ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ 'ਚ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ 'ਚ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਲੁਧਿਆਣਾ, 17 ਸਤੰਬਰ (000) - ਪੰਜਾਬ ਸਰਕਾਰ ਦੇ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਸੀਜਨ-3 ਤਹਿਤ ਬਲਾਕ ਪੱਧਰੀ ਟੂਰਨਾਂਮੈਂਟ ਸਫਲਤਾਪੁਰਵਕ ਮੁਕੰਮਲ ਹੋਣ ਉਪਰੰਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ਾਨਦਾਰ ਸ਼ੁਰੂਆਤ ਹੋ ਗਈ ਹੈ।

ਖੇਡਾਂ ਦੀ ਸ਼ੁਰੂਆਤ ਤੋ ਪਹਿਲਾਂ ਵਧੀਕ ਡਿਪਟੀ ਕਮਿਸਨਰ (ਜ) ਮੇਜਰ ਅਮਿਤ ਸਰੀਨ ਵੱਲੋਂ ਖੇਡ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਅਤੇ ਖੇਡਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਯੋਗ ਹਦਾਇਤਾ ਵੀ ਜਾਰੀ ਕੀਤੀਆਂ ਗਈਆਂ ਸਨ।

ਜ਼ਿਲ੍ਹਾ ਖੇਡ ਅਫ਼ਸਰ ਲੁਧਿਆਣਾ, ਕੁਲਦੀਪ ਚੁੱਘ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਵੱਖ-ਵੱਖ 24 ਖੇਡਾਂ ਦੇ ਮੁਕਾਬਲੇ ਹੋਣਗੇ ਜਿਨ੍ਹਾਂ ਵਿੱਚ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਬਾਕਸਿੰਗ, ਚੈੱਸ, ਫੁੱਟਬਾਲ, ਗੱਤਕਾ, ਹਾਕੀ, ਹੈਂਡਬਾਲ, ਜੂਡੋ, ਕਿੱਕ ਬਾਕਸਿੰਗ, ਕਬੱਡੀ ਨੈਸਨਲ, ਕਬੱਡੀ ਸਰਕਲ, ਖੋ-ਖੋ, ਲਾਅਨ ਟੈਨਿਸ, ਨੈੱਟਬਾਲ, ਪਾਵਰ ਲਿਫਟਿੰਗ, ਸਾਫਟਬਾਲ, ਤੈਰਾਕੀ, ਟੇਬਲ ਟੈਨਿਸ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸ਼ਿੰਗ, ਵੇਟਲਿਫਟਿੰਗ ਅਤੇ ਕੁਸਤੀ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਦੇ ਨਿਰਧਾਰਿਤ ਸ਼ਡਿਊਲ ਅਨੁਸਾਰ 7 ਖੇਡਾਂ ਬਾਸਕਟਬਾਲ, ਸਾਫਟਬਾਲ, ਚੈੱਸ, ਕਿੱਕ ਬਾਕਸਿੰਗ, ਨੈੱਟਬਾਲ, ਲਾਅਨ ਟੈਨਿਸ ਅਤੇ ਬੈਡਮਿੰਟਨ ਦਾ ਟੂਰਨਾਂਮੈਂਟ ਸੁਰੂ ਹੋ ਚੁੱਕਾ ਹੈ।

ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਬਾਸਕਟਬਾਲ ਲੜਕੀਆਂ ਦੇ ਮੁਕਾਬਲੇ ਸੁਰੂ ਕਰਵਾਏ ਗਏ। ਇਸ ਟੂਰਨਾਂਮੈਂਟ ਦੌਰਾਨ ਜ਼ਿਲ੍ਹਾ ਖੇਡ ਅਫਸਰ, ਲੁਧਿਆਣਾ ਕੁਲਦੀਪ ਚੁੱਘ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ ਅਤੇ ਖਿਡਾਰੀਆਂ ਨੂੰ ਮਿਲਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ।

ਇਸ ਮੌਕੇ ਪੰਜਾਬ ਬਾਸਕਟਬਾਲ ਸੰਸਥਾ ਦੇ ਸਕੱਤਰ ਤੇਜ਼ਾ ਸਿੰਘ ਧਾਲੀਵਾਲ, ਖੇਡ ਕਨਵੀਨਰ ਰਜਿੰਦਰ ਸਿੰਘ ਪੀ.ਆਈ.ਐਸ.,  ਬਾਸਕਟਬਾਲ ਕੋਚ, ਖੇਡ ਕੋ ਕਨਵੀਨਰ ਸਲੋਨੀ, ਬਾਸਕਟਬਾਲ ਕੋਚ, ਪ੍ਰਵੀਨ ਠਾਕੁਰ ਜੂਡੋ ਕੋਚ ਅਤੇ ਗੁਰਜੀਤ ਸਿੰਘ ਸੂਟਿੰਗ ਕੋਚ ਸਾਮਿਲ ਸਨ।

ਅੱਜ ਦੇ ਮੁਕਾਬਲਿਆਂ ਦਾ ਨਤੀਜਾ ਸਾਂਝਾ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਬਾਸਕਟਬਾਲ ਅੰ14 ਲੜਕੀਆਂ ਦੇ ਮੁਕਾਬਲਿਆਂ ਵਿੱਚ ਦੋਰਾਹਾ ਪਬਲਿਕ ਸਕੂਲ ਦੋਰਾਹਾ ਦੀ ਟੀਮ ਨੇ ਲੁਧਿਆਣਾ ਕੇਅਰ ਦੀ ਟੀਮ ਨੂੰ 12-0 ਦੇ ਫਰਕ ਨਾਲ, ਸੈਕਡਰਕ ਹਾਰਟ ਕਾਨਵੈਂਟ ਸਕੂਲ ਬੀ਼ਆਰ਼ਐਸ਼ਨਗਰ ਦੀ ਟੀਮ ਨੇ ਪੀ਼ਐਸ਼ ਖਾਲਸਾ ਸਕੂਲ ਟੀਮ ਨੂੰ 11-1 ਦੇ ਫਰਕ ਨਾਲ ਹਰਾਇਆ। ਅੰ17 ਲੜਕੀਆਂ ਦੇ ਮੈਚਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥਰੀਕੇ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਜਵੱਦੀ ਦੀ ਟੀਮ ਨੂੰ 6-0 ਦੇ ਫਰਕ ਨਾਲ, ਲੁਧਿਆਣਾ ਕੇਅਰ ਦੀ ਟੀਮ ਨੇ ਗੁਰੂ ਨਾਨਕ ਸਟੇਡੀਅਮ ਦੀ ਟੀਮ ਨੂੰ 15-4 ਦੇ ਫਰਕ ਨਾਲ, ਦੋਰਾਹਾ ਪਬਲਿਕ ਸਕੂਲ ਦੀ ਟੀਮ ਨੇ  ਪੀ਼ਐਸ਼ ਖਾਲਸਾ ਸਕੂਲ ਦੀ ਟੀਮ ਨੂੰ 16-0 ਦੇ ਫਰਕ ਨਾਲ ਅਤੇ ਖਾਲਸਾ ਕਲੱਬ ਦੀ ਟੀਮ ਨੇ ਸਰਸਵਤੀ ਮਾਡਲ ਹਾਈ ਸਕੂਲ ਦੀ ਟੀਮ ਨੂੰ 14-1 ਦੇ ਫਰਕ ਨਾਲ ਹਰਾਇਆ।


ਸਾਫਟਬਾਲ ਅੰ 14 ਲੜਕੀਆਂ ਦੇ ਸਰਕਾਰੀ ਕਾਲਜ ਲੜਕਿਆਂ ਵਿਖੇ ਹੋਏ ਮੁਕਾਬਲਿਆਂ ਵਿੱਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਸਿਮਲਾਪੁਰੀ ਦੀ ਟੀਮ ਨੇ ਸਰਕਾਰੀ ਸੀਨੀਯ ਸੈਕੰਡਰੀ ਸਕੂਲ ਕਾਸਾਬਾਦ ਦੀ ਟੀਮ ਨੂੰ 3-13 ਦੇ ਫਰਕ ਨਾਲ ਹਰਾਇਆ। ਅੰ17 ਲੜਕੀਆਂ ਦੇ ਮੈਚ ਵਿੱਚ ਆਰ਼ਐਸ਼ ਮਾਡਲ ਸਕੂਲ ਦੀ ਟੀਮ ਨੇ ਦਮੇਸ ਸਕੂਲ ਦਮੇਸ ਨਗਰ ਦੀ ਟੀਮ ਨੂੰ 5-6 ਦੇ ਫਰਕ ਨਾਲ ਅਤੇ ਤੇਜਾ ਸੰਿਘ ਸੁਤੰਤਰ ਮੈਮੋਰੀਅਲ ਸਕੂਲ ਸਿਮਲਾਪੁਰੀ ਦੀ ਟੀਮ ਨੇ ਸਰਕਾਰੀ ਕੰਨਿਆ ਸੀਨੀਯ ਸੈਕੰਡਰੀ ਸਕੂਲ ਮੱਲ੍ਹਾ ਦੀ ਟੀਮ ਨੂੰ 1-11 ਦੇ ਫਰਕ ਨਾਲ ਹਰਾਇਆ। ਅੰ21 ਲੜਕੀਆਂ ਦੇ ਮੈਚ ਵਿੱਚ ਗਿੱਲ ਪਿੰਡ ਦੀ ਟੀਮ ਨੇ ਸਹੀਦ ਏ ਆਜਮ ਸੁਖਦੇਵ ਥਾਪਰ ਸਕੂਲ ਭਰਤ ਨਗਰ, ਲੁਧਿਆਣਾ ਦੀ ਟੀਮ ਨੂੰ 1-15 ਦੇ ਫਰਕ ਨਾਲ ਹਰਾਇਆ।


ਕਿੱਕ ਬਾਕਸਿੰਗ ਅੰ14 ਲੜਕੀਆਂ ਦੇ ਮਲਟੀਪਰਪਜ ਹਾਲ, ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਏ ਮੁਕਾਬਲਿਆਂ ਵਿੱਚ -28 ਕਿਲੋਗ੍ਰਾਮ ਵਿੱਚ -ਜਸਲੀਨ ਕੌਰ (ਵਿਜਡਮ ਇੰਟਯ ਸਕੂਲ) ਨੇ ਪਹਿਲਾ, ਸਮਰਪ੍ਰੀਤ ਕੌਰ (ਅਕਾਲਗੜ੍ਹ) ਨੇ ਦੂਜਾ, ਅਵਲਨੂਰ(ਡੀਏ਼ਵੀ ਸਕੂਲ) ਅਤੇ ਅਵਿਨੀਤ ਕੌਰ (ਨਿਊ ਜੀ਼ਐਮ਼ਟੀ) ਨੇ ਤੀਜਾ ਸਥਾਨਸ -32 ਕਿਲੋਗ੍ਰਾਮ ਵਿੱਚ - ਹੀਨਾ ਨੇ ਪਹਿਲਾ, ਸਿਮਰਨਪ੍ਰੀਤ ਕੌਰ (ਖੰਨਾ ਪਬਲਿਕ ਸਕੂਲ) ਨੇ ਦੂਜਾ, ਹਰੀਸ ਕੌਰ (ਅਕਾਲਗੜ੍ਹ) ਅਤੇ ਜਸਨੂਰ ਕੌਰ (ਵਿਸਡਮ ਸਕੂਲ) ਨੇ ਤੀਜਾ ਸਥਾਨਸ -37 ਕਿਲੋਗ੍ਰਾਮ ਵਿੱਚ - ਸਰਿਟੀ (ਖੰਨਾ ਪਬਲਿਕ ਸਕੂਲ) ਨੇ ਪਹਿਲਾ, ਮਨਰੀਤ ਕੌਰ (ਨਿਊ ਜੀ਼ਐਮ਼ਟੀ ਸਕੂਲ) ਨੇ ਦੂਜਾ, ਵਾਨੀ ਭਗਤ (ਲੁਧਿਆਣਾ ਕੈਂਪਸ) ਅਤੇ ਆਨੰਦੀ (ਸ਼ਹ਼ਸ ਜਵੱਦੀ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਨੈੱਟਬਾਲ ਅੰ14 ਲੜਕੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੈਣੀ ਬੜਿੰਗਾ ਵਿਖੇ ਹੋਏ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬੜਿੰਗਾ ਦੀ ਟੀਮ ਨੇ ਪਹਿਲਾ ਸਥਾਨ, ਜੀ਼ਐਚ਼ਜੀ਼ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੰਡੀ ਬਹਾਦਰਗੜ੍ਹ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰ17 ਲੜਕੀਆਂ ਦੇ ਮੁਕਾਬਲਿਆਂ ਵਿੱਚ ਜੀ਼ਐਚ਼ਜੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੰਡੀ ਬਹਾਦਰਗੜ੍ਹ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬੜਿੰਗਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਬੈਡਮਿੰਟਨ ਅੰ14 ਲੜਕੀਆਂ ਦੇ ਸਿੰਗਲ ਕੁਆਟਰ ਫਾਈਨਲ ਮੁਕਾਬਲਿਆਂ ਵਿੱਚ ਸਮਾਇਰਾ ਅਗਰਵਾਲ ਨੇ ਯਪਸੀ ਨੂੰ 15-5, 15-03 ਦੇ ਫਰਕ ਨਾਲ, ਅਨਿਕਾ ਥੋਲਾਟੂ ਨੇ ਨਾਇਰਾ ਸਰਮਾ ਨੂੰ 15-10, 15-12 ਦੇ ਫਰਕ ਨਾਲਸ ਤਾਨੀਆ ਧੀਮਾਨ ਨੇ ਜਾਨਵੀ ਨੂੰ 15-8, 15-10 ਦੇ ਫਰਕ ਨਾਲ ਅਤੇ ਕਾਮਿਲ ਸਭਰਵਾਲ ਨੇ ਪ੍ਰਿਆ ਨੂੰ 15-5, 15-5 ਦੇ ਫਰਕ ਨਾਲ ਹਰਾਇਆ।

ਅੰ17 ਲੜਕੀਆਂ ਦੇ ਸਿੰਗਲ ਕੁਆਟਰ ਫਾਈਨਲ ਮੁਕਾਬਲਿਆਂ ਵਿੱਚ -ਗੁਰਸਿਮਰਤ ਕੌਰ ਨੇ ਚਾਹਤ ਔਲਖ ਨੂੰ 15-5,15-4 ਦੇ ਫਰਕ ਨਾਲਸ ਮਨਪ੍ਰੀਤ ਕੌਰ ਨੇ ਹਰਸਾ ਸਰਮਾ ਨੂੰ 15-4,15-3 ਦੇ ਫਰਕ ਨਾਲਸ ਉਪਨੀਤ ਕੌਰ ਨੇ ਪ੍ਰਭਨੂਰ ਕੌਰ ਨੂੰ 15-7, 15-8 ਦੇ ਫਰਕ ਨਾਲ ਅਤੇ ਅਨੰਨਿਆ ਨਿਜਾਵਨ ਨੇ ਹਰਗੁਨ ਕੌਰ ਨੂੰ 15-7, 15-8 ਦੇ ਫਰਕ ਨਾਲ ਹਰਾਇਆ।

ਲਾਅਨ ਟੈਨਿਸ ਅੰ14 ਲੜਕੀਆਂ ਦੇ ਹਾਰਵੈਸਟ ਲਾਅਨ ਟੈਨਿਸ ਅਕੈਡਮੀ ਜੱਸੋਵਾਲ ਕੁਲਾਰ ਵਿਖੇ ਹੋਏ ਫਾਈਨਲ ਮੁਕਾਬਲਿਆਂ ਵਿੱਚ  ਤਨੀਸਾ ਨਾਥ ਨੇ ਪਹਿਲਾ, ਸਾਲਿਨੀ ਸੰਗਰਾਮ ਨੇ ਦੂਜਾ, ਜੀਨਾਮ ਸਿੰਘ ਨੇ ਤੀਜਾ ਸਥਾਨਸ ਅੰ17 ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਰੰਜਨਾ ਸੰਗਰਾਮ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ ਅਤੇ ਅੰਕਿਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 21-30 ਲੜਕੀਆਂ ਦੇ ਮੁਕਾਬਲਿਆਂ ਵਿੱਚ -ਸਿਮਰਨਪ੍ਰੀਤਮ ਨੇ ਪਹਿਲਾ, ਪੂਜਾ ਮੋਰੀਆ ਨੇ ਦੂਜਾ ਅਤੇ ਪਵਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲਾਅਨ ਟੈਨਿਸ ਦੇ ਅੰ21 ਮੈਨ ਮੁਕਾਬਲਿਆਂ ਵਿੱਚ - ਪਰਮਵੀਰ ਸਿੰਘ ਨੇ  ਪਹਿਲਾ, ਸਹਿਜਪ੍ਰੀਤ ਸਿੰਘ ਬਾਜਵਾ ਨੇ ਦੂਜਾ ਅਤੇ ਜਿੰਦਪਾਲ ਸਿੰਘ ਨੇ ਤੀਜਾ ਸਥਾਨਸ 21-30 ਮੈਨ ਗਰੁੱਪ ਵਿੱਚ ਹਰਮਨਜੋਤ ਸਿੰਘ ਨੇ ਪਹਿਲਾ, ਦਲਵੀਰ ਸਿੰਘ ਨੇ ਦੂਜਾ ਅਤੇ ਕੁਲਦੀਪ ਸਿੰਘ ਨੇ ਤੀਜਾ ਸਥਾਨਸ 31-40 ਮੈਨ ਗਰੁੱਪ ਵਿੱਚ ਹਰਪ੍ਰੀਤ ਸਿੰਘ ਨੇ ਪਹਿਲਾ, ਜਗਦੀਪ ਸਿੰਘ ਨੇ ਦੂਜਾ ਅਤੇ ਸੁੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 51-60 ਵਿੱਚ  ਰਜੇਸ ਜੈਨ ਨੇ ਪਹਿਲਾ ਸਥਾਨ, ਪੰਕਜ ਸਕਸੈਨਾ ਨੇ ਦੂਜਾ ਸਥਾਨ ਅਤੇ ਅਸੀਸ ਗੁਪਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Tags:

Advertisement

Latest News

ਦਿਲਜੀਤ ਦੁਸਾਂਝ ਨੇ ਬਿਲਬੋਰਡ ਕੈਨੇਡਾ ਮੈਗਜ਼ੀਨ ਦੇ ਕਵਰ ਪੇਜ 'ਤੇ ਦਰਜ ਕਰਵਾਈ ਮੌਜ਼ੂਦਗੀ ਦਿਲਜੀਤ ਦੁਸਾਂਝ ਨੇ ਬਿਲਬੋਰਡ ਕੈਨੇਡਾ ਮੈਗਜ਼ੀਨ ਦੇ ਕਵਰ ਪੇਜ 'ਤੇ ਦਰਜ ਕਰਵਾਈ ਮੌਜ਼ੂਦਗੀ
Chandigarh,22 DEC,2024,(Azad Soch News):- ਵਿਸ਼ਵਵਿਆਪੀ ਸੰਗੀਤਕ ਖੇਤਰ ਵਿੱਚ ਪੰਜਾਬੀ ਸੰਗੀਤ ਲਈ ਇੱਕ ਮੋਢੀ ਵਜੋਂ ਉਭਰ ਰਹੇ ਦੇਸੀ ਸਟਾਰ ਦੀਆਂ ਪ੍ਰਾਪਤੀਆਂ...
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 22-12-2024 ਅੰਗ 703
ਓਡੀਸ਼ਾ ਦੇ 30 ਵਿੱਚੋਂ 26 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਰਜ ਕੀਤਾ ਗਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨਿਚਰਵਾਰ ਨੂੰ ਦੋ ਦਿਨਾਂ ਦੀ ਯਾਤਰਾ ’ਤੇ ਕੁਵੈਤ ਪੁੱਜੇ
ਭਾਰਤ ਦੇ ਸਾਬਕਾ ਕ੍ਰਿਕਟਰ ਬੱਲੇਬਾਜ਼ ਉਥੱਪਾ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
ਪੱਕੇ ਹੋਏ ਕਟਹਲ ਨੂੰ ਕਰੋ Diet ‘ਚ ਸ਼ਾਮਿਲ
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ