ਮਿਸ਼ਨ ਆਪ ’13-0′ ਲਈ ਸੀਐੱਮ ਭਗਵੰਤ ਮਾਨ ਅੱਜ ਪੰਜਾਬ ਦੇ ਦੋ ਹਲਕਿਆਂ ਫਿਰੋਜ਼ਪੁਰ ਤੇ ਫਰੀਦਕੋਟ ਵਿਚ ਪਹੁੰਚ ਰਹੇ ਹਨ
By Azad Soch
On

Ferozepur,27 April,2024,(Azad Soch News):- ਮਿਸ਼ਨ ਆਪ ’13-0′ ਲਈ ਸੀਐੱਮ ਭਗਵੰਤ ਮਾਨ (CM Bhagwant Mann) ਅੱਜ ਪੰਜਾਬ ਦੇ ਦੋ ਹਲਕਿਆਂ ਫਿਰੋਜ਼ਪੁਰ ਤੇ ਫਰੀਦਕੋਟ ਵਿਚ ਪਹੁੰਚ ਰਹੇ ਹਨ, ਇਥੇ ਉਹ ਰੈਲੀ ਵੀ ਕਰਨਗੇ ਤੇ ਰੋਡ ਸ਼ੋਅ ਕੱਢ ਕੇ ਸ਼ਕਤੀ ਪ੍ਰਦਰਸ਼ਨ ਵੀ ਕਰਨਗੇ,ਫਿਰੋਜ਼ਪੁਰ ਵਿਚ ਜਿਥੇ ਉਹ ਰੋਡ ਸ਼ੋਅ ਕੱਢ ਕੇ ਜਗਦੀਪ ਸਿੰਘ ਕਾਕਾ ਬਰਾੜ ਲਈ ਵੋਟ ਮੰਗਣਗੇ ਉਥੇ ਫਰੀਦਕੋਟ (Faridkot) ਵਿਚ ਕਰਮਜੀਤ ਅਨਮੋਲ ਦੇ ਹੱਕ ਵਿਚ ਰੈਲੀ ਕਰਨਗੇ,ਫਿਰੋਜ਼ਪੁਰ (Ferozepur) ਵਿਚ ਇਹ ਪ੍ਰੋਗਰਾਮ ਨਾਮਦੇਵ ਚੌਕ ਤੋਂ ਸ਼ੁਰੂ ਹੋਵੇਗਾ ਜਿਥੇ ਲਗਭਗ 2 ਵਜੇ ਭਗਵੰਤ ਮਾਨ ਪਹੁੰਚਣਗੇ,ਦੂਜੇ ਪਾਸੇ ਫਰੀਦਕੋਟ ਦੇ ਬਾਘਾਪੁਰਾਣਾ ਵਿਚ ਕਰਮਜੀਤ ਅਨਮੋਲ ਵੱਲੋਂ ਰੈਲੀ ਰੱਖੀ ਗਈ ਹੈ,ਜਿਥੇ ਸੀਐੱਮ ਮਾਨ ਰੋਡ ਸ਼ੋਅ (CM Mann Road Show) ਦੇ ਬਾਅਦ ਸੜਕ ਰਸਤੇ ਤੋਂ ਹੀ ਪਹੁੰਚਣਗੇ,ਅੰਦਾਜ਼ਾ ਹੈ ਕਿ 3 ਤੋਂ 4 ਵਜੇ ਦੇ ਕਰੀਬ ਸੀਐੱਮ ਭਗਵੰਤ ਮਾਨ ਬਾਘਾਪੁਰਾਣਾ ਦੀ ਜੱਗਾ ਸੁਭਾਸ਼ ਮੰਡੀ ਪਹੁੰਚ ਜਾਣਗੇ।
Latest News

06 Apr 2025 20:20:29
ਜਲੰਧਰ 06 ਮਾਰਚ 2025
ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ...