ਅੰਮ੍ਰਿਤਪਾਲ ਸਿੰਘ ਅੱਜ ਐਮਪੀ ਵਜੋਂ ਦਿੱਲੀ ਵਿਚ ਚੁਕਣਗੇ ਸਹੁੰ

New Delhi,05 July,2024,(Azad Soch News):- ਪੰਜਾਬ ਦੇ ਖਡੂਰ ਸਾਹਿਬ (Khadur Sahib) ਹਲਕੇ ਤੋਂ ਸੰਸਦੀ ਚੋਣ ਜਿੱਤਣ ਵਾਲੇ ਖ਼ਾਲਿਸਤਾਨ (Khalistan) ਦੇ ਸਮਰਥਕ ਅੰਮ੍ਰਿਤਪਾਲ ਸਿੰਘ ਅੱਜ ਪੰਜ ਜੁਲਾਈ ਨੂੰ ਸਪੀਕਰ ਓਮ ਬਿਰਲਾ ਦੇ ਕੈਬਿਨ ’ਚ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ,ਇਸ ਲਈ ਉਨ੍ਹਾਂ ਨੂੰ ਸ਼ੁੱਕਰਵਾਰ, 5 ਜੁਲਾਈ ਤੋਂ 4 ਦਿਨਾਂ ਦੀ ਬਾਸ਼ਰਤ ਪੈਰੋਲ ਮਿਲੀ ਹੈ,ਚਾਰ ਦਿਨਾਂ ’ਚ ਡਿਬਰੂਗੜ੍ਹ ਤੋਂ ਦਿੱਲੀ ਆਉਣ ਤੇ ਉਥੇ ਵਾਪਸ ਜਾਣ ਦਾ ਸਮਾਂ ਵੀ ਗਿਣਿਆ ਜਾਵੇਗਾ,ਇਸ ਦੌਰਾਨ ਹੋਣ ਵਾਲਾ ਸਾਰਾ ਖ਼ਰਚਾ ਪੰਜਾਬ ਪੁਲਿਸ (Punjab Police) ਝੱਲੇਗੀ,ਉਨ੍ਹਾਂ ਨੂੰ ਕਿਹੜੇ ਰੂਟ ਰਾਹੀਂ ਲਿਆਂਦਾ ਜਾਣਾ ਹੈ,ਇਹ ਬੇਹਦ ਗੁਪਤ ਰਹੇਗਾ,ਸੰਸਦ ਭਵਨ (Parliament House) ਤੋਂ ਬਾਅਦ ਉਨ੍ਹਾਂ ਨੂੰ ਕਿਸੇ ਸੁਰਖਿਅਤ ਸਥਾਨ ’ਤੇ ਰੱਖਣ ਦੀ ਜ਼ਿੰਮੇਵਾਰੀ ਵੀ ਐਸਐਸਪੀ (ਦਿਹਾਤੀ) ਦੀ ਹੀ ਹੋਵੇਗੀ,ਅੰਮ੍ਰਿਤਪਾਲ ਸਿੰਘ ਦੀ ਨਿਗਰਾਨੀ ਲਈ ਸੰਸਦ ਕੰਪਲੈਕਸ ’ਚ ਪੁਲਿਸ ਅਧਿਕਾਰੀ ਤੇ ਹੋਰ ਸੁਰਖਿਆ ਜਵਾਨ ਹੋਣਗੇ,ਇਨ੍ਹਾਂ ਜਵਾਨਾਂ ਦੀ ਗਿਣਤੀ ਦਾ ਫ਼ੈਸਲਾ ਲੋਕ ਸਭਾ ਦੇ ਸਕੱਤਰ ਜਨਰਲ ਵਲੋਂ ਲਿਆ ਜਾਵੇਗਾ।
Latest News
