ਸਰਪੰਚਾਂ/ਪੰਚਾਂ ਨੂੰ ਬਲਾਕ ਪੱਧਰ ਤੇ ਮੁੱਢਲੀ ਸਿਖਲਾਈ ਪ੍ਰੋਗਰਾਮ ਦੌਰਾਨ ਕੀਤਾ ਜਾਗਰੂਕ

ਸਰਪੰਚਾਂ/ਪੰਚਾਂ ਨੂੰ ਬਲਾਕ ਪੱਧਰ ਤੇ ਮੁੱਢਲੀ ਸਿਖਲਾਈ ਪ੍ਰੋਗਰਾਮ ਦੌਰਾਨ ਕੀਤਾ ਜਾਗਰੂਕ

ਮੋਗਾ 23 ਮਾਰਚ
ਪ੍ਰਾਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾਂ ਮੋਹਾਲੀ ਪੰਜਾਬ ਵੱਲੋਂ ਨਵੇਂ ਚੁਣੇ ਗਏ ਸਰਪੰਚਾਂ/ਪੰਚਾਂ ਲਈ ਬਲਾਕ ਪੱਧਰ ਤੇ ਤਿੰਨ ਰੋਜਾ ਮਿਤੀ 17  ਤੋਂ 22 ਮਾਰਚ 2025 ਤੱਕ ਮੁੱਢਲਾ ਸਿਖਲਾਈ ਪ੍ਰੋਗਰਾਮ  ਕਰਨ ਦੇ ਸੰਦਰਭ ਵਿੱਚ ਬੀ.ਡੀ.ਪੀ.ਓ ਸ਼੍ਰੀਮਤੀ ਰੁਪਿੰਦਰ ਕੌਰ ਨਿਹਾਲ ਸਿੰਘ ਵਾਲਾ ਵਾਧੂ ਚਾਰਜ ਬਾਘਾਪੁਰਾਣਾ ਦੀ ਅਗਵਾਈ ਹੇਠ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮਾਸਟਰ ਰਿਸੋਰਸ ਪਰਸਨ, ਈ-ਪੰਚਾਇਤ ਓਪਰੇਟਰ ਅਤੇ ਵੱਖ-ਵੱਖ ਵਿਭਾਗਾਂ ਦੁਆਰਾ ਟ੍ਰੇਨਿੰਗ ਦਿੱਤੀ ਗਈ ਅਤੇ ਉਹਨਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ-2 ਸਕੀਮਾਂ ਬਾਰੇ ਜਾਣਕਾਰੀ ਦਿੱਤੀ , ਨਾਲ ਹੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਾਂਝੀਆਂ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ।
ਇਸ ਦੇ ਨਾਲ ਹੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਪ੍ਰਭਪ੍ਰੀਤ ਕੌਰ (ਵਕੀਲ) ਦੁਆਰਾ ਉਹਨਾਂ ਨੂੰ ਉਹਨਾਂ ਦੇ ਅਧਿਕਾਰ ਖੇਤਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਟ੍ਰੇਨਿੰਗ ਕੈਂਪ ਵਿੱਚ ਨਵੇਂ ਚੁਣੇ ਗਏ ਸਰਪੰਚਾਂ/ਪੰਚਾਂ,ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੋਆਰਡੀਨੇਟਰ,ਪੰਚਾਇਤ ਵਿਭਾਗ ਦੇ ਜੇ.ਈ.,ਪੰਚਾਇਤ ਸਕੱਤਰ,ਏ.ਪੀ.ਓ ਮਗਨਰੇਗਾ,ਸਿੱਖਿਆ ਵਿਭਾਗ,ਐੱਸ.ਆਰ.ਐੱਲ.ਐੱਮ ਵਿਭਾਗ, ਨੇ ਟ੍ਰੇਨਿੰਗ ਵਿੱਚ ਹਿੱਸਾ ਲਿਆ।ਇਸ ਟਰੇਨਿੰਗ ਦੌਰਾਨ ਵੀਰਪਾਲ ਕੋਰ ਮਾਸਟਰ ਰਿਸੋਰਸ ਪਰਸਨ ਐੱਸ.ਆਈ.ਆਰ.ਡੀ  ਮੋਹਾਲੀ,  ਸਰਬਜੀਤ ਕੌਰ ਮਾਸਟਰ ਰਿਸੋਰਸ ਪਰਸਨ ਐੱਸ.ਆਈ.ਆਰ.ਡੀ ਮੋਹਾਲੀ,ਬਲਤੇਜ ਸਿੰਘ ਨੋਡਲ ਅਫਸਰ, ,ਪੰਚਾਇਤ ਸਕੱਤਰ/ਗ੍ਰਾਮ ਸੇਵਕ,ਅਰੁਣਦੀਪ ਸਿੰਘ ਚੰਦੀ ਡਾਟਾ ਐਂਟਰੀ ਓਪਰੇਟਰ,ਕਰਮਜੀਤ ਕੌਰ ਏ.ਪੀ.ਓ ਮਗਨਰੇਗਾ, ਸਨਦੀਪ ਸਿੰਘ ਬੀ.ਪੀ.ਐੱਮ ਐੱਸ.ਆਰ.ਐੱਲ.ਐੱਮ, ਦੇਵੀ ਪ੍ਰਸ਼ਾਦ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਾਘਾਪੁਰਾਣਾ,ਜਗਤਾਰ ਸਿੰਘ ਕਲੱਸਟਰ ਹੈੱਡ ਸਿੱਖਿਆ ਵਿਭਾਗ ਬਾਘਾਪੁਰਾਣਾ, ਹਰਜਿੰਦਰ ਕੌਰ ਸਿਹਤ ਵਿਭਾਗ,ਕੋਮਲ  ਬਾਂਸਲ ਸੁਪਰਵਾਈਜਰ,ਕੁਲਦੀਪ ਕੌਰ ਸੁਪਰਵਾਈਜਰ ਸਮਾਜਿਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਵਿਭਾਗ ਆਦਿ ਅਧਿਕਾਰੀ/ਕਰਮਚਾਰੀ ਹਾਜਰ ਰਹੇ।

Tags:

Advertisement

Latest News

ਪੰਜਾਬ ਸਰਕਾਰ ਦੀ ਇਕ ਹੋਰ ਪਹਿਲ; ਗੈਰ-ਕਾਨੂੰਨੀ ਮਾਈਨਿੰਗ ਰੋਕਣ ਦਾ ਇਤਿਹਾਸਕ ਫੈਸਲਾ ਪੰਜਾਬ ਸਰਕਾਰ ਦੀ ਇਕ ਹੋਰ ਪਹਿਲ; ਗੈਰ-ਕਾਨੂੰਨੀ ਮਾਈਨਿੰਗ ਰੋਕਣ ਦਾ ਇਤਿਹਾਸਕ ਫੈਸਲਾ
*ਪੰਜਾਬ ਸਰਕਾਰ ਦੀ ਇਕ ਹੋਰ ਪਹਿਲ; ਗੈਰ-ਕਾਨੂੰਨੀ ਮਾਈਨਿੰਗ ਰੋਕਣ ਦਾ ਇਤਿਹਾਸਕ ਫੈਸਲਾ*   *•ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਕੈਬਨਿਟ ਵੱਲੋਂ...
Vivo Phone: Vivo Y300 Pro+ ਵਿਸ਼ੇਸ਼ਤਾਵਾਂ ਅਤੇ ਕੀਮਤ 31 ਮਾਰਚ ਨੂੰ ਲਾਂਚ ਹੋਣ ਤੋਂ ਪਹਿਲਾਂ ਸਾਹਮਣੇ ਆਈ ਹੈ
Delhi News: ਅੰਬੇਡਕਰ ਸਕਾਲਰਸ਼ਿਪ ਸਕੀਮ ਲਈ 5 ਕਰੋੜ ਰੁਪਏ ਦਾ ਬਜਟ
ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਦੇ ਸਾਲਾਨਾ ਕਨਵੋਕੇਸ਼ਨ ਵਿੱਚ ਲਿਆ ਭਾਗ
ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ ਕੇਲੇ ਦਾ ਸੇਵਨ
ਸੰਤ ਸੀਚੇਵਾਲ ਨੇ ਵਾਹਗਾ ਬਾਰਡਰ ਖੋਲ੍ਹਣ ਦੀ ਕੀਤੀ
ਫੈਸਲਾ ਲੈਣ ਦੀ ਤਾਕਤ ਹਾਸਲ ਕਰਨ ਲਈ ਲੜਕੀਆਂ ਦਾ ਸਿਆਸਤ ਵਿੱਚ ਆਉਣਾ ਲਾਜ਼ਮੀ: ਮੁੱਖ ਮੰਤਰੀ