨ ਖੁਦ ਬਿਜਲੀ ਪੈਦਾ ਕਰਕੇ ਕਿਸਾਨਾਂ ਨੂੰ ਵੇਚ ਸਕਣ।

 

“ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 14.5 ਲੱਖ ਟਿਊਬਵੈੱਲ ਹਨ। ਜੇਕਰ ਇਨ੍ਹਾਂ ਉੱਤੇ ਸੌਲਰ ਪੈਨਲ ਲਗਾਏ ਜਾਣ, ਤਾਂ ਹਰ ਕਿਸਾਨ ਲਈ ਇਹ ਇੱਕ ਆਮਦਨ ਸਰੋਤ ਬਣ ਸਕਦਾ ਹੈ, ਅਤੇ ਇਹ ਪੰਜਾਬ ਸਰਕਾਰ ਦੀ ਬਿਜਲੀ ਸਬਸਿਡੀ ਦੀ ਲੋੜ ਵੀ ਘਟਾਏਗਾ ।

 

ਉਨ੍ਹਾਂ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਵੀ ਉਠਾਇਆ ਹੈ ਅਤੇ ਪੰਜਾਬ ਸਰਕਾਰ ਨੂੰ ਢੁਕਵੇਂ ਕਦਮ ਚੁੱਕਣ ਦੀ ਅਪੀਲ ਕੀਤੀ।

 

ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ ਮਾਈਗ੍ਰੇਸ਼ਨ ਦੀ ਸਮੱਸਿਆ ‘ਤੇ ਗੱਲ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਨੌਜਵਾਨ ਵਿਦੇਸ਼ ਜਾਂਦੇ ਹਨ, ਪਰ ਉਹ ਬਿਨਾਂ ਕਿਸੇ ਵਿਸ਼ੇਸ਼ ਹੁਨਰ ਦੇ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਰੋਜ਼ੀ ਕਮਾਉਣ ਵਿੱਚ ਮੁਸ਼ਕਲ ਆਉਂਦੀ ਹੈ। “ਮਾਈਗ੍ਰੇਸ਼ਨ ਗਲਤ ਨਹੀਂ, ਪਰ ਨੌਜਵਾਨ ਪਹਿਲਾਂ ਸਿੱਖੇ ਹੋਣ। ਜੇਕਰ ਉਹ ਉੱਚ ਮੰਗ ਵਾਲੇ ਖੇਤਰਾਂ ਵਿੱਚ ਤਿਆਰ ਹੋਣ, ਤਾਂ ਉਹ ਵਿਦੇਸ਼ਾਂ ਵੀ ਚੰਗਾ ਕਮਾ ਸਕਦੇ ਹਨ ਅਤੇ ਇੱਥੇ ਪੰਜਾਬ ਵਿੱਚ ਵੀ ਆਪਣੀ ਵਧੀਆ ਕਰੀਅਰ ਬਣਾ ਸਕਦੇ ਹਨ।”

 

ਉਨ੍ਹਾਂ ਨੇ ਪੰਜਾਬ ਵਿੱਚ ਇੱਕ ਵਿਆਪਕ ਹੁਨਰ ਵਿਕਾਸ ਯੋਜਨਾ ਚਲਾਉਣ ਦੀ ਗੱਲ ਕੀਤੀ, ਜਿਸ ਦੇ ਰਾਹੀ ਨੌਜਵਾਨ ਨੌਕਰੀ ਲੈਣ ਵਾਲੇ ਨਹੀਂ, ਸਗੋਂ ਨੌਕਰੀ ਦੇਣ ਵਾਲੇ ਬਣ ਸਕਣ।

 

ਉਨ੍ਹਾਂ ਨੇ ਪੰਜਾਬ ਦੇ ਉਦਯੋਗਿਕ ਵਿਕਾਸ ਉੱਤੇ ਚਿੰਤਾ ਜਤਾਉਂਦੇ ਹੋਏ, ਫਰੀਦਕੋਟ ਸ਼ੂਗਰ ਮਿਲਾ ਨੂੰ ਦੁਬਾਰਾ ਚਲਾਉਣ ਦੀ ਲੋੜ ਉਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਗੁਜਰਾਤ ਅਤੇ ਮਹਾਰਾਸ਼ਟਰ ਜਿਹੇ ਰਾਜ ਆਪਣੇ ਕੋ-ਆਪਰੇਟਿਵ ਖੇਤਰਾਂ ਨੂੰ ਮਜ਼ਬੂਤ ​​ਕਰ ਰਹੇ ਹਨ, ਪਰ ਪੰਜਾਬ ਸਰਕਾਰ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ ਹੈ।

 

ਫ਼ਸਲ ਵਿਭਿੰਨਤਾ ‘ਤੇ ਗੱਲ ਕਰਦੇ ਹੋਏ, ਉਨ੍ਹਾਂ ਨੇ ਮੱਕੀ ਨੂੰ ਝੋਨੇ ਦਾ ਬਦਲ ਦੱਸਿਆ, ਜੋ ਭੋਜਨ, ਪਸ਼ੂ ਚਾਰੇ, ਇਥਨਾਲ ਉਤਪਾਦਨ ਅਤੇ ਉਦਯੋਗਿਕ ਵਰਤੋਂ ਲਈ ਆਉਂਦੀ ਹੈ।

 

ਉਨ੍ਹਾਂ ਨੇ ਇੱਕ ਵੱਡਾ ਐਲਾਨ ਕਰਦੇ ਹੋਏ ਕਿਹਾ, “ਮੈਂ ਅਤੇ ਮੇਰਾ ਪੁੱਤਰ, ਸੁਲਤਾਨਪੁਰ ਲੋਧੀ ਦੇ ਐਮਐਲਏ ਰਾਣਾ ਇੰਦਰ ਪ੍ਰਤਾਪ ਸਿੰਘ, ਅਗਲੇ ਦੋ ਸਾਲਾਂ ਤੱਕ ਕਿਸਾਨਾਂ ਦੀ ਮੱਕੀ ਐਮਐਸਪੀ ‘ਤੇ ਖਰੀਦਣ ਦੀ ਜ਼ਿੰਮੇਂਵਾਰੀ ਲੈ ਰਹੇ ਹਾਂ। ਪਰ ਪੰਜਾਬ ਸਰਕਾਰ ਨੂੰ ਵੀ ਇਸ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ।”

 

ਉਨ੍ਹਾਂ ਨੇ ਇਸ ਗੱਲ ਦੀ ਵੀ ਪੇਸ਼ਕਸ਼ ਕੀਤੀ ਕਿ ਸਰਕਾਰ ਵੱਲੋਂ ਵਧ ਰਹੀ ਬਿਜਲੀ ਸਬਸਿਡੀ ਦੀ ਬਜਾਏ, ਕਿਸਾਨਾਂ ਨੂੰ ਸਿਧੀ ਆਰਥਿਕ ਸਹਾਇਤਾ ਦਿੱਤੀ ਜਾਵੇ। “ਪੰਜਾਬ ਸਰਕਾਰ ਲੱਖਾਂ ਕਰੋੜਾਂ ਰੁਪਏ ਬਿਜਲੀ ਸਬਸਿਡੀ ‘ਤੇ ਖਰਚ ਕਰ ਰਹੀ ਹੈ। ਇਸਦੀ ਬਜਾਏ ਪੰਜਾਬ ਸਰਕਾਰ ਕਿਸਾਨਾਂ ਨੂੰ ਵਧੀਆ ਆਰਥਿਕ ਸਹਾਇਤਾ ਦੇਵੇ। ਪੰਜਾਬ ਸਰਕਾਰ 10,000 ਰੁਪਏ ਪ੍ਰਤੀ ਏਕੜ ਅਤੇ ਕੇਂਦਰ ਸਰਕਾਰ 15,000 ਰੁਪਏ ਪ੍ਰਤੀ ਏਕੜ ਦੇਣ।”

 

ਇਸ ਮੌਕੇ ‘ਤੇ, ਸੁਲਤਾਨਪੁਰ ਲੋਧੀ ਦੇ ਐਮਐਲਏ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਪੰਜਾਬ ਸਿਰਫ 10% ਮੱਕੀ ਦੀ ਲੋੜ ਪੂਰੀ ਕਰਦਾ ਹੈ, ਜਦ ਕਿ 90% ਮਹਾਰਾਸ਼ਟਰ, ਬਿਹਾਰ, ਮੱਧ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ਤੋਂ ਆਉਂਦੀ ਹੈ। ਉਨ੍ਹਾਂ ਨੇ ਮਾਰਚ-ਜੂਨ ਦੌਰਾਨ ਨਿਯੰਤਰਿਤ ਤਰੀਕੇ ਨਾਲ ਝੋਨੇ ਦੀ ਖੇਤੀ ਕਰਨ ਤੇ ਜ਼ੋਰ ਪਾਇਆ ਤਾਂ ਜ਼ੋ ਨਹਿਰੀ ਪਾਣੀ ਜ਼ੋ ਕਿ ਉਸ ਸਮੇਂ ਦੌਰਾਨ ਖੇਤੀ ਦੀ ਵਰਤੋਂ ਵਿੱਚ ਨਹੀਂ ਆਉਂਦਾ ਨੂੰ ਲਾਭਕਾਰੀ ਤਰੀਕੇ ਨਾਲ ਵਰਤਿਆ ਜਾ ਸਕੇ।

"ਆਤਮਨਿਰਭਰਤਾ, ਆਰਥਿਕ ਖੁਸ਼ਹਾਲੀ ਅਤੇ ਟਿਕਾਊ ਵਿਕਾਸ ਦੀ ਦ੍ਰਿਸ਼ਟੀ ਨਾਲ, ਰਾਣਾ ਗੁਰਜੀਤ ਸਿੰਘ ਨੇ ਪੰਜਾਬ ਨੂੰ ਕਿਸਾਨਾਂ ਅਤੇ ਨੌਜਵਾਨਾਂ ਲਈ ਮੌਕਿਆਂ ਦੀ ਧਰਤੀ ਬਣਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ।"

Advertisement

Latest News

ਮੋਹਿੰਦਰ ਭਗਤ ਵੱਲੋਂ ਸੀਨੀਅਰ ਅਧਿਕਾਰੀਆਂ ਨੂੰ ਗੁਆਂਢੀ ਰਾਜਾਂ ਵਿੱਚ ਬਾਗਬਾਨੀ ਖੇਤਰ ਦਾ ਅਧਿਐਨ ਕਰਨ ਦੇ ਨਿਰਦੇਸ਼ ਮੋਹਿੰਦਰ ਭਗਤ ਵੱਲੋਂ ਸੀਨੀਅਰ ਅਧਿਕਾਰੀਆਂ ਨੂੰ ਗੁਆਂਢੀ ਰਾਜਾਂ ਵਿੱਚ ਬਾਗਬਾਨੀ ਖੇਤਰ ਦਾ ਅਧਿਐਨ ਕਰਨ ਦੇ ਨਿਰਦੇਸ਼
ਚੰਡੀਗੜ੍ਹ, 2 ਅਪ੍ਰੈਲ:ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਮੰਗਲਵਾਰ ਨੂੰ ਸੀਨੀਅਰ ਅਧਿਕਾਰੀਆਂ ਨੂੰ ਗੁਆਂਢੀ ਸੂਬਿਆਂ ਵਿੱਚ ਬਾਗਬਾਨੀ ਖੇਤਰ ਦਾ...
ਜਦੋਂ ਤੱਕ ਪੰਜਾਬ ’ਚੋਂ ਨਸ਼ਿਆਂ ਦਾ ਨਾਮੋ-ਨਿਸ਼ਾਨ ਨਹੀਂ ਮਿਟ ਜਾਂਦਾ, ਉਦੋਂ ਤੱਕ ਚੈਨ ਨਾਲ ਨਾ ਬੈਠੋ-ਕੇਜਰੀਵਾਲ ਵੱਲੋਂ ਨੌਜਵਾਨਾਂ ਨੂੰ ਅਪੀਲ
ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਦੀ ਅਲਾਮਤ ਉਤੇ ਆਖ਼ਰੀ ਹੱਲਾ, ਜਨ-ਜਾਗਰੂਕਤਾ ਮੁਹਿੰਮ ਦੀ ਕੀਤੀ ਸ਼ੁਰੂਆਤ
ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਨੇ ਯੂ.ਟੀ. ਦੇ ਮੁੱਖ ਸਕੱਤਰ ਨੂੰ ਆਪਣੀ ਚਿੱਤਰ ਕਲਾ ਕੀਤੀ ਪੇਸ਼
ਪੰਜਾਬ ਪੁਲਿਸ ਵੱਲੋਂ ਪੁਲਿਸ ਕਲੀਅਰੈਂਸ ਸਰਟੀਫਿਕੇਟਾਂ ਲਈ ਕਿਊਆਰ ਕੋਡ ਪ੍ਰਮਾਣਿਕਤਾ ਦੀ ਸ਼ੁਰੂਆਤ
1000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਅਤੇ ਉਸਦਾ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਕਣਕ ਦੀ ਚੁਕਾਈ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਠੇਕੇਦਾਰਾਂ ਨਾਲ ਬੈਠਕ