31 ਮਾਰਚ, 2024 ਨੂੰ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਵੀ ਸਾਰੇ ਏਜੰਸੀ ਬੈਂਕ ਖੁੱਲ੍ਹੇ ਰਹਿਣਗੇ,ਭਾਰਤੀ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ

New Delhi,21 March,2024,(Azad Soch News):- 31 ਮਾਰਚ, 2024 ਨੂੰ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਵੀ ਸਾਰੇ ਏਜੰਸੀ ਬੈਂਕ ਖੁੱਲ੍ਹੇ ਰਹਿਣਗੇ,ਇਸ ਦੇ ਲਈ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) (Reserve Bank of India (RBI)) ਨੇ ਬੁੱਧਵਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ,ਆਮਦਨ ਕਰ ਵਿਭਾਗ (Income Tax Department) ਨੇ ਵੀ ਆਪਣੇ ਸਾਰੇ ਦਫ਼ਤਰ ਖੁੱਲ੍ਹੇ ਰੱਖਣ ਲਈ ਕਿਹਾ ਹੈ,ਆਰਬੀਆਈ (RBI) ਦੇ ਸਰਕੂਲਰ ਦੇ ਅਨੁਸਾਰ, “ਬੈਂਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਐਤਵਾਰ, 31 ਮਾਰਚ, 2024 ਨੂੰ ਸਰਕਾਰੀ ਕਾਰੋਬਾਰ ਨਾਲ ਸਬੰਧਤ ਆਪਣੀਆਂ ਸਾਰੀਆਂ ਬ੍ਰਾਂਚਾਂ ਖੁੱਲ੍ਹੀਆਂ ਰੱਖਣ,ਇਸ ਤੋਂ ਇਲਾਵਾ ਸਾਰੇ ਏਜੰਸੀ ਬੈਂਕ (Agency Bank) ਵੀ ਜਨਤਾ ਲਈ ਖੁੱਲ੍ਹੇ ਰਹਿਣਗੇ, ਤਾਂ ਜੋ ਵਿੱਤੀ ਸਾਲ 24 ਵਿੱਚ, ਰਸੀਦਾਂ ਅਤੇ ਜੋ ਅਦਾਇਗੀਆਂ ਨਾਲ ਸਬੰਧਤ ਸਾਰੇ ਸਰਕਾਰੀ ਲੈਣ-ਦੇਣ ਦਾ ਹਿਸਾਬ ਰੱਖਿਆ ਜਾ ਸਕੇ,ਦੱਸ ਦੇਈਏ ਕਿ ਇਹ ਦਿਨ ਮੌਜੂਦਾ ਵਿੱਤੀ ਸਾਲ 2023-24 (FY24) ਦਾ ਆਖਰੀ ਦਿਨ ਹੈ,ਇਸ ਸਰਕੂਲਰ ਤੋਂ ਸਪੱਸ਼ਟ ਹੈ ਕਿ ਸਰਕਾਰੀ ਕੰਮਕਾਜ ਦੇ ਨਾਲ-ਨਾਲ ਬੈਂਕ ਆਮ ਲੋਕਾਂ ਲਈ ਵੀ ਕੰਮ ਕਰਨਗੇ,ਇਸ ਦਿਨ ਆਮ ਲੋਕਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਸਾਰੀਆਂ ਸਹੂਲਤਾਂ ਮਿਲਣਗੀਆਂ,ਇਹ ਨੋਟੀਫਿਕੇਸ਼ਨ ਆਰਬੀਆਈ (Notification RBI) ਦੇ ਚੀਫ਼ ਜਨਰਲ ਮੈਨੇਜਰ ਸੁਨੀਲ ਟੀਐਸ ਨਾਇਰ ਰਾਹੀਂ ਜਾਰੀ ਕੀਤਾ ਗਿਆ ਹੈ,ਇਸ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਨੇ ਵੀ ਸ਼ਨੀਵਾਰ ਅਤੇ ਐਤਵਾਰ ਹੋਣ ਦੇ ਬਾਵਜੂਦ 30 ਅਤੇ 31 ਮਾਰਚ ਨੂੰ ਆਪਣਾ ਦਫਤਰ ਖੁੱਲ੍ਹਾ ਰੱਖਣ ਦਾ ਐਲਾਨ ਕੀਤਾ ਸੀ,ਇਸ ਤੋਂ ਇਲਾਵਾ ਵਿਭਾਗ ਨੇ ਸ਼ੁੱਕਰਵਾਰ ਨੂੰ ਹੋਣ ਵਾਲੀ ਗੁੱਡ ਫਰਾਈਡੇ (Good Friday) ਦੀ ਛੁੱਟੀ ਵੀ ਰੱਦ ਕਰ ਦਿੱਤੀ।
Related Posts
Latest News
