ਅਮਰੀਕਾ ਤੋਂ ਡਿਪੋਰਟ ਹੋ ਕੇ ਆਏ 30 ਪੰਜਾਬੀਆਂ ਨਾਲ ਐੱਨ. ਆਰ. ਆਈ. ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁਲਾਕਾਤ ਕੀਤੀ

Amritsar,06 FEB,2025,(Azad Soch News):- ਅਮਰੀਕਾ ਤੋਂ ਡਿਪੋਰਟ ਹੋ ਕੇ ਆਏ 30 ਪੰਜਾਬੀਆਂ ਨਾਲ ਐੱਨ. ਆਰ. ਆਈ. ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Minister Kuldeep Singh Dhaliwal) ਨੇ ਮੁਲਾਕਾਤ ਕੀਤੀ। ਅੰਮ੍ਰਿਤਸਰ ਏਅਰਪੋਰਟ ਵਿਖੇ ਪੰਜਾਬੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਡਿਪੋਰਟ ਹੋ ਕੇ ਆਏ ਸਾਰੇ ਪੰਜਾਬੀ ਠੀਕ ਅਤੇ ਤੰਦਰੁਸਤ ਹਨ। ਏਅਰਪੋਰਟ ਦੇ ਅੰਦਰ ਡਿਪੋਰਟ ਹੋ ਕੇ ਆਏ ਪੰਜਾਬੀਆਂ ਦੀ ਇੰਮੀਗ੍ਰੇਸ਼ਨ (Immigration) ਵੱਲੋਂ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਇਕ ਬਹੁਤ ਹੀ ਗੰਭੀਰ ਅਤੇ ਇੰਟਰਨੈਸ਼ਨਲ ਮੁੱਦਾ ਹੈ, ਜੋਕਿ ਭਾਰਤ ਅਤੇ ਅਮਰੀਕਾ ਵਿਚਾਲੇ ਚੱਲ ਰਿਹਾ ਹੈ।ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੇਰੀ ਗੱਲਬਾਤ ਪੰਜਾਬੀ ਨੌਜਵਾਨਾਂ ਨਾਲ ਹੋਈ ਹੈ ਅਤੇ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਕਿਹੜੇ ਏਜੰਟ ਜ਼ਰੀਏ ਵਿਦੇਸ਼ ਗਏ ਸਨ ਤਾਂ ਜ਼ਿਆਦਾਤਰ ਪੰਜਾਬੀਆਂ ਦਾ ਇਹੀ ਕਹਿਣਾ ਸੀ ਕਿ ਉਹ ਦੁਬਈ ਦੇ ਏਜੰਟਾਂ ਜ਼ਰੀਏ ਉਥੇ ਗਏ ਸਨ। ਇਸ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪੰਜਾਬੀਆਂ ਨੂੰ ਕਿਹਾ ਕਿ ਕਿਸੇ ਨੇ ਵੀ ਨੈਗੇਟਿਵ ਨਹੀਂ ਸੋਚਣਾ ਹਮੇਸ਼ਾ ਪਾਜ਼ੀਟਿਵ ਹੀ ਸੋਚਣਾ ਹੈ।
Related Posts
Latest News
