ਫਾਊਂਡੇਸ਼ਨ ਵੱਲੋਂ ਗਿੱਦੜਬਾਹਾ ਬਲਾਕ ਦੇ ਅੱਖਾਂ ਦੀ ਕਮਜੋਰੀ ਵਾਜੋਤੀਲੇ 1500 ਬੱਚਿਆਂ ਨੂੰ ਵੰਡੀਆ ਗਈਆਂ ਮੁਫਤ ਐਨਕਾਂ

ਫਾਊਂਡੇਸ਼ਨ ਵੱਲੋਂ ਗਿੱਦੜਬਾਹਾ ਬਲਾਕ ਦੇ ਅੱਖਾਂ ਦੀ ਕਮਜੋਰੀ ਵਾਜੋਤੀਲੇ 1500 ਬੱਚਿਆਂ ਨੂੰ ਵੰਡੀਆ ਗਈਆਂ ਮੁਫਤ ਐਨਕਾਂ

ਗਿੱਦੜਬਾਹਾ / ਸ੍ਰੀ ਮੁਕਤਸਰ ਸਾਹਿਬ  15 
ਰੋਸ਼ਨ ਪੰਜਾਬ ਯਾਤਰਾ ਦੇ ਹਿੱਸੇ ਵਜੋਂ, ਜੋਤੀ ਫਾਊਂਡੇਸ਼ਨ ਵੱਲੋਂਸਤੰਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਗਿੱਦੜਬਾਹਾ ਵਿੱਚ ਕਰਵਾਏ ਗਏ ਇੱਕ ਸਮਾਗਮ ਵਿੱਚ ਅੱਖਾਂ ਦੀ ਕਮਜ਼ੋਰੀ ਵਾਲੇ ਬੱਚਿਆਂ ਨੂੰ 1500 ਮੁਫ਼ਤ ਐਨਕਾਂ ਵੰਡੀਆਂ ਗਈਆਂ।
                ਇਸ ਸਮਾਗਮ ਦੀ ਪ੍ਰਧਾਨਗੀ ਸ੍ਰੀ ਰਾਜੇਸ਼ ਤਿ਼ਪਾਠੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਕੀਤੀ, ਇਸ ਮੌਕੇ ਐਸ.ਡੀ.ਐਮ. ਜਸਪਾਲ ਬਰਾੜ ਅਤੇ ਜਿ਼ਲ੍ਹਾ  ਸਿੱਖਿਆ ਅਫ਼ਸਰ ਸ. ਜਸਪਾਲ ਮੋਂਗਾ,  ਜੋਤੀ ਫਾਊਂਡੇਸ਼ਨ ਦੇ ਟਰੱਸਟੀ ਸੰਸਥਾਪਕ ਸ਼. ਅਜੀਤ ਬਰਾੜ ਅਤੇ ਚੇਅਰਪਰਸਨ ਸ੍ਰੀਮਤੀ ਪ੍ਰਭਕਿਰਨ  ਨੇ ਅਧਿਕਾਰੀਆਂ ਨਾਲ ਮਿਲ ਕੇ ਐਨਕਾਂ ਵੰਡੀਆਂ।
 
                 ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਗਿੱਦੜਬਾਹਾ ਬਲਾਕ ਦੇ 38 ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਅਤੇ  ਫਾਊਂਡੇਸ਼ਨ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਹਨਾਂ  ਨੇ  ਲੋੜਵੰਦ ਸਕੂਲੀ ਬੱਚਿਆਂ ਦੀ ਸਨਾਖਤ ਕਰਕੇ, ਉਹਨਾਂ ਨੂੰ ਐਨਕਾਂ ਮੁਹੱਈਆ ਕਰਵਾਉਣ ਵਿੱਚ ਅਹਿਮ ਰੋਲ ਨਿਭਾਇਆ ਹੈ ਅਤੇ ਉਹਨਾਂ ਅੱਗੇ  ਕਿਹਾ ਕਿ ਜੋਤੀ ਫਾਊਂਡੇਸ਼ਨ ਦੇ ਆਉਣ ਵਾਲੇ ਪ੍ਰੋਜੈਕਟਾਂਂ ਲਈ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਪੂਰਾ  ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ।
               ਸੰਸਥਾ ਦੇ ਸੰਸਥਾਪਕ ਨੇ ਦੱਸਿਆ ਕਿ ਰੋਸ਼ਨ ਪੰਜਾਬ ਜੋਤੀ ਫਾਊਂਡੇਸ਼ਨ ਦੁਆਰਾ ਇੱਕ ਪ੍ਰਮੁੱਖ ਪਹਿਲਕਦਮੀ ਹੈ , ਜਿਸਦਾ ਉਦੇਸ਼ ਪੰਜਾਬ ਦੇ ਹਰ ਸਰਕਾਰੀ ਸਕੂਲੀ ਬੱਚੇ ਦੀ ਅੱਖਾਂ ਦੀ ਜਾਂਚ ਕਰਨਾ ਅਤੇ ਲੋੜਵੰਦਾਂ ਨੂੰ ਐਨਕਾਂ ਮੁਫਤ ਪ੍ਰਦਾਨ ਕਰਨਾ ਹੈ।
             ਇਹ ਪ੍ਰੋਜੈਕਟ ਅਕਤੂਬਰ 2023 ਵਿੱਚ ਸ਼ੁਰੂ ਹੋਇਆ ਸੀ ਅਤੇ ਹੁਣ ਤੱਕ, ਇਸ ਪਹਿਲਕਦਮੀ ਨੇ ਚਾਰ ਜਿ਼ਲਿ੍ਹਆਂ ਮੁਕਤਸਰ ਸਾਹਿਬ, ਫਾਜਿ਼ਲਕਾ, ਬਠਿੰਡਾ ਅਤੇ ਸੰਗਰੂਰ— ਨੂੰ ਕਵਰ ਕੀਤਾ ਹੈ ਅਤੇ 3,00,000 ਤੋਂ ਵੱਧ ਬੱਚਿਆਂ ਦੀ ਜਾਂਚ ਕੀਤੀ ਗਈ ਹੈ ਅਤੇ 20,000 ਤੋਂ ਵੱਧ ਬੱਚਿਆਂ ਨੂੰ ਐਨਕਾਂ ਮੁਫਤ ਪ੍ਰਦਾਨ ਕੀਤੀਆਂ ਗਈਆਂ ਹਨ। ਇਹ ਪ੍ਰੋਜੈਕਟ ਵਰਤਮਾਨ ਵਿੱਚ ਪਟਿਆਲਾ ਜਿ਼ਲ੍ਹੇ  ਵਿੱਚ ਚੱਲ ਰਿਹਾ ਹੈ।
 
Tags:

Advertisement

Latest News

ਕਾਂਗਰਸ ਨੇ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਕਾਂਗਰਸ ਨੇ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ
Chandigarh,19 Sep,2024,(Azad Soch News):- ਕਾਂਗਰਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚਰਨਜੀਤ...
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਨੂੰ ਪੰਜਾਬ ਵਿੱਚ ਝੋਨੇ ਦੇ ਭੰਡਾਰਨ ਸਬੰਧੀ ਚਿੰਤਾਵਾਂ ਦੇ ਹੱਲ ਦੀ ਅਪੀਲ
ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ: ਪੰਜਾਬ ਦੇ ਸਿਹਤ ਮੰਤਰੀ ਵੱਲੋਂ ਸਟੇਟ ਹੈਲਥ ਏਜੰਸੀ ਨੂੰ ਸੂਚੀਬੱਧ ਹਸਪਤਾਲਾਂ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਦੇ ਨਿਰਦੇਸ਼
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਨੂੰ ਪੰਜਾਬ ਵਿੱਚ ਝੋਨੇ ਦੇ ਭੰਡਾਰਨ ਸਬੰਧੀ ਚਿੰਤਾਵਾਂ ਦੇ ਹੱਲ ਦੀ ਅਪੀਲ
ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਭਲਾਈ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਿਲਾ ਪੱਧਰੀ ਕੈਂਪ ਲਗਾਏ ਜਾਣਗੇ: ਡਾ. ਬਲਜੀਤ ਕੌਰ
ਡਾ. ਬਲਜੀਤ ਕੌਰ ਨੇ ਸਮਾਜਿਕ ਸੁਰੱਖਿਆ ਵਿਭਾਗ ਦੇ 2 ਸਟੈਨੋਗ੍ਰਾਫਰ ਨੂੰ ਸੌਂਪੇ ਨਿਯੁਕਤੀ ਪੱਤਰ
ਵਿਜੀਲੈਂਸ ਵੱਲੋਂ 49800 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਹੌਲਦਾਰ ਕਾਬੂ