ਬਲੜਵਾਲ ਡਰੇਨ ਨੂੰ ਚੜਨ ਵਾਲੇ ਦੋਵੇਂ ਕੱਚੇ ਰਸਤੇ ਤਰੁੰਤ ਪੱਕੇ ਕੀਤੇ ਜਾਣ -ਧਾਲੀਵਾਲ

ਬਲੜਵਾਲ ਡਰੇਨ ਨੂੰ ਚੜਨ ਵਾਲੇ ਦੋਵੇਂ ਕੱਚੇ ਰਸਤੇ ਤਰੁੰਤ ਪੱਕੇ ਕੀਤੇ ਜਾਣ -ਧਾਲੀਵਾਲ

ਅਜਨਾਲਾ, 1 ਜਨਵਰੀ 2025-

 ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲਜੋ ਕਿ ਅੱਜ ਅਜਨਾਲਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਦੌਰੇ ਉੱਤੇ ਸਨਨੇ ਜਦ ਬਲੜਵਾਲ ਡਰੇਨ ਉੱਤੇ ਚੜਨ ਲਈ ਦੋਵਾਂ ਪਾਸਿਆਂ ਤੋਂ ਆਰੇ ਕੱਚੇ ਰਸਤੇ ਵੇਖੇ ਤਾਂ ਉਹਨਾਂ ਨੇ ਤੁਰੰਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਕੱਚੇ ਰਸਤੇ ਆਉਂਦੇ ਇਕ ਦੋ ਦਿਨਾਂ ਵਿੱਚ ਪੱਕੇ ਕਰਨ ਦੀ ਹਦਾਇਤ ਕੀਤੀ। ਉਨਾਂ ਨੇ ਇਸ ਮੌਕੇ ਗੰਨੇ ਦੀ ਭਰੀ ਹੋਈ ਟਰਾਲੀਜਿਸ ਨੂੰ ਉਕਤ ਪੁਲ ਉੱਤੇ ਚੜਾਉਣ ਲਈ ਇਕ ਕਿਸਾਨ ਵੱਲੋਂ ਜ਼ੋਰ ਜਮਾਈ ਕੀਤੀ ਜਾ ਰਹੀ ਸੀਨੂੰ ਵੇਖਦੇ ਹੋਏ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਹ ਰਸਤੇ ਕਿਸਾਨਾਂ ਨੇ ਗੰਨਾ ਢੋਣ ਲਈ ਵਰਤਣਾ ਹੈ ਅਤੇ ਰਸਤੇ ਕੱਚੇ ਹੋਣ ਕਾਰਨ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਉਹਨਾਂ ਨੇ ਕਿਹਾ ਕਿ ਅਜਿਹੀ ਗਲਤੀ ਭਵਿੱਖ ਵਿੱਚ ਨਾ ਕੀਤੀ ਜਾਵੇ ਕਿ ਪੁਲ ਬਣ ਜਾਵੇ ਅਤੇ ਉਸਦੇ ਰਸਤੇ ਕੱਚੇ ਹੋਣ। ਉਹਨਾਂ ਕਿਹਾ ਕਿ ਜਦੋਂ ਲੋਕਾਂ ਦਾ ਪੈਸਾ ਕਿਸੇ ਕੰਮ ਉੱਤੇ ਲੱਗਦਾ ਹੈ ਤਾਂ ਉਸਦਾ ਸੁੱਖ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਨਾ ਕਿ ਉਹਨਾਂ ਦੀ ਜਿੰਦਗੀ ਫਿਰ ਉਸੇ ਤਰ੍ਹਾਂ ਦਿੱਕਤਾਂ ਵਿੱਚ ਪਈ ਰਹਿਣੀ ਚਾਹੀਦੀ ਹੈ।

Tags:

Advertisement

Latest News

Motorola ਦਾ Edge 60 Fusion ਭਾਰਤ 'ਚ ਜਲਦ ਹੀ ਲਾਂਚ ਹੋ ਸਕਦਾ ਹੈ Motorola ਦਾ Edge 60 Fusion ਭਾਰਤ 'ਚ ਜਲਦ ਹੀ ਲਾਂਚ ਹੋ ਸਕਦਾ ਹੈ
New Delhi, 14,MARCH,2025,(Azad Soch News):-  ਵੱਡੀਆਂ ਸਮਾਰਟਫੋਨ ਕੰਪਨੀਆਂ 'ਚ ਸ਼ਾਮਲ ਮੋਟੋਰੋਲਾ ਦੀ ਐਜ 60 ਸੀਰੀਜ਼ ਜਲਦ ਹੀ ਦੇਸ਼ 'ਚ ਲਾਂਚ...
ਬਾਲੀਵੁੱਡ ਅਦਾਕਾਰ ਸਲਮਾਨ ਖਾਨ 'ਇੰਡੀਅਨ ਸੁਪਰਕ੍ਰਾਸ ਰੇਸਿੰਗ ਲੀਗ' ਦੇ ਬਣੇ ਬ੍ਰਾਂਡ ਅੰਬੈਸਡਰ
ਆਰ.ਐੱਸ.ਡੀ. ਕਾਲਜ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ " ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਵਿਸ਼ੇਸ਼ ਸਮਾਗਮ ਆਯੋਜਿਤ ਵਿਸ਼ਾਲ ਹਿਊਮਨ ਚੇਨ ਬਨਾ
ਲੋਕਾਂ ਨੂੰ ਸੁਖਾਵੇ ਮਾਹੌਲ ਵਿਚ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵਚਨਬੱਧ
ਵਿਧਾਇਕ ਦਹੀਯਾ ਨੇ ਫਿਰੋਜ਼ਪੁਰ ਦਿਹਾਤੀ ਹਲਕੇ ਦੇ 4 ਸਕੂਲਾਂ ਨੂੰ ਬੈਸਟ ਸਕੂਲ ਅਵਾਰਡ ਤਹਿਤ ਗਰਾਂਟ ਜਾਰੀ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੀਤਾ ਧੰਨਵਾਦ
ਬੀ.ਪੀ.ਈ.ਓ ਫ਼ਿਰੋਜ਼ਪੁਰ-2 ਵੱਲੋਂ ਪੰਜਵੀਂ ਜਮਾਤ ਦੇ ਪ੍ਰੀਖਿਆ ਕੇਂਦਰਾਂ ਦਾ ਦੌਰਾ
ਲਾਲ ਕੇਲਾ ਖਾਣ ਨਾਲ ਬਵਾਸੀਰ ਤੋਂ ਰਾਹਤ ਮਿਲਦੀ ਹੈ