ਗਰਮੀਆਂ ਵਿਚ ਖੀਰਾ ਖਾਣਾ ਬਹੁਤ ਮਹੱਤਵਪੂਰਨ
By Azad Soch
On

- ਖੀਰੇ ਵਿਚ 95% ਪਾਣੀ ਹੁੰਦਾ ਹੈ ਜੋ ਸਰੀਰ ਵਿਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਦੇ ਨਾਲ-ਨਾਲ ਸਰੀਰ ਨੂੰ ਡੀਟੌਕਸ ਕਰਨ ਵਿਚ ਮਦਦ ਕਰਦਾ ਹੈ।
- ਵਿਟਾਮਿਨਾਂ ਨਾਲ ਭਰਪੂਰ ਖੀਰਾ ਖਾਣਾ ਦਿਨ ਭਰ ਸਰੀਰ ਨੂੰ ਐਨਰਜ਼ੀ ਦਿੰਦਾ ਹੈ।
- ਖੀਰੇ ਨੂੰ ਖਾਣ ਨਾਲ ਕੋਲੇਸਟ੍ਰੋਲ ਦਾ ਪੱਧਰ ਘੱਟ ਜਾਂਦਾ ਹੈ।
- ਭਾਰ ਘਟਾਉਣ ਲਈ ਸਭ ਤੋਂ ਮਹੱਤਵਪੂਰਨ ਹੈ ਕੈਲੋਰੀ ਦੀ ਮਾਤਰਾ ਵਿਚ ਕਮੀ ਜਿਸ ਵਿਚ ਖੀਰਾ ਬਹੁਤ ਮਦਦਗਾਰ ਹੈ।
- ਇਸ ਵਿਚ ਕੈਲੋਰੀ ਨਾ ਦੇ ਬਰਾਬਰ ਹੁੰਦੀ ਹੈ।
- ਭਾਰ ਘਟਾਉਣ ਲਈ ਤੁਸੀਂ ਖੁਰਾਕ ਵਿਚ ਖੀਰੇ ਨਾਲ ਬਣੇ ਡੀਟੌਕਸ ਡ੍ਰਿੰਕ ਜਾਂ ਸਲਾਦ ਸ਼ਾਮਲ ਕਰ ਸਕਦੇ ਹੋ।
- ਖੀਰੇ ਵਿਚ ਕੋਲੇਸਟ੍ਰੋਲ (Cholesterol) ਬਿਲਕੁਲ ਨਹੀਂ ਹੁੰਦਾ।
- ਨਾਲ ਹੀ ਇਸ ਵਿਚ ਪਾਇਆ ਜਾਂਦਾ ਸਟੀਰੌਲ ਤੱਤ ਕੋਲੇਸਟ੍ਰੋਲ ਨੂੰ ਘਟਾਉਣ ਵਿਚ ਮਦਦ ਕਰਦਾ ਹੈ।
- ਦਿਲ ਦੀ ਬਿਮਾਰੀ ਹੈ ਉਨ੍ਹਾਂ ਨੂੰ ਖੀਰਾ ਰੋਜ਼ ਖਾਣਾ ਚਾਹੀਦਾ ਹੈ।
- ਦਿਲ ਦੀਆਂ ਬਿਮਾਰੀਆਂ ਵੀ ਇਸ ਤੋਂ ਦੂਰ ਰਹਿੰਦੀਆਂ ਹਨ।
- ਇਸ ਵਿਚ ਫਾਈਬਰ ਜ਼ਿਆਦਾ ਪਾਇਆ ਜਾਂਦਾ ਹੈ।
- ਖੀਰਾ ਕਬਜ਼ ਤੋਂ ਛੁਟਕਾਰਾ ਦਿਵਾਉਣ ਦੇ ਨਾਲ-ਨਾਲ ਪੇਟ ਨਾਲ ਜੁੜੀ ਹਰ ਸਮੱਸਿਆ ਨੂੰ ਦੂਰ ਕਰਨ ਵਿਚ ਮਦਦਗਾਰ ਹੈ।
Related Posts
Latest News

03 May 2025 21:26:34
-ਕੇਜਰੀਵਾਲ ਵੱਲੋਂ ਪੰਜਾਬ ਦੇ ਹਰ ਪਿੰਡ ਲਈ ਸਪੋਰਟਸ ਕਲੱਬ ਦਾ ਐਲਾਨ
-ਪੰਜਾਬ ਦੀ ਨੌਜਵਾਨੀ ਲਈ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੀ ਕੀਤੀ...