ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਅਤੇ ਆਰਟ ਆਫ ਲਿਵਿੰਗ ਸੰਸਥਾ ਵੱਲੋਂ ਸਬ ਜੇਲ੍ਹ ਫਾਜ਼ਿਲਕਾ ਵਿਖੇ ਵਿਸ਼ਵ ਧਿਆਨ ਦਿਵਸ ਦੇ ਰੂਪ ਵਿੱਚ ਮੇਡਿਟੇਸ਼ਨ ਕੈਂਪ ਲਗਾਇਆ
By Azad Soch
On
ਫਾਜ਼ਿਲਕਾ 21 ਦਸੰਬਰ
ਸ਼੍ਰੀ ਮਨਜਿੰਦਰ ਸਿੰਘ, ਮਾਣਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਅਤੇ ਸ਼੍ਰੀ ਅਵਤਾਰ ਸਿੰਘ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੈਅਰਮੇਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜਿਲਕਾ ਦੀਆਂ ਹਦਾਇਤਾਂ ਦੀ ਪਾਲਣਾਂ ਹਿੱਤ ਅਤੇ ਮੈਡਮ ਰੂਚੀ ਸਵਪਨ ਸ਼ਰਮਾ, ਮਾਣਯੋਗ ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜਿਲਕਾ ਜੀ ਦੀ ਅਗਵਾਈ ਹੇਠ 21 ਦਸੰਬਰ 2024 ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜਿਲਕਾ ਅਤੇ ਆਰਟ ਆਫ ਲਿਵਿੰਗ ਸੰਸਥਾਂ ਦੁਆਰਾ ਸ੍ਰੀ ਆਸ਼ੂ ਭੱਟੀ, ਡਿਪਟੀ ਸੁਪਰਇੰਟੈਂਡੈਂਟ ਦੀ ਦੇਖ ਰੇਖ ਵਿੱਚ ਸਬ ਜੇਲ੍ਹ ਫਾਜਿਲਕਾ ਵਿਖੇ ਜੇਲ੍ਹ ਦੇ ਹਵਾਲਾਤੀਆਂ ਅਤੇ ਕੈਦੀਆਂ ਨੂੰ ਧਿਆਨ ਕਰਵਾਇਆ ਗਇਆ। ਇਸ ਮੌਕੇ ਤੇ ਆਰਟ ਆਫ ਲਿਵਿੰਗ ਦੇ ਟੀਚਰ ਚੇਤਨ ਸੇਤੀਆ, ਰਾਜੇਸ਼ ਕਸਰੀਜਾ, ਪੂਰਨਿਮਾ ਸੇਤੀਆ ਅਤੇ ਕਾਵੇਰੀ ਬਜਾਜ ਨੇ ਜੇਲ੍ਹ ਵਿੱਚ ਧਿਆਨ ਕਰਵਾਇਆ ।
ਸ਼੍ਰੀ ਰਾਜੇਸ਼ ਕਸਰੀਜਾ ਨੇ ਜਾਣਕਾਰੀ ਦੇਂਦਿਆ ਹੋਏ ਦਸਿਆ ਕਿ ਗੁੱਸਾ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਿਆ ਜਾਂਦਾ ਹੈ। ਇਸ ਕਾਰਨ ਮਨੁੱਖ ਨੂੰ ਜੀਵਨ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੁੱਸੇ ਕਾਰਨ ਮਨੁੱਖ ਨੂੰ ਮਾਨਸਿਕ, ਸਰੀਰਕ, ਸਮਾਜਿਕ ਅਤੇ ਪਰਿਵਾਰਕ ਪੱਧਰ ਉੱਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਖੁਸ਼ਹਾਲ ਅਤੇ ਸਨਮਾਨਜਨਕ ਜੀਵਨ ਲਈ, ਵਿਅਕਤੀ ਨੂੰ ਗੁੱਸੇ ਉੱਤੇ ਕਾਬੂ ਪਾਉਣਾ ਚਾਹੀਦਾ ਹੈ। ਪਰ ਗੁੱਸੇ ਨੂੰ ਕਾਬੂ ਕਰਨਾ ਬਹੁਤ ਹੀ ਮਿਹਨਤ ਭਰਿਆ ਕੰਮ ਹੈ। ਗੁੱਸੇ ਉੱਤ ਕਾਬੂ ਪਾਉਣ ਲਈ ਤੁਹਾਡਾ ਮਨ ਸਥਿਰ ਅਤੇ ਕੇਂਦਰਿਤ ਹੋਣਾ ਚਾਹੀਦਾ ਹੈ। ਇਸਦੇ ਲਈ ਇੱਕ ਤਰੀਕਾ ਸੋਹਮ ਮੈਡੀਟੇਸ਼ਨ ਹੈ। । ਮੇਡਿਟੇਸ਼ਨ ਮਨ ਨੂੰ ਸ਼ਾਂਤ ਕਰਨ ਅਤੇ ਗੁੱਸੇ ਨੂੰ ਘੱਟ ਕਰਨ ਵਿੱਚ ਬਹੁਤ ਮਦਦ ਕਰਦੀ ਹੈ।
Tags:
Related Posts
Latest News
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ
21 Dec 2024 18:47:28
ਫਾਜ਼ਿਲਕਾ 21 ਦਸੰਬਰ
ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ ਜ਼ਿਲ੍ਹਾ ਐਨੀਮਲ ਵੈੱਲਫੇਅਰ ਸੁਸਾਇਟੀ...