ਜੈਤੋ ਵਿਖੇ 29.93 ਲੱਖ ਦੀ ਲਾਗਤ ਨਾਲ ਕਰਵਾਏ ਜਾ ਰਹੇ ਹਨ ਵਿਕਾਸ ਕਾਰਜ-ਡਿਪਟੀ ਕਮਿਸ਼ਨਰ

ਜੈਤੋ ਵਿਖੇ 29.93 ਲੱਖ ਦੀ ਲਾਗਤ ਨਾਲ ਕਰਵਾਏ ਜਾ ਰਹੇ ਹਨ ਵਿਕਾਸ ਕਾਰਜ-ਡਿਪਟੀ ਕਮਿਸ਼ਨਰ

ਜੈਤੋ (ਫਰੀਦਕੋਟ) 29 ਅਗਸਤ,

ਜਿਲ੍ਹੇ ਦੇ ਬਲਾਕ ਜੈਤੋ ਵਿਖੇ ਮਗਨਰੇਗਾ ਅਧੀਨ 29.93 ਲੱਖ ਰੁਪਏ ਦੀ ਰਾਸ਼ੀ ਨਾਲ ਵੱਖ ਵੱਖ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜੋ ਕਿ ਜਲਦ ਹੀ ਤਿਆਰ ਹੋ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਹੁੰਦਿਆਂ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ । ਉਨ੍ਹਾਂ ਦੱਸਿਆ ਕਿ ਬਲਾਕ ਜੈਤੋ ਦੇ ਪਿੰਡ ਬਹਿਬਲ ਖੁਰਦ ਵਿੱਚ 9.95 ਲੱਖ ਦੀ ਲਾਗਤ ਨਾਲ ਇੱਟਾਂ ਦੀ ਗਲੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹਨਾਂ ਘਰਾਂ ਦੇ ਵਸਨੀਕ ਪਿਛਲੇ ਲੰਮੇ ਸਮੇਂ ਤੋਂ ਇਸ ਗਲੀ ਨੂੰ ਪੱਕੀ ਕਰਨ ਦੀ ਮੰਗ ਕਰ ਰਹੇ ਸਨ ਜੋ ਕਿ ਪੂਰੀ ਕੀਤੀ ਗਈ ਹੈ  ਇਸੇ ਹੀ ਤਰ੍ਹਾਂ ਪਿੰਡ ਬੁਰਜ ਹਰੀ ਕਾ ਵਿਖੇ 9.05 ਲੱਖ ਦੀ ਲਾਗਤ ਨਾਲ ਆਂਗਣਵਾੜੀ ਸੈਂਟਰ ਦਾ ਨਿਰਮਾਣ ਹੋ ਰਿਹਾ ਹੈ। ਜਿਸ ਦੇ ਨਿਰਮਾਣ ਹੋਣ ਨਾਲ ਪਿੰਡ ਅਤੇ ਆਸ ਪਾਸ ਦੇ ਵਸਨੀਕਾਂ ਨੂੰ ਲਾਭ ਮਿਲੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਵਾੜਾ ਭਾਈ ਕਾ ਵਿਖੇ 6.14 ਲੱਖ ਰੁਪਏ ਨਾਲ ਗਲੀ ਵਿੱਚ ਇੰਟਰਲਾਕਿੰਗ ਟਾਈਲਾਂ ਲਗਾਈ ਜਾ ਰਹੀ ਹੈ। ਇਸ ਦੇ ਨਾਲ ਹੀ ਵਿਕਾਸ ਕਾਰਜਾਂ ਦੀ ਲੜੀ ਤਹਿਤ ਪਿੰਡ ਘਣੀਆਂ ਵਿਖੇ 4.79 ਲੱਖ ਰੁਪਏ ਨਾਲ ਸਕੂਲ ਦੀ ਬਾਊਂਡਰੀ ਵਾਲ ਬਣਾਈ ਜਾ ਰਹੀ ਹੈ। ਇਸ ਦੇ ਨਾਲ ਸਕੂਲ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਵਿਕਾਸ ਹੋਵੇਗਾ ਅਤੇ ਬੱਚਿਆਂ ਦੀ ਸੁਰੱਖਿਆ ਬਣੀ ਰਹੇਗੀ ।

Tags:

Advertisement

Latest News

ਖੇਤੀਬਾੜੀ ਵਿਭਾਗ ਬਲਾਕ ਕੋਟਕਪੂਰਾ ਵੱਲੋ ਕਿਸਾਨਾਂ ਨੂੰ  ਪੀ.ਏ.ਯੂ ਲੁਧਿਆਣਾ  ਮੇਲਾ ਵਿਖਾਇਆ  ਗਿਆ ਖੇਤੀਬਾੜੀ ਵਿਭਾਗ ਬਲਾਕ ਕੋਟਕਪੂਰਾ ਵੱਲੋ ਕਿਸਾਨਾਂ ਨੂੰ ਪੀ.ਏ.ਯੂ ਲੁਧਿਆਣਾ ਮੇਲਾ ਵਿਖਾਇਆ ਗਿਆ
ਕੋਟਕਪੂਰਾ 14 ਸਤੰਬਰ 2024 ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਤੇ ਡਾ.ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਯੋਗ...
ਮੈਡੀਕਲ ਅਫਸਰਾਂ ਦੀ ਹੜਤਾਲ ਦੇ ਬਾਵਜੂਦ ਵੀ ਚੱਲ ਰਹੀਆਂ ਹਨ ਐਮਰਜੈਂਸੀ ਸੇਵਾਵਾਂ : ਸਿਵਲ ਸਰਜਨ
ਖਾਧ ਪਦਾਰਥਾਂ ’ਚ ਮਿਲਾਵਟ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਜ਼ਿਲ੍ਹਾ ਸਿਹਤ ਅਫ਼ਸਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਰੂਕਸ਼ੇਤਰ 'ਚ ਕਿਹਾ, 'ਮੇਰਾ ਤਜਰਬਾ ਦੱਸ ਰਿਹਾ ਹੈ ਕਿ ਇਸ ਵਾਰ ਹਰਿਆਣਾ 'ਚ ਵੀ ਭਾਜਪਾ ਦੀ ਸਰਕਾਰ ਹੈ
32ਵੀਂ ਬਾਸਕਟ-ਬਾਲ ਚੈਂਪੀਅਨਸ਼ਿਪ ਵਿੱਚ ਪਟਨਾ ਨੇ ਮਾਰੀ ਬਾਜੀ
ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜਿਲ੍ਹਾ ਪੱਧਰ ਖੇਡਾਂ ਨਹਿਰੂ ਸੇਟਡੀਅਮ ਵਿਚ ਜਾਰੀ
ਸਿਵਿਲ ਹਸਪਤਾਲ ਵਿਖੇ ਲੋਕਾਂ ਨੂੰ ਓ ਪੀ ਡੀ ਅਤੇ ਐਮਰਜੈਂਸੀ ਵਿਖੇ ਮਿਲ ਰਹੀ ਹੈ ਸਿਹਤ ਸੇਵਾਵਾ :ਡਾਕਟਰ ਏਰਿਕ