ਸੇਬ ਦਾ ਮੁਰੱਬਾ ਖਾਣ ਨਾਲ ਸਿਹਤ ਨੂੰ ਮਿਲਦੇ ਹਨ ਫ਼ਾਇਦੇ

ਸੇਬ ਦਾ ਮੁਰੱਬਾ ਖਾਣ ਨਾਲ ਸਿਹਤ ਨੂੰ ਮਿਲਦੇ ਹਨ ਫ਼ਾਇਦੇ

  1. ਸੇਬ ਦਾ ਮੁਰੱਬਾ (Apple Jam) ਖਾਣ ਨਾਲ ਕਬਜ਼ ‘ਚ ਬਹੁਤ ਰਾਹਤ ਮਿਲਦੀ ਹੈ।
  2. ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ।
  3. ਇਹ ਪੁਰਾਣੀ ਕਬਜ਼ ਦੀ ਸਮੱਸਿਆ ਨੂੰ ਠੀਕ ਕਰਨ ‘ਚ ਵੀ ਕਾਰਗਰ ਹੈ।
  4. ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਤੋਂ ਬਹੁਤ ਪਰੇਸ਼ਾਨ ਹੋ ਤਾਂ ਤੁਹਾਨੂੰ ਸੇਬ ਦੇ ਮੁਰੱਬੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
  5. ਇਸ ਨਾਲ ਹਲਕੀ ਕਬਜ਼ ਅਤੇ ਗੈਸ ਦੀ ਸਮੱਸਿਆ ‘ਚ ਰਾਹਤ ਮਿਲ ਸਕਦੀ ਹੈ।
  6. ਸੇਬ ਦਾ ਮੁਰੱਬਾ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ‘ਚ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
  7. ਦਰਅਸਲ ਸੇਬ ਦਾ ਮੁਰੱਬਾ ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਜੋ ਬਲੱਡ ਪ੍ਰੈਸ਼ਰ ਦੇ ਲੱਛਣਾਂ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।
  8. ਇਸ ਤੋਂ ਇਲਾਵਾ ਸੇਬ ਦੇ ਮੁਰੱਬੇ ‘ਚ ਪੋਟਾਸ਼ੀਅਮ ਵੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ‘ਚ ਮਦਦਗਾਰ ਹੁੰਦਾ ਹੈ।
  9. ਸੇਬ ਦਾ ਮੁਰੱਬਾ ਖਾਣ ਨਾਲ ਕੋਲੈਸਟ੍ਰੋਲ ਨੂੰ ਘੱਟ ਕਰਨ ‘ਚ ਮਦਦ ਮਿਲਦੀ ਹੈ।
  10. ਜੇਕਰ ਤੁਹਾਨੂੰ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਹੈ ਤਾਂ ਤੁਹਾਨੂੰ ਸੇਬ ਦੇ ਮੁਰੱਬੇ ਤੋਂ ਫ਼ਾਇਦੇ ਮਿਲ ਸਕਦੇ ਹਨ।
  11. ਇਸ ਨਾਲ ਹੀ ਜਦੋਂ ਤੁਹਾਨੂੰ ਘਬਰਾਹਟ, ਕਮਜ਼ੋਰੀ ਅਤੇ ਬੇਚੈਨੀ ਮਹਿਸੂਸ ਹੋਵੇ ਤਾਂ ਇਸ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ।

Advertisement

Latest News