"ਯੁੱਧ ਨਸ਼ਿਆਂ ਵਿਰੁੱਧ" ਰੋਜ਼ਗਾਰ ਵਿਭਾਗ ਦੀ ਟੀਮ ਵੱਲੋਂ ਓਟ ਸੈਂਟਰ ਫਿਰੋਜ਼ਪੁਰ ਵਿਖੇ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ

ਫਿਰੋਜ਼ਪੁਰ 5 ਮਾਰਚ 2025.( ਸੁਖਵਿੰਦਰ ਸਿੰਘ ):- ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰੋਜ਼ਗਾਰ ਵਿਭਾਗ ਦੀ ਟੀਮ ਵੱਲੋਂ ਓਟ ਸੈਂਟਰ ਫਿਰੋਜ਼ਪੁਰ ਵਿਖੇ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ ਅਤੇ ਸੈਂਟਰ ਵਿਚ ਆਉਣ ਵਾਲੇ ਨੌਜਵਾਨਾਂ ਨੂੰ ਹੁਨਰ ਵਿਕਾਸ ਦੇ ਕੋਰਸਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਹੀ ਰਜਿਸਟ੍ਰੇਸ਼ਨ ਕੀਤੀ ਗਈ।ਰੋਜ਼ਗਾਰ ਵਿਭਾਗ ਵੱਲੋਂ ਗੁਰਜੰਟ ਸਿੰਘ, ਪਲੇਸਮੈਂਟ ਅਫ਼ਸਰ ਅਤੇ ਸਰਬਜੀਤ ਸਿੰਘ ਜ਼ਿਲ੍ਹਾ ਮੈਨੇਜਰ ਪੀ ਐੱਸ ਡੀ ਐੱਮ ਵੱਲੋਂ ਕੇਂਦਰ ਵਿੱਚ ਦਵਾਈ ਲੈਣ ਆਏ ਨੌਜਵਾਨਾਂ ਦੀ ਕਾਉਂਸਲਿੰਗ ਕਰਦੇ ਹੋਏ ਸਰਕਾਰ ਵੱਲੋਂ ਕੀਤੇ ਜਾ ਰਹੇ ਸਕਿੱਲ ਡਿਵੈਲਪਮੈਂਟ ਦੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀ ਰੁਚੀ ਜਾਨਣ ਲਈ ਗੱਲ-ਬਾਤ ਕੀਤੀ, ਤਾਂ ਜੋ ਉਨ੍ਹਾਂ ਨੂੰ ਹੁਨਰਮੰਦ ਬਣਾ ਕੇ ਰੋਜ਼ਗਾਰ ਤੇ ਲਾਇਆ ਜਾ ਸਕੇ। ਇਸ ਦੌਰਾਨ ਲਗਭਗ 50 ਨੌਜਵਾਨਾਂ ਦੀ ਕਾਉਂਸਲਿੰਗ ਕੀਤੀ ਗਈ, ਜਿਨ੍ਹਾਂ ਵਿੱਚੋਂ 14 ਨੌਜਵਾਨਾਂ ਨੇ ਵੱਖ ਵੱਖ ਕਿੱਤਿਆਂ ਵਿਚ ਰੁਚੀ ਦਿਖਾਈ। ਇਨ੍ਹਾਂ ਨੌਜਵਾਨਾਂ ਲਈ ਸਪੈਸ਼ਲ ਸਕਿੱਲ ਕੋਰਸ ਚਲਾਏ ਜਾਣਗੇ ਅਤੇ ਇਨ੍ਹਾਂ ਨੂੰ ਸਵੈ ਰੋਜ਼ਗਾਰ ਦੇ ਕਾਬਲ ਬਣਾਇਆ ਜਾਵੇਗਾ|
Related Posts
Latest News
