ਬਾਬਾ ਤਰਸੇਮ ਸਿੰਘ ਦੀ ਮ੍ਰਿਤਕ ਦੇਹ ਦਾ ਰੀਤੀ-ਰਿਵਾਜਾਂ ਅਨੁਸਾਰ ਸਸਕਾਰ ਕਰ ਦਿੱਤਾ ਗਿਆ
Uttarakhand,29 March,2024,(Azad Soch News):- ਸ਼ੁੱਕਰਵਾਰ ਨੂੰ ਬਾਬਾ ਤਰਸੇਮ ਸਿੰਘ ਦੀ ਮ੍ਰਿਤਕ ਦੇਹ ਦਾ ਰੀਤੀ-ਰਿਵਾਜਾਂ ਅਨੁਸਾਰ ਸਸਕਾਰ ਕਰ ਦਿੱਤਾ ਗਿਆ,ਬਾਬਾ ਤਰਸੇਮ ਸਿੰਘ ਦਾ ਅੰਤਿਮ ਸਸਕਾਰ ਪਵਿੱਤਰ ਅਸਥਾਨ ਨਾਨਕਮੱਤਾ ਮਿਲਕ ਵੈੱਲ ਵਿਖੇ ਕੀਤਾ ਗਿਆ,ਇਸ ਦੌਰਾਨ ਸਾਰਿਆਂ ਦੀਆਂ ਅੱਖਾਂ ਨਮ ਸਨ,ਭਲਕੇ ਤਰਸੇਮ ਸਿੰਘ ਦੀਆਂ ਅਸਥੀਆਂ ਨੂੰ ਸੰਭਾਲਣ ਦੀ ਰਸਮ ਕੀਤੀ ਜਾਵੇਗੀ ਅਤੇ 10ਵੀਂ ਭੇਟਾ 6 ਮਾਰਚ ਨੂੰ ਪੂਰੀ ਹੋਵੇਗੀ,ਨਾਨਕਮੱਤਾ ਡੇਰੇ ਦੇ ਸੇਵਾਦਾਰ ਗਿਆਨੀ ਸਰਬਜੀਤ ਸਿੰਘ ਨੇ ਦੱਸਿਆ ਕਿ 4 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ (Shri Akhand Path Sahib Ji) ਆਰੰਭ ਹੋਣਗੇ ਅਤੇ 6 ਅਪ੍ਰੈਲ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।
ਇਸ ਦੌਰਾਨ ਸਾਰਿਆਂ ਨੇ ਹੰਝੂ ਭਰੀਆਂ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ, ਦੱਸ ਦਈਏ ਕਿ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਵੀਰਵਾਰ ਸ਼ਾਮ ਨੂੰ ਉਹਨਾਂ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਸਨ,ਬੀਤੇ ਵੀਰਵਾਰ ਸਵੇਰੇ ਕਰੀਬ 6:15 ਤੋਂ 6:30 ਵਜੇ ਦਾ ਸਮਾਂ ਸੀ,ਬਾਬਾ ਤਰਸੇਮ ਸਿੰਘ ਕੁਰਸੀ ’ਤੇ ਬੈਠੇ ਸਨ,ਉਦੋਂ ਅਚਾਨਕ ਸਾਹਮਣੇ ਤੋਂ ਆਏ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ,ਗੋਲੀਆਂ ਲੱਗਣ ਨਾਲ ਤਰਸੇਮ ਸਿੰਘ ਗੰਭੀਰ ਜ਼ਖ਼ਮੀ ਹੋ ਗਏ,ਉਹਨਾਂ ਨੂੰ ਤੁਰੰਤ ਖਟੀਮਾ ਦੇ ਇੱਕ ਨਿੱਜੀ ਹਸਪਤਾਲ (Private Hospital) ਵਿਚ ਦਾਖਲ ਕਰਵਾਇਆ ਗਿਆ,ਜਿੱਥੇ ਉਹਨਾਂ ਦੀ ਮੌਤ ਹੋ ਗਈ।