28 ਤੋਂ 30 ਤੱਕ ਭਲਾਈਆਣਾ ਵਿਖੇ ਹੋਵੇਗਾ ਧੀਆਂ ਨੂੰ ਸਮਰਪਿਤ ‘ਤੀਆਂ ਦਾ ਮੇਲਾ’

28 ਤੋਂ 30 ਤੱਕ ਭਲਾਈਆਣਾ ਵਿਖੇ ਹੋਵੇਗਾ ਧੀਆਂ ਨੂੰ ਸਮਰਪਿਤ ‘ਤੀਆਂ ਦਾ ਮੇਲਾ’

ਸ੍ਰੀ ਮੁਕਤਸਰ ਸਾਹਿਬ, 25 ਅਗਸਤ

ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲੇ ਵਿਭਾਗ ਵੱਲੋਂ ਧੀਆਂ ਦੇ ਸਨਮਾਨ ਵਿੱਚ ਮਿਤੀ 28 ਤੋਂ 30 ਅਗਸਤ 2024 ਤੱਕ ਜ਼ਿਲ੍ਹੇ ਦੇ ਪਿੰਡ ਭਲਾਈਆਣਾ ਵਿੱਚ ਤੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਆਈ.ਏ.ਐਸ. ਨੇ ਦਿੱਤੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੇਲੇ ਦਾ ਉਦੇਸ਼ ਜਿੱਥੇ ਸਾਡੇ ਅਮੀਰ ਵਿਰਸੇ ਅਤੇ ਸਭਿਆਚਾਰ ਤੋਂ ਸਾਡੀ ਨਵੀਂ ਪੀੜ੍ਹੀ ਨੂੰ ਜਾਣੂੰ ਕਰਵਾਉਣਾ ਹੈ ਉਥੇ ਹੀ ਇਸ ਰਾਹੀਂ ਸਾਡੇ ਸਮਾਜ ਵਿੱਚ ਅੱਧੀ ਹਿੱਸੇਦਾਰੀ ਰੱਖਣ ਵਾਲੀਆਂ ਔਰਤਾਂ ਨੂੰ ਸਨਮਾਨ ਦੇਣਾ ਵੀ ਹੈ।

ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਮੇਲੇ ਵਿੱਚ ਜਿੱਥੇ ਤੀਆਂ ਦੇ ਰਵਾਇਤੀ ਵਿਰਾਸਤੀ ਰੰਗ ਵੇਖਣ ਨੂੰ ਮਿਲਣਗੇ ਉਥੇ ਹੀ ਇਸ ਵਿਚ ਔਰਤਾਂ ਵੱਲੋਂ ਸਮਾਜ ਦੇ ਵੱਖ ਵੱਖ ਖੇਤਰਾਂ ਵਿਚ ਨਿਭਾਈ ਜਾ ਰਹੀ ਭੁਮਿਕਾ ਅਤੇ ਸਫਲ ਔਰਤਾਂ ਦੇ ਜੀਵਨ ਤੇ ਚਰਚਾ ਵੀ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਨਾਮੀ ਗਾਇਕ ਜਿੰਨ੍ਹਾਂ ਵਿਚ ਗੁਰਲੇਜ ਅਖ਼ਤਰਅਫ਼ਸਾਨਾ ਖਾਨ ਅਤੇ ਕੰਵਰ ਗਰੇਵਾਲ ਵੀ ਵਿਸੇਸ਼ ਤੌਰ ਤੇ ਇਸ ਮੇਲੇ ਵਿਚ ਆਪਣੀ ਪੇਸ਼ਕਾਰੀ ਦੇਣ ਲਈ ਪਹੁੰਚ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੌਰਾਨ ਵੱਖ ਵੱਖ ਪ੍ਰਕਾਰ ਦੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਹੋਣਗੇ ਅਤੇ ਵੱਖ ਵੱਖ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਮੌਕੇ ਪੰਜਾਬੀ ਸਭਿਆਚਾਰ ਦੀ ਪ੍ਰਦਰਸ਼ਨੀਪੁਰਾਤਨ ਵਿਰਸੇ ਦੀ ਝਲਕਪੇਟਿੰਗ ਮੁਕਾਬਲੇਮਿੰਨੀ ਕਹਾਣੀ ਅਤੇ ਕਵਿਤਾ ਰਚਨਾ ਮੁਕਾਬਲੇਪੀਂਘਾਂਗੁੱਤ ਗੁੰਦਣ ਦੇ ਮੁਕਾਬਲੇਵਿਚਾਰ ਗੋਸਠੀਗਿੱਧਾਭੰਗੜਾਰਵਾਇਤੀ ਖੇਡਾਂਰਵਾਇਤੀ ਖਾਣੇਰਵਾਇਤੀ ਪੋਸ਼ਾਕਾਂ ਦੇ ਰੰਗ ਵੇਖਣ ਨੂੰ ਮਿਲਣਗੇ ਉਥੇ ਹੀ ਹਰ ਰੋਜ ਸੁਰਾਂ ਦੀ ਸ਼ਾਮ ਵਿਚ ਨਾਮੀ ਕਲਾਕਾਰ ਆਪਣੀ ਪੇਸ਼ਕਾਰੀ ਦਿਆ ਕਰਣਗੇ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਖਾਸ ਕਰਕੇ ਔਰਤਾਂ ਨੂੰ ਇਸ ਤੀਆਂ ਦੇ ਮੇਲੇ ਵਿਚ ਹੁੰਮ ਹੁੰਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਹੈ।

Tags:

Advertisement

Latest News

Haryana Elections 2024: ਕੀ ਭੂਪੇਂਦਰ ਸਿੰਘ ਹੁੱਡਾ ਕਾਂਗਰਸ ਦੇ ਅਣਐਲਾਨੀ ਮੁੱਖ ਮੰਤਰੀ ਉਮੀਦਵਾਰ ਬਣ ਕੇ ਵੋਟਾਂ ਮੰਗ ਰਹੇ ਹਨ? Haryana Elections 2024: ਕੀ ਭੂਪੇਂਦਰ ਸਿੰਘ ਹੁੱਡਾ ਕਾਂਗਰਸ ਦੇ ਅਣਐਲਾਨੀ ਮੁੱਖ ਮੰਤਰੀ ਉਮੀਦਵਾਰ ਬਣ ਕੇ ਵੋਟਾਂ ਮੰਗ ਰਹੇ ਹਨ?
Chandigarh,16 Sep,2024,(Azad Soch News):- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਆਉਣ ਵਾਲੀਆਂ ਵਿਧਾਨ ਸਭਾ...
ਬੰਗਲਾਦੇਸ਼ ਦੇ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ਼ ਲਈ ਪਹਿਲੇ ਟੈਸਟ ਮੈਚ ਲਈ ਟੀਮ ਇੰਡੀਆ ਦਾ ਐਲਾਨ ਕੀਤਾ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਹਮਲਾ ਕਰਨ ਵਾਲੇ ਦੀ ਹੋਈ ਪਛਾਣ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ 17 ਸਤੰਬਰ ਨੂੰ ਅਸਤੀਫਾ ਦੇਣਗੇ
2019 ਬੈਚ ਦੇ ਆਈ.ਏ.ਐਸ. ਅਧਿਕਾਰੀ ਹਰਪ੍ਰੀਤ ਸਿੰਘ ਵੱਲੋਂ ਗਲਾਡਾ ਦੇ ਮੁੱਖ ਪ੍ਰਸ਼ਾਸ਼ਕ ਵਜੋਂ ਅਹੁੱਦਾ ਸੰਭਾਲਿਆ
ਵਿਧਾਇਕ ਬੱਗਾ ਵਲੋਂ ਵਾਰਡ ਨੰਬਰ 1 'ਚ ਸੀਵਰੇਜ਼ ਤੇ ਵਾਟਰ ਸਪਲਾਈ ਪ੍ਰੋਜੈਕਟ ਦੀ ਸ਼ੁਰੂਆਤ
ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਪੰਜਾਬ ਸਰਕਾਰ ਲਗਾਤਾਰ ਕਰ ਰਹੀ ਹੈ ਵਿਸ਼ੇਸ਼ ਪਹਿਲਕਦਮੀਆਂ - ਡਿਪਟੀ ਕਮਿਸ਼ਨਰ