ਮੋਦੀ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ
New Delhi,30 OCT,2024,(Azad Soch News):- ਮੋਦੀ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਪੈਟਰੋਲ ਅਤੇ ਡੀਜ਼ਲ (Petrol And Diesel) ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ,ਸਰਕਾਰ ਨੇ ਇਕ ਖਾਸ ਫੈਸਲਾ ਲਿਆ ਹੈ,ਜਿਸ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 5 ਰੁਪਏ ਤੱਕ ਦੀ ਕਟੌਤੀ ਹੋਵੇਗੀ, ਦਰਅਸਲ, ਸਰਕਾਰ ਨੇ ਡੀਲਰ ਕਮਿਸ਼ਨ ਨੂੰ ਸੋਧਣ ਅਤੇ ਅੰਤਰ-ਰਾਜੀ ਮਾਲ ਢੋਆ-ਢੁਆਈ ਨੂੰ ਤਰਕਸੰਗਤ ਬਣਾਉਣ ਦਾ ਫੈਸਲਾ ਕੀਤਾ ਹੈ,ਇਸ ਫੈਸਲੇ ਤੋਂ ਬਾਅਦ ਰਿਫਾਇਨਰੀ ਰੇਲ (Refinery Rail) ਅਤੇ ਸੜਕ ਰਾਹੀਂ ਆਸਾਨੀ ਨਾਲ ਜੁੜ ਜਾਵੇਗੀ,ਜਿਸ ਕਾਰਨ ਇੱਕ ਰਾਜ ਤੋਂ ਦੂਜੇ ਰਾਜ ਨੂੰ ਤੇਲ ਦੀ ਸਪਲਾਈ ਆਸਾਨ ਹੋ ਜਾਵੇਗੀ,ਇਸ ਨਾਲ ਖਾਸ ਤੌਰ 'ਤੇ ਦੂਰ-ਦੁਰਾਡੇ ਦੇ ਇਲਾਕਿਆਂ 'ਚ ਕੀਮਤਾਂ 'ਚ ਕਮੀ ਆਵੇਗੀ,ਇਹ ਫੈਸਲਾ ਚੋਣ ਰਾਜਾਂ ਨੂੰ ਛੱਡ ਕੇ ਬੁੱਧਵਾਰ ਤੋਂ ਪੂਰੇ ਦੇਸ਼ ਵਿੱਚ ਲਾਗੂ ਹੋਵੇਗਾ,ਕੇਂਦਰੀ ਮੰਤਰੀ ਨੇ ਐਕਸ 'ਤੇ ਪੋਸਟ ਕਰਕੇ ਲਿਖਿਆ-ਧਨਤੇਰਸ (Dhanteras) ਦੇ ਸ਼ੁਭ ਮੌਕੇ 'ਤੇ ਤੇਲ ਕੰਪਨੀਆਂ ਵੱਲੋਂ ਪੈਟਰੋਲ ਪੰਪ ਡੀਲਰਾਂ (Petrol Pump Dealers) ਨੂੰ ਦਿੱਤਾ ਗਿਆ ਵੱਡਾ ਤੋਹਫਾ,ਸੱਤ ਸਾਲਾਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਗਈ ਹੈ! ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ,ਪਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਵੇਗਾ।