ਪੰਜਾਬ ਵਿੱਚ ਅੱਜ ਸੂਬੇ ਦੀਆਂ 5 ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਦੀਆਂ ਚੋਣਾਂ
Chandigarh,21 DEC,2024,(Azad Soch News):- ਪੰਜਾਬ ਵਿੱਚ ਅੱਜ ਸੂਬੇ ਦੀਆਂ 5 ਨਗਰ ਨਿਗਮਾਂ (Municipal Corporations) ਅਤੇ 43 ਨਗਰ ਕੌਂਸਲਾਂ (Municipal Councils) ਦੀਆਂ ਚੋਣਾਂ ਹੋਣ ਜਾ ਰਹੀਆਂ ਹਨ,ਦਰਅਸਲ ਇਹ ਚੋਣਾਂ ਅੰਮ੍ਰਿਤਸਰ, ਲੁਧਿਆਣਾ, ਫ਼ਗਵਾੜਾ, ਜਲੰਧਰ ਤੇ ਪਟਿਆਲਾ ਵਿਖੇ ਹੋਣਗੀਆਂ,ਇੱਥੇ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਵੋਟਿੰਗ ਪ੍ਰਕਿਰਿਆ ਚੱਲੇਗੀ ਅਤੇ ਫਿਰ ਸ਼ਾਮ ਨੂੰ ਨਗਰ ਨਿਗਮ ਚੋਣਾਂ (Municipal Elections) ਦੇ ਨਤੀਜੇ ਐਲਾਨੇ ਜਾਣਗੇ,ਇਸ ਦੌਰਾਨ ਆਪਣੇ ਨਾਲ ਹਥਿਆਰ ਲੈ ਕੇ ਜਾਣ 'ਤੇ ਪਾਬੰਦੀ ਹੈ ਅਤੇ ਡੀਸੀ (DC) ਆਪਣੇ ਜ਼ਿਲ੍ਹਿਆਂ ਵਿੱਚ ਆਪਣੇ ਪੱਧਰ ’ਤੇ ਹਥਿਆਰ ਇਕੱਠੇ ਕਰਨ ਦਾ ਫੈਸਲਾ ਕਰਨਗੇ,ਨਗਰ ਨਿਗਮ (Municipal Corporations) ਲਈ 381 ਵਾਰਡਾਂ ਲਈ ਚੋਣਾਂ ਹੋਣਗੀਆਂ।ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿੱਚ ਨਿਗਮ ਚੋਣਾਂ ਹੋ ਰਹੀਆਂ ਹਨ। ਇਨ੍ਹਾਂ 5 ਸ਼ਹਿਰਾਂ ਵਿੱਚ 37 ਲੱਖ, 32 ਹਜ਼ਾਰ ਵੋਟਰ ਹਨ,ਜਿਨ੍ਹਾ ਵਿੱਚ 19 ਲੱਖ, 55 ਹਜ਼ਾਰ ਮਰਦ ਵੋਟਰ ਹਨ, 17 ਲੱਖ, 75 ਹਜ਼ਾਰ ਔਰਤਾਂ ਵੋਟਰ ਹਨ,ਨਗਰ ਨਿਗਮ ਵਿੱਚ 381 ਮੈਂਬਰ ਚੁਣੇ ਜਾਣਗੇ, ਜਦਕਿ ਨਗਰ ਕੌਂਸਲਾਂ ਵਿੱਚ 598 ਮੈਂਬਰ ਚੁਣੇ ਜਾਣਗੇ,ਪੰਜਾਬ ਰਾਜ ਚੋਣ ਕਮਿਸ਼ਨ (Punjab State Election Commission) ਨੇ 5 ਨਗਰ ਨਿਗਮਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਫਗਵਾੜਾ ਦੀਆਂ 43 ਨਗਰ ਕੌਂਸਲਾਂ/ਨਗਰ ਪੰਚਾਇਤਾਂ ਅਤੇ ਪੰਜਾਬ ਦੀਆਂ ਵੱਖ-ਵੱਖ ਨਗਰ ਪਾਲਿਕਾਵਾਂ ਦੀਆਂ 52 ਜ਼ਿਮਨੀ ਚੋਣਾਂ ਲਈ ਵੋਟਰ ਸੂਚੀਆਂ ਵਿੱਚ ਸੋਧ ਕਰਨ ਲਈ ਸ਼ਡਿਊਲ ਜਾਰੀ ਕੀਤਾ ਹੈ।