*ਜ਼ਿਲ੍ਹਾ ਪੱਧਰੀ ਸਸਟੇਨੇਬਿਲਿਟੀ ਲੀਡਰਸ਼ਿਪ ਪ੍ਰੋਗਰਾਮ ਕਰਵਾਇਆ ਗਿਆ* 

*ਜ਼ਿਲ੍ਹਾ ਪੱਧਰੀ ਸਸਟੇਨੇਬਿਲਿਟੀ ਲੀਡਰਸ਼ਿਪ ਪ੍ਰੋਗਰਾਮ ਕਰਵਾਇਆ ਗਿਆ* 

ਫਿਰੋਜ਼ਪੁਰ 3 ਮਾਰਚ 2025 (ਸੁਖਵਿੰਦਰ ਸਿੰਘ ):-   ਜ਼ਿਲ੍ਹਾ ਪੱਧਰੀ ਸਸਟੇਨੇਬਿਲਟੀ ਲੀਡਰਸ਼ਿਪ ਪ੍ਰੋਗਰਾਮ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਫਿਰੋਜ਼ਪੁਰ ਸ਼ਹਿਰ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਡਾ ਸਤਿੰਦਰ ਸਿੰਘ ਜੀ, ਸ਼੍ਰੀਮਤੀ ਰਾਜਵਿੰਦਰ ਕੌਰ ਪ੍ਰਿੰਸੀਪਲ ਅਤੇ ਸ.ਅਸ਼ਵਿੰਦਰ ਸਿੰਘ ਜ਼ਿਲ੍ਹਾ ਨੋਡਲ ਅਫ਼ਸਰ ਸਸਟੇਨੇਬਿਲਿਟੀ ਲੀਡਰਸ਼ਿਪ ਪ੍ਰੋਗਰਾਮ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ 20 ਸਕੂਲਾਂ ਦੇ ਸਕੂਲ ਨੋਡਲ ਅਫਸਰ ਸਾਹਿਬਾਨ ਅਤੇ ਹਰ ਸਕੂਲ ਦੇ ਤਿੰਨ ਹੋਣਹਾਰ ਜੇਤੂ ਵਿਦਿਆਰਥੀਆਂ ਨੇ ਭਾਗ ਲਿਆ ਜਿਨਾਂ ਨੂੰ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ: ਸਤਿੰਦਰ ਸਿੰਘ ਜੀ ਵੱਲੋਂ ਚੰਗੀ ਕਾਰਗੁਜ਼ਾਰੀ ਬਦਲੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਬੋਲਦਿਆਂ ਡਾ: ਸਤਿੰਦਰ ਸਿੰਘ ਜੀ ਨੇ ਕਿਹਾ ਕਿ ਸਸਟੇਨੇਬਿਲਟੀ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀ ਵਰਗ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਉਹ ਸਮਾਜ ਨੂੰ ਜਾਗਰੂਕ ਕਰ ਸਕਣ ਅਤੇ ਕਚਰੇ ਦਾ ਸਹੀ ਤਰੀਕੇ ਨਾਲ ਪ੍ਰਬੰਧਨ ਹੋ ਸਕੇ। ਉਹਨਾਂ ਦੱਸਿਆ ਕਿ ਈ ਕਚਰਾ, ਸੁੱਕਾ ਕਚਰਾ, ਗਿੱਲਾ ਕਚਰੇ ਦਾ ਪ੍ਰਬੰਧਨ ਕਿਵੇਂ ਕੀਤਾ ਜਾਣਾ ਚਾਹੀਦਾ ਹੈ ।ਉਹਨਾਂ ਦੱਸਿਆ ਕਿ ਅਜੋਕੇ ਸਮਾਜ ਵਿੱਚ ਅਜਿਹੇ ਪ੍ਰੋਜੈਕਟ ਦੀ ਬਹੁਤ ਲੋੜ ਹੈ ਤਾਂ ਜੋ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ ਅਤੇ ਸਫਾਈ ਮਿਸ਼ਨ ਅਭਿਆਨ ਦੀ ਸਾਰਥਿਕਤਾ ਚੰਗੇ ਸਮਾਜ ਨਿਰਮਾਣ ਵਿੱਚ ਸਹਾਇਕ ਹੋਵੇ , ਇਸ ਮੌਕੇ ਤੇ ਸਟੇਜ ਸੰਚਾਲਨ ਸ਼੍ਰੀਮਤੀ ਰਜਨੀ ਜੱਗਾ ਜੀ ਅਤੇ ਸ੍ਰੀ ਸੰਦੀਪ ਬੱਬਰ ਜੀ ਨੇ ਵਿਸ਼ੇਸ਼ ਸਹਿਯੋਗ ਦਿੱਤਾ।ਇਸ ਮੌਕੇ ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਰਿਫਰੈਸ਼ਮੈਂਟ, ਕਿਤਾਬਾਂ ਤੇ ਸਟੇਸ਼ਨਰੀ ਵੰਡੀ ਗਈ।

Advertisement

Latest News

Chandigarh News: ਨੈਸ਼ਨਲ ਯੂਥ ਐਵਾਰਡੀ ਦੀ ਥਾਣੇ 'ਚ ਬੇਰਹਿਮੀ ਨਾਲ ਕੁੱਟਮਾਰ Chandigarh News: ਨੈਸ਼ਨਲ ਯੂਥ ਐਵਾਰਡੀ ਦੀ ਥਾਣੇ 'ਚ ਬੇਰਹਿਮੀ ਨਾਲ ਕੁੱਟਮਾਰ
Chandigarh, 18,MARCH,2025,(Azad Soch News):- ਹੱਲੋਮਾਜਰਾ ਪੁਲਿਸ ਚੌਕੀ (Hallomajra Police Post) 'ਚ ਰਾਸ਼ਟਰੀ ਯੁਵਾ ਪੁਰਸਕਾਰ (National Youth Award) ਅਤੇ ਸਮਾਜ ਸੇਵਾ...
ਨਾਰੀਅਲ ਪਾਣੀ ਪੀਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਾਓ ਹੁੰਦਾ ਹੈ
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਗੁਰਦਵਾਰਾ ਰਕਾਬਗੰਜ ਸਾਹਿਬ ਜੀ 'ਚ ਮੱਥਾ ਟੇਕਿਆ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ 2025-26 ਲਈ 58,514 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ
ਮੋਹਾਲੀ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 18-03-2025 ਅੰਗ 664
ਕੈਬਨਿਟ ਮੰਤਰੀ ਅਰੋੜਾ ਵੱਲੋਂ ਪਟਿਆਲਾ ਜ਼ਿਲ੍ਹੇ 'ਚ ਚੱਲ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਕਾਰਗੁਜ਼ਾਰੀ ਦੀ ਸਮੀਖਿਆ