ਉਪ ਮੁੱਖ ਇੰਜੀਨੀਅਰ ਇੰਜ਼: ਧਨਵੰਤ ਸਿੰਘ ਹਮੇਸ਼ਾ ਬਿਜਲੀ ਖਪਤਕਾਰਾਂ ਨੂੰ ਸਮਰਪਿਤ ਰਹੇ: ਇੰਜ਼: ਰਤਨ ਮਿੱਤਲ

ਫੋਟੋ ਕੈਪਸ਼ਨ :
*ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸੰਚਾਲਣ ਦੱਖਣ ਜੋਨ ਦੇ ਮੁੱਖ ਇੰਜੀਨੀਅਰ ਇੰਜ਼:ਰਤਨ ਮਿੱਤਲ ਇੰਜ: ਧਨਵੰਤ ਸਿੰਘ ਉਪ ਮੁੱਖ ਇੰਜੀਨੀਅਰ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਹੋਏ।*
*ਉਪ ਮੁੱਖ ਇੰਜੀਨੀਅਰ ਇੰਜ਼: ਧਨਵੰਤ ਸਿੰਘ ਹਮੇਸ਼ਾ ਬਿਜਲੀ ਖਪਤਕਾਰਾਂ ਨੂੰ ਸਮਰਪਿਤ ਰਹੇ: ਇੰਜ਼: ਰਤਨ ਮਿੱਤਲ*
ਖਪਤਕਾਰ ਆਪਣੇ ਬਿਜਲੀ ਬਿਲਾਂ ਦੀ ਅਦਾਇਗੀ ਸਮੇਂ ਸਿਰ ਕਰਨ ਦੀ ਡਿਊਟੀ ਨਿਭਾਉਣ: ਇੰਜ਼: ਧਨਵੰਤ ਸਿੰਘ
*ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੋਂ ਅੱਜ ਇੰਜ: ਧਨਵੰਤ ਸਿੰਘ ਉਪ ਮੁੱਖ ਇੰਜੀਨੀਅਰ ਸੇਵਾ ਮੁਕਤ ਹੋ ਰਹੇ ਹਨ,ਜ਼ੋ ਕਿ ਹਮੇਸ਼ਾ ਹੀ ਬਿਜਲੀ ਖਪਤਕਾਰਾਂ ਨੂੰ ਸਮਰਪਿਤ ਰਹੇ ਹਨ। ਬਿਜਲੀ ਖਪਤਕਾਰ ਦੀ ਕੋਈ ਬਿਜਲੀ ਸਪਲਾਈ ਸੰਬੰਧੀ ਜਾਂ ਬਿਜਲੀ ਸਮਸਿਆ ਨੂੰ ਲੈ ਕੇ ਕੋਈ ਵੀ ਮੁੱਦਾ ਹੈ ,ਬੱਸ ਜਦੋਂ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਤਾਂ ਸਮਝੋ ਉਸ ਬਿਜਲੀ ਖਪਤਕਾਰ ਦਾ ਕਲਿਆਣ ਹੋ ਗਿਆ,ਇਹ ਵਿਚਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਦੱਖਣ ਜੋਨ ਦੇ ਮੁੱਖ ਇੰਜੀਨੀਅਰ ਇੰਜ਼: ਰਤਨ ਮਿੱਤਲ ਨੇ ਉਪ ਮੁੱਖ ਇੰਜੀਨੀਅਰ ਇੰਜ਼: ਧਨਵੰਤ ਸਿੰਘ ਦੀ ਸੇਵਾ ਮੁਕਤੀ ਸਮਾਗਮ ਵਿੱਚ ਰੱਖੇ।*
*ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਇਕ ਕਮਰਸ਼ੀਅਲ ਅਦਾਰਾ ਹੈ। ਪਾਵਰਕਾਮ ਦਾ ਵਿਕਾਸ ਬਿਜਲੀ ਖਪਤਕਾਰਾਂ ਦੇ ਮਾਲੀਏ ਤੇ ਨਿਰਭਰ ਕਰਦਾ ਹੈ। ਸੋ ਅਜਿਹੀ ਸਥਿਤੀ ਵਿਚ ਪਾਵਰਕਾਮ ਅਦਾਰੇ ਦੀ ਇਹ ਜ਼ਿੰਮੇਂਵਾਰੀ ਬਣ ਜਾਂਦੀ ਹੈ ਕਿ ਬਿਜਲੀ ਖਪਤਕਾਰਾਂ ਨੂੰ ਪਾਏਦਾਰ ਅਤੇ ਨਿਰਵਿਘਨ ਬਿਜਲੀ ਮੁਹਈਆਂ ਕਰਵਾਈ ਜਾਵੇ ਅਤੇ ਨਾਲ ਹੀ ਬਿਜਲੀ ਖਪਤਕਾਰਾਂ ਦੀ ਵੀ ਡਿਊਟੀ ਬਣ ਜਾਂਦੀ ਹੈ ਕਿ ਉਹ ਖ਼ਪਤ ਕੀਤੀ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਸਮੇਂ ਸਿਰ ਕਰਨ। ਇਹ ਅਪੀਲ ਇੰਜ਼: ਧਨਵੰਤ ਸਿੰਘ ਉਪ ਮੁੱਖ ਇੰਜੀਨੀਅਰ ਸੰਚਾਲਣ ਪਟਿਆਲਾ ਸਰਕਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਅੱਜ 31 ਸਾਲ ਅਤੇ 2 ਮਹੀਨਿਆਂ ਦੀ ਸੇਵਾ ਪੂਰੀ ਕਰਨ ਤੇ ਸੇਵਾ ਮੁਕਤੀ ਮੌਕੇ ਇਕ ਸਮਾਗਮ ਵਿੱਚ ਕੀਤੀ ।*
*ਇੰਜੀ: ਧਨਵੰਤ ਸਿੰਘ ਦਾ ਜਨਮ 1 ਅਪ੍ਰੈਲ, 1967 ਨੂੰ ਪਿਤਾ ਸ੍ਰੀ ਉਮ ਪ੍ਰਕਾਸ਼ ਦੇ ਘਰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿਖੇ ਹੋਇਆ। ਉਨ੍ਹਾਂ ਨੇ ਆਪਣੀ ਮੈਟ੍ਰਿਕ ਪੱਧਰ ਦੀ ਵਿੱਦਿਆ ਪਿੰਡ ਕੁੱਲਗਰਾਨ ਵਿਖੇ ਸਰਕਾਰੀ ਸਕੂਲ ਵਿਖੇ ਪ੍ਰਾਪਤ ਕੀਤੀ। ਉਨ੍ਹਾਂ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਬੀ ਟੈਕ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਇੰਜੀ: ਧਨਵੰਤ ਸਿੰਘ ਨੇ ਪੰਜਾਬ ਰਾਜ ਬਿਜਲੀ ਬੋਰਡ ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ 10 ਜਨਵਰੀ, 1994 ਨੂੰ ਬਤੌਰ ਐਸ.ਡੀ.ਉ.ਆਪਣੀ ਸੇਵਾ ਸ਼ੁਰੂ ਕੀਤੀ ਅਤੇ ਬਤੌਰ ਉਪ ਮੁੱਖ ਇੰਜੀਨੀਅਰ ਦੇ ਅਹੁਦੇ ਤੱਕ ਪੁੱਜੇ।*
*ਉਨ੍ਹਾਂ 31 ਸਾਲ ਅਤੇ 2 ਮਹੀਨਿਆਂ ਦੀ ਸੇਵਾ ਦੌਰਾਨ ਵੱਖ-ਵੱਖ ਮਹੱਤਵਪੂਰਨ ਅਹੁਦਿਆਂ ਤੇ ਬਿਜਲੀ ਖਪਤਕਾਰਾਂ ਨੂੰ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ।*
*ਉਨ੍ਹਾਂ ਨੂੰ ਇਕ ਸੰਚਾਲਣ ਮਾਹਰ ਤੇ ਤੌਰ ਤੇ ਜਾਣਿਆ ਜਾਂਦਾ ਹੈ, ਉਨ੍ਹਾਂ ਨੇ ਆਪਣੀ ਸਾਰੀ ਸੇਵਾ ਸੰਚਾਲਣ ਖੇਤਰ ਵਿੱਚ ਬਿਜਲੀ ਖਪਤਕਾਰਾਂ ਸਮਰਪਿਤ ਕੀਤੀ।*
*ਉਨ੍ਹਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬਤੌਰ ਐਕਸੀਅਨ ਗੁਰਦਾਸਪੁਰ ਖੰਨਾ,ਰਾਜਪੂਰਾ,ਮੰਡੀ ਗੋਬਿੰਦਗੜ੍ਹ, ਅਤੇ ਸਮਾਣਾ ਵਿਖੇ ਬਿਜਲੀ ਖਪਤਕਾਰਾਂ ਨੂੰ ਪਾਏਦਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਅਤੇ ਬਿਜਲੀ ਖਪਤਕਾਰਾਂ ਦੀਆਂ ਮੁਸਕਲਾਂ ਦੇ ਹੱਲ ਲਈ ਵਾਟਸਅਪ ਗਰੁਪਾਂ ਨੂੰ ਵਿਕਸਿਤ ਕਰਵਾਇਆ।*
*ਉਨ੍ਹਾਂ ਬਤੌਰ ਨਿਗਰਾਨ ਇੰਜੀਨੀਅਰ ਨੂੰ ਡਾਇਰੈਕਟਰ ਸੰਚਾਲਣ, ਨਿਗਰਾਨ ਇੰਜੀਨੀਅਰ ਟੂ ਡਾਇਰੈਕਟਰ ਐਚ. ਆਰ, ਨਿਗਰਾਨ ਇੰਜੀਨੀਅਰ ਮੈਟੀਰੀਅਲ ਸਰਵਿਸਿਜ਼, ਨਿਗਰਾਨ ਇੰਜੀਨੀਅਰ ਪ੍ਰਾਜੈਕਟਸ ਅਤੇ ਉਪ ਮੁੱਖ ਇੰਜੀਨੀਅਰ ਸੰਚਾਲਣ ਪਟਿਆਲਾ ਸਰਕਲ ਵਜੋਂ ਸੇਵਾਵਾਂ ਦੇਂਦਿਆਂ ਹਮੇਸ਼ਾ ਬਿਜਲੀ ਖਪਤਕਾਰਾਂ ਨੂੰ ਹਮੇਸ਼ਾ ਇਨਸਾਫ ਦਿੱਤਾ।*
*ਲੇਖਕ ਇੰਜ਼: ਧਨਵੰਤ ਸਿੰਘ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਤੇ ਸ਼ੁਭ ਕਾਮਨਾਵਾਂ ਦੇਂਦਿਆਂ ਉਨ੍ਹਾਂ ਦੇ ਹੋਰ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਾ ਹੈ। ਵਾਹਿਗੁਰੂ ਉਨ੍ਹਾਂ ਨੂੰ ਲੰਮੀ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹੈ।*
Please highlight the following
*ਇੰਜ਼ ਧਨਵੰਤ ਸਿੰਘ ਨੂੰ ਇਕ ਸੰਚਾਲਣ ਮਾਹਰ ਤੇ ਤੌਰ ਤੇ ਜਾਣਿਆ ਜਾਂਦਾ ਹੈ, ਉਨ੍ਹਾਂ ਨੇ ਆਪਣੀ ਸਾਰੀ ਸੇਵਾ ਸੰਚਾਲਣ ਖੇਤਰ ਵਿੱਚ ਬਿਜਲੀ ਖਪਤਕਾਰਾਂ ਸਮਰਪਿਤ ਕੀਤੀ।*
*ਉਨ੍ਹਾਂ ਬਤੌਰ ਨਿਗਰਾਨ ਇੰਜੀਨੀਅਰ ਨੂੰ ਡਾਇਰੈਕਟਰ ਸੰਚਾਲਣ, ਨਿਗਰਾਨ ਇੰਜੀਨੀਅਰ ਟੂ ਡਾਇਰੈਕਟਰ ਐਚ. ਆਰ, ਨਿਗਰਾਨ ਇੰਜੀਨੀਅਰ ਮੈਟੀਰੀਅਲ ਸਰਵਿਸਿਜ਼, ਨਿਗਰਾਨ ਇੰਜੀਨੀਅਰ ਪ੍ਰਾਜੈਕਟਸ ਅਤੇ ਉਪ ਮੁੱਖ ਇੰਜੀਨੀਅਰ ਸੰਚਾਲਣ ਪਟਿਆਲਾ ਸਰਕਲ ਵਜੋਂ ਸੇਵਾਵਾਂ ਦੇਂਦਿਆਂ ਹਮੇਸ਼ਾ ਬਿਜਲੀ ਖਪਤਕਾਰਾਂ ਨਾਲ ਇਨਸਾਫ ਕੀਤਾ ।*
Latest News
-(28).jpeg)