ਦਸੰਬਰ ਦੀ ਸ਼ੁਰੂਆਤ ਦੇ ਨਾਲ ਹੀ ਗੈਸ ਸਿਲੰਡਰ ਦੀਆਂ ਕੀਮਤਾਂ ਮਹਿੰਗੀਆਂ ਹੋ ਗਈਆਂ
New Delhi,01 DEC,2024,(Azad Soch News):- ਦਸੰਬਰ ਦੀ ਸ਼ੁਰੂਆਤ ਦੇ ਨਾਲ ਹੀ ਗੈਸ ਸਿਲੰਡਰ (Gas Cylinder) ਦੀਆਂ ਕੀਮਤਾਂ ਮਹਿੰਗੀਆਂ ਹੋ ਗਈਆਂ ਹਨ,ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਐਲਪੀਜੀ ਸਿਲੰਡਰ (LPG Cylinder) ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ ਅਤੇ ਇਸ ਦੇ ਤਹਿਤ ਇੰਡੀਅਨ ਆਇਲ ਕਾਰਪੋਰੇਸ਼ਨ (Indian Oil Corporation) ਨੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ,ਇਹ ਵਾਧਾ 19 ਕਿਲੋ ਦੇ ਐਲਪੀਜੀ ਸਿਲੰਡਰ ਲਈ ਕੀਤਾ ਗਿਆ ਹੈ ਅਤੇ ਆਮ ਐਲਪੀਜੀ (LPG) ਯਾਨੀ 14.2 ਕਿਲੋ ਦੇ ਗੈਸ ਸਿਲੰਡਰ ਦੇ ਰੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਵਪਾਰਕ ਐਲਪੀਜੀ ਸਿਲੰਡਰ ਦੀਆਂ ਨਵੀਆਂ ਦਰਾਂ ਅੱਜ 1 ਦਸੰਬਰ 2024 ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਈਆਂ ਹਨ।ਦਿੱਲੀ 'ਚ 19 ਕਿਲੋ ਦੇ ਵਪਾਰਕ LPG ਸਿਲੰਡਰ ਦੀ ਕੀਮਤ 'ਚ 16.50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ ਅਤੇ ਇਹ 1818.50 ਰੁਪਏ ਪ੍ਰਤੀ ਸਿਲੰਡਰ 'ਤੇ ਆ ਗਿਆ ਹੈ,ਮੁੰਬਈ 'ਚ 19 ਕਿਲੋ ਦੇ ਵਪਾਰਕ LPG ਸਿਲੰਡਰ ਦੀ ਕੀਮਤ 'ਚ 16.50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ ਅਤੇ ਇਹ 1771 ਰੁਪਏ ਪ੍ਰਤੀ ਸਿਲੰਡਰ 'ਤੇ ਆ ਗਿਆ ਹੈ।