ਈ ਟੀ ਓ ਨੇ 44 ਬੱਚਿਆਂ ਨੂੰ ਪੜ੍ਹਾਈ ਲਈ ਪ੍ਰਤੀ ਮਹੀਨਾ 4 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ

ਈ ਟੀ ਓ ਨੇ 44 ਬੱਚਿਆਂ ਨੂੰ ਪੜ੍ਹਾਈ ਲਈ ਪ੍ਰਤੀ ਮਹੀਨਾ 4 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ

ਅੰਮ੍ਰਿਤਸਰ , 30 ਅਗਸਤ 2024 -

ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਅੱਜ 44 ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਲਈ 4 ਹਜਾਰ ਰੁਪਏ ਪ੍ਰਤੀ ਮਹੀਨਾ  ਦੀ ਆਰਥਿਕ ਸਹਾਇਤਾ ਦੇਣ ਲਈ ਚੈੱਕਾਂ ਦੀ ਵੰਡ ਕੀਤੀ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਲਈ ਹਰ ਬੱਚੇ ਦੀ ਲੋੜ ਅਨੁਸਾਰ ਸਹਾਇਤਾ ਕਰ ਰਹੀ ਹੈ ਅਤੇ ਅੱਜ ਮਿਸ਼ਨ ਵਤਸਲਿਆ ਸਕੀਮ ਅਧੀਨ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਅੰਮ੍ਰਿਤਸਰ ਵੱਲੋ ਲੋੜਵੰਦ ਪਰਿਵਾਰ ਦੇ ਬੱਚਿਆਂ ਨੂੰ ਸਪਾਂਸਰਸ਼ਿਪ ਸਕੀਮ ਅਧੀਨ 4000/- ਰੁਪਏ ਦਾ ਲਾਭ ਪ੍ਰਤੀ ਮਹੀਨਾ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ।  ਉਹਨਾਂ ਦੱਸਿਆ ਕਿ ਵਿਧਵਾ ਔਰਤਤਲਾਕਸ਼ੁਦਾ ਪਰਿਵਾਰਾਂ ਦੇ ਬੱਚੇਯਤੀਮ ਬੱਚੇ ਜੋ ਆਪਣੇ ਰਿਸ਼ਤੇਦਾਰਾਂ ਪਾਸ ਰਹਿ ਰਹੇ ਹੋਣ,  ਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਕਿਸੇ ਜਾਨਲੇਵਾ ਬਿਮਾਰੀ ਦੇ ਸ਼ਿਕਾਰ ਹਨਜੋ ਪਰਿਵਾਰ ਆਰਥਿਕ ਅਤੇ ਸ਼ਰੀਰਕ ਪੱਖੋ ਆਪਣੇ ਬੱਚਿਆਂ ਦੀ ਦੇਖ ਰੇਖ ਕਰਨ ਤੋ ਅਸਮਰੱਥ ਹਨ ਨੂੰ ਇਸ ਸਕੀਮ ਅਧੀਨ ਆਰਥਿਕ ਸਹਾਇਤਾ ਦੇਣ ਲਈ ਚੁਣਿਆ ਜਾਂਦਾ ਹੈ । ਉਨਾਂ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਦੇ ਬੱਚੇ ਇਸ ਸਕੀਮ ਨਾਲ ਜੋੜ ਕੇ ਉਹਨਾਂ ਨੂੰ ਆਰਥਿਕ ਲਾਭ ਦਿੱਤਾ ਜਾਵੇ ਤਾਂ ਜੋ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕਣ।

ਈ ਟੀ ਓ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਮੁੱਖ ਉਦੇਸ਼ ਸਿੱਖਿਆ ਦੇ ਪੱਧਰ ਨੂੰ ਉੱਚਾ ਚੁਕਣਾ ਹੈ ਉਨਾਂ ਦੱਸਿਆ ਕਿ ਸਾਡੀ ਸਰਕਾਰ ਵਲੋਂ ਸਕੂਲ ਆਫ ਐਮੀਨੈਂਸ ਬਣਾਏ ਜਾ ਰਹੇ ਹਨ ਜਿਥੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਸਿੱਖਿਆ ਅਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਉਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸੂਬਾ ਸਿੱਖਿਆ ਦੇ ਖੇਤਰ ਵਿੱਚ ਇਕ ਨੰਬਰ ਤੇ ਹੋਵੇਗਾ ਈਟੀਓ ਵਲੋਂ ਅੱਜ ਲੋੜਵੰਦ ਬੱਚਿਆਂ ਨੂੰ 19.32 ਲੱਖ ਰੁਪਏ ਦੇ ਰਾਸ਼ੀ ਦੇ ਚੈਕ ਵੰਡੇ ਗਏ ਦੱਸਣਯੋਗ ਹੈ ਕਿ ਇਸ ਰਾਸ਼ੀ ਵਿੱਚ ਕੁੱਝ ਰਾਸ਼ੀ ਪੈਂਡਿੰਗ ਕੇਸਾਂ ਦੀ ਵੀ ਬਕਾਇਆ ਸੀ ਜਿਸਨੂੰ ਕਿ ਅੱਜ ਵੰਡ ਦਿੱਤਾ ਗਿਆ ਹੈ

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਜੋ ਬੱਚੇ ਪੀਐਮ ਕੇਅਰ ਸਕੀਮ ਅਧੀਨ ਰਜਿਸਟਰਡ ਹਨ,  ਜੋ ਬੱਚੇ ਜੁਵੇਨਾਈਲ ਜਸਟਿਸ ਐਕਟ 2015 ਅਨੁਸਾਰ ਸੁਰੱਖਿਆ ਅਤੇ ਸੰਭਾਲ ਅਧੀਨ ਆਉਦੇ ਹਨਜਿਵੇ ਕਿਬਾਲ ਮਜਦੂਰੀ ਕਰਦੇ ਬੱਚੇਬਾਲ ਵਿਆਹ ਤੋ ਸ਼ਿਕਾਰ ਬੱਚੇਐਚ ਆਈ ਵੀ ਨਾਲ ਪੀੜਤ ਬੱਚੇ,ਕੁਦਰਤੀ ਆਫਤ ਦੀ ਸ਼ਿਕਾਰ ਬੱਚੇਦੁਰਵਿਵਹਾਰ ਜਾ ਸ਼ੋਸ਼ਣ ਦਾ ਸ਼ਿਕਾਰ ਬੱਚੇਬਾਲ ਭਿੱਖਿਆ ਕਰਦੇ ਬੱਚੇ ਸ਼ਾਮਿਲ ਹਨਪਰ ਸਕੂਲ ਜਾ ਰਹੇ ਹਨ ਉਹ ਜ਼ਰੂਰੀ ਦਸਤਾਵੇਜ ਲੈ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਬਸ਼ਰਤੇ ਕਿ ਇਨਾ ਪਰਿਵਾਰਾਂ ਦੀ ਸਲਾਨਾ ਆਮਦਨ 72,000 (ਪੇਡੂ ਖੇਤਰ ਅਤੇ 96,000 ਸ਼ਹਿਰੀ ਖੇਤਰ) ਤੋ ਵੱਧ ਨਾ  ਹੋਵੇ ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪਰਿਵਾਰ ਆਪਣਾ ਲੋੜਵੰਦ ਦਸਤਾਵੇਜ ਜਿਵੇ ਕਿ ਬੱਚੇ ਦਾ ਅਧਾਰ ਕਾਰਡਸਕੂਲ ਤੋ ਤਸਦੀਕਸ਼ੁਦਾ ਰਿਪੋਰਟਜਨਮ ਸਰਟੀਫਿਕੇਟਸਰਪੰਚ ਅਤੇ ਕੌਂਸਲਰ ਤੋ ਤਸਦੀਕਸ਼ੁਦਾ ਰਿਪੋਰਟ ਸਮੇਤ ਸਕੀਮ ਦਾ ਲਾਭ ਲੈਣ ਲਈ ਫਾਰਮ ਭਰ ਸਕਦੇ ਹਨ।  ਉਹਨਾਂ ਦੱਸਿਆ ਕਿ ਇਸ ਸਬੰਧੀ ਕਿਸੇ ਵੀ ਸਹਾਇਤਾ ਲਈ ਜਿਲ੍ਹਾ ਬਾਲ ਸਰੁੱਖਿਆ ਯੂਨਿਟ ਦੇ ਦਫਤਰਜਿਲ੍ਹਾ ਪ੍ਰਬੰਧਕੀ ਕੰਪਲੈਕਸਦੂਸਰੀ ਮੰਜਿਲ ਕਮਰਾ ਨੰ 238 ਵਿਖੇ ਸੰਪਰਕ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਇਸ ਸਕੀਮ ਦਾ ਲਾਭ ਹਰੇਕ ਲੋੜਵੰਦ ਪਰਿਵਾਰ ਤੱਕ ਪਹੁੰਚਾਇਆ ਜਾਵੇਗਾ ਅਤੇ ਲੋਕਾਂ ਨੂੰ ਇਸ ਸਕੀਮ ਪ੍ਰਤੀ ਜਾਗਰੂਕ ਵੀ ਕੀਤਾ ਜਾਵੇਗਾ

          ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਸ੍ਰੀਮਤੀ ਗੁਰਸਿਮਰਨ ਕੌਰਸਹਾਇਕ ਕਮਿਸ਼ਨਰ ਮੈਡਮ ਸੋਨਮਜਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਹਰਦੀਪ ਕੌਰਬਾਲ ਭਲਾਈ ਕਮੇਟੀ ਦੇ ਮੈਂਬਰ ਐਡਵੋਕੇਟ ਸ੍ਰੀ ਮਨੋਰੰਜਨ ਸ਼ਰਮਾਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਸਤਰੁਨਜੀਤ ਸਿੰਘਮੈਡਮ ਨੇਹਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ

Tags:

Advertisement

Latest News

ਪੈਰਿਸ ਉਲੰਪਿਕ ਵਿਚ ਇਤਿਹਾਸ ਰਚਣ ਵਾਲੀ ਖਿਡਾਰਨ ਮਨੂ ਭਾਕਰ ਅੱਜ ਸ੍ਰੀ ਹਰਿਮੰਦਰ ਸਾਹਿਬ ਜੀ ਨਤਮਸਤਕ ਹੋਈ ਪੈਰਿਸ ਉਲੰਪਿਕ ਵਿਚ ਇਤਿਹਾਸ ਰਚਣ ਵਾਲੀ ਖਿਡਾਰਨ ਮਨੂ ਭਾਕਰ ਅੱਜ ਸ੍ਰੀ ਹਰਿਮੰਦਰ ਸਾਹਿਬ ਜੀ ਨਤਮਸਤਕ ਹੋਈ
Amritsar Sahib,14 Sep,2024,(Azad Soch News):-  ਪੈਰਿਸ ਉਲੰਪਿਕ (Paris Olympics) ਵਿਚ ਇਤਿਹਾਸ ਰਚਣ ਵਾਲੀ ਖਿਡਾਰਨ ਮਨੂ ਭਾਕਰ ਅੱਜ ਸ੍ਰੀ ਹਰਿਮੰਦਰ ਸਾਹਿਬ...
ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ ’ਚ ਦੁਰਗ-ਵਿਸ਼ਾਖਾਪਟਨਮ ਵੰਦੇ ਇੰਡੀਆ ਐਕਸਪ੍ਰੈਸ ਰੇਲ ਗੱਡੀ ’ਤੇ ਪੱਥਰਬਾਜ਼ੀ
ਚੇਅਰਪਰਸਨ, ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੈਂਟਲ ਹਸਪਤਾਲ ਅੰਮ੍ਰਿਤਸਰ ਦਾ ਕੀਤਾ ਦੌਰਾ
ਪੰਜਾਬ ਸਰਕਾਰ ਦੇ ਭਰੋਸੇ ਮਗਰੋਂ ਪੀ.ਸੀ.ਐਮ.ਐਸ.ਏ. ਦੇ ਡਾਕਟਰਾਂ ਨੇ ਹੜਤਾਲ ਵਾਪਸ ਲਈ
ਜਤਿੰਦਰ ਜੋਰਵਾਲ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਵਜੋਂ ਅਹੁੱਦਾ ਸੰਭਾਲਿਆ
ਆਗਰਾ 'ਚ ਭਾਰੀ ਬਾਰਿਸ਼ ਨੇ ਤਾਜ ਮਹਿਲ ਸਮੇਤ ਸ਼ਹਿਰ ਦੇ ਇਤਿਹਾਸਕ ਸਮਾਰਕਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ
ਬਰਸਾਤ ਦੇ ਮੌਸਮ ਕਾਰਨ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਗਤੀਵਿਧੀਆਂ ਜਾਰੀ