ਸਿਵਲ ਪਸ਼ੂ ਹਸਪਤਾਲ ਸੁੱਖਣਵਾਲਾ ਵਿਖੇ ਲਗਾਇਆ ਗਿਆ ਬਲਾਕ ਪੱਧਰੀ ਐਸਕੈਡ ਕੈਂਪ

ਸਿਵਲ ਪਸ਼ੂ ਹਸਪਤਾਲ ਸੁੱਖਣਵਾਲਾ ਵਿਖੇ ਲਗਾਇਆ ਗਿਆ ਬਲਾਕ ਪੱਧਰੀ ਐਸਕੈਡ ਕੈਂਪ

ਫਰੀਦਕੋਟ 20 ਦਸੰਬਰ () ਡਾਇਰੈਕਟਰ ਪਸ਼ੂ ਪਾਲਣ ਪੰਜਾਬ ਦੇ ਨਿਰਦੇਸ਼ਾਂ ਤਹਿਤ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫ਼ਰੀਦਕੋਟ ਡਾ. ਰਾਜਦੀਪ ਸਿੰਘ ਦੀ ਯੋਗ ਅਗਵਾਈ ਹੇਠ ਸਿਵਲ ਪਸ਼ੂ ਹਸਪਤਾਲ ਸੁੱਖਣਵਾਲਾ ਵਿਖੇ ਬਲਾਕ ਪੱਧਰੀ ਐਸਕੈਡ ( ਅਸਿਸਟੈਂਸ ਟੂ ਸਟੇਟ ਫਾਰ ਕੰਟਰੋਲ ਆਫ਼ ਐਨੀਮਲ ਡਿਸੀਜ਼ਸ) ਕੈਂਪ ਲਗਾਇਆ ਗਿਆ ਜਿਸ ਵਿਚ ਪਿੰਡ ਸੁੱਖਣਵਾਲਾਹਰੀਏਵਾਲਾ ਤੇ ਨੇੜੇ ਦੇ ਪਿੰਡਾਂ ਤੋਂ ਪਹੁੰਚੇ ਪਸ਼ੂ ਪਾਲਕਾਂ ਨੇ ਵੱਧ ਚੜ੍ਹ ਕੇ ਭਾਗ ਲਿਆ।

ਇਸ ਮੌਕੇ ਸਿਵਲ ਪਸ਼ੂ ਹਸਪਤਾਲ ਸੁੱਖਣਵਾਲਾ ਦੇ ਇੰਚਾਰਜ ਡਾ. ਅਵਤਾਰ ਸਿੰਘ ਨੇ ਸਭ ਤੋਂ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਅਰਪਣ ਕੀਤੀ। ਇਸ ਉਪਰੰਤ ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਸਹਾਇਕ ਨਿਰਦੇਸ਼ਕ ਡਾ. ਜਸਵਿੰਦਰ ਗਰਗ, ਸੀਨੀਅਰ ਵੈਟਨਰੀ ਅਫ਼ਸਰ ਡਾ. ਗੁਰਵਿੰਦਰ ਸਿੰਘਸਹਾਇਕ ਨਿਰਦੇਸ਼ਕ ਡਾ. ਸੁਰਜੀਤ ਸਿੰਘ ਮੱਲ ਦਾ ਧੰਨਵਾਦ ਕਰਨ ਉਪਰੰਤ ਭਾਗ ਲੈਣ ਵਾਲੇ ਸਮੁਚੇ ਪਸ਼ੂ ਪਾਲਕਾਂ ਨੂੰ ਜੀ ਆਇਆ ਕਿਹਾ।  ਇਸ ਮੌਕੇ ਲਗਭਗ 85 ਦੇ ਕਰੀਬ ਪਸ਼ੂ ਪਾਲਕ ਵੀਰਾਂ ਤੇ 25 ਦੇ ਕਰੀਬ ਬੀਬੀਆਂ ਨੇ ਪਹੁੰਚੇ ਹੋਏ ਮਾਹਿਰ ਡਾਕਟਰਾਂ ਤੋਂ ਬਿਮਾਰੀਆਂ ਦੀ ਰੋਕਥਾਮਇਲਾਜ ਤੇ ਪਸ਼ੂਆਂ ਤੋਂ ਮਨੁੱਖਾਂ ਵਿਚ ਹੋਣ ਵਾਲੀਆਂ ਬਿਮਾਰੀਆਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਹਾਸਿਲ ਕੀਤੀ।

ਸਹਾਇਕ ਨਿਰਦੇਸ਼ਕ ਡਾ. ਜਸਵਿੰਦਰ ਨੇ ਪਸ਼ੂਆਂ ਦੀ ਖੁਰਾਕਦੁੱਧ ਉਤਪਾਦਨਖੁਰਾਕੀ ਤੱਤਾਂ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਸੀਨੀਅਰ ਵੈਟਨਰੀ ਅਫ਼ਸਰ ਡਾ. ਗੁਰਵਿੰਦਰ ਸਿੰਘ ਨੇ ਪ੍ਰਜਣਨ ਕਿਰਿਆ ਸਬੰਧੀ ਪਸ਼ੂਆਂ ਵਿੱਚ ਹੋਣ ਵਾਲੀਆਂ ਬਿਮਾਰੀਆਂਬਾਂਝਪਨ ਤੇ ਨਸਲ ਸੁਧਾਰ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਸਹਾਇਕ ਨਿਰਦੇਸ਼ਕ ਡਾ. ਸੁਰਜੀਤ ਸਿੰਘ ਮੱਲ ਨੇ ਚੰਗੀ ਖੁਰਾਕ ਰਾਹੀਂ ਸਿਹਤਮੰਦ ਪਸ਼ੂਧਨ ਰਾਹੀਂ ਨਰੋਏ ਦੁੱਧ ਉਤਪਾਦਨ ਤੇ ਬਿਮਾਰੀਆਂ ਦੇ ਕੰਟਰੋਲ ਲਈ ਵੱਖ ਵੱਖ ਸਰਕਾਰੀ ਸਕੀਮਾਂ ਨੂੰ ਅਪਣਾਉਣ ਲਈ ਪਸ਼ੂ ਪਾਲਕਾਂ ਨੂੰ ਪ੍ਰੇਰਿਤ ਕੀਤਾ। ਇਸ ਉਪਰੰਤ ਡਾਕਟਰ ਅਵਤਾਰ ਸਿੰਘ ਨੇ  ਮੂੰਹ ਖੁਰ ਗਲਘੋਟੂ,  ਪਸ਼ੂਆਂ ਵਿੱਚ ਤੂ ਜਾਣ ਦੀ ਬਿਮਾਰੀ (ਬਰੂਸਿਲੋਸਿਸ)ਬੱਕਰੀਆਂ ਵਿੱਚ ਪੀ. ਪੀ. ਆਰ ਤੇ ਹਲਕਾਅ ਦੀ ਬਿਮਾਰੀ ਦੀ  ਰੋਕਥਾਮ ਲਈ ਸਰਕਾਰ ਵੱਲੋਂ ਘਰ ਘਰ ਜਾ ਕੇ ਕੀਤੇ ਜਾਂਦੇ ਟੀਕਾਕਰਨ ਕਰਵਾਉਣ ਲਈ ਪਸ਼ੂ ਪਾਲਕਾਂ ਨੂੰ ਪ੍ਰੇਰਿਤ ਕੀਤਾ।

 

ਇਸ ਕੈਂਪ ਨੂੰ ਨੇਪਰੇ ਚੜ੍ਹਾਉਣ ਲਈ ਵਿੱਚ ਸ. ਜਗਦੀਪ ਸਿੰਘ ਮੈਬਰਸਰਪੰਚ ਅਮਨਦੀਪ ਕੌਰਡੀ. ਵੀ. ਆਈ. ਟਹਿਲ ਸਿੰਘ ਗੁਰਕੀਰਤ ਸਿੰਘ ਵੀ. ਆਈ.ਜਗਦੀਪ ਸਿੰਘ ਤੇ ਜਗਦੀਪ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਸ. ਚਰਨਜੀਤ ਸਿੰਘ,ਹਰਜਿੰਦਰ ਸਿੰਘ ਪੁੱਤਰ ਬਿੱਕਰ ਸਿੰਘਸ. ਕੁਲਦੀਪ ਸਿੰਘ ਪੁੱਤਰ ਜੱਗਾ ਸਿੰਘਜੁਗਿੰਦਰ ਸਿੰਘਜੁਗਿੰਦਰ ਸਿੰਘ ਨੰਬਰਦਾਰ ਆਦਿ ਤੋਂ ਇਲਾਵਾ ਸਮੁੱਚੇ ਨਗਰ ਨਿਵਾਸੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਬਲਾਕ ਪੱਧਰੀ ਐਸਕੈਡ ਕੈਂਪ ਨੂੰ ਸਫਲ ਬਣਾਇਆ ।

Tags:

Advertisement

Latest News

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ
ਫਾਜ਼ਿਲਕਾ 21 ਦਸੰਬਰ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ ਜ਼ਿਲ੍ਹਾ ਐਨੀਮਲ ਵੈੱਲਫੇਅਰ ਸੁਸਾਇਟੀ...
ਨਾਭਾ ਤੋਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਗੱਡੀ ਹਾਦਸਾਗ੍ਰਸਤ ਹੋ ਗਈ
ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਲਈ ਤਰਨਤਾਰਨ 'ਚ 23 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ: ਡਾ. ਬਲਜੀਤ ਕੌਰ
ਖਿਓਵਾਲੀ ਢਾਬ ਵਿਖੇ ਨਿਕਸ਼ੈ ਕੈਂਪ ਲਗਾਇਆ
ਡੇਅਰੀ ਵਿਕਾਸ ਵਿਭਾਗ ਵੱਲੋਂ ਪਿੰਡ ਜੈਮਲਆਲਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ ਦੇ ਵਿਦਿਆਰਥੀਆਂ ਨੇ ਹੁਸੈਨੀਵਾਲਾ ਵਿਖੇ ਦੇਖੀ ਰੀਟਰੀਟ ਸੈਰਾਮਨੀ
ਟਿਕਾਊ ਭਵਿੱਖ ਲਈ ਰਿਵਾਇਤੀ ਈਂਧਨ 'ਤੇ ਨਿਰਭਰਤਾ ਘਟਾਉਣ ਦੀ ਦਿਸ਼ਾ ਵਿੱਚ ਉਪਰਾਲੇ ਕਰ ਰਿਹੈ ਪੰਜਾਬ- ਅਮਨ ਅਰੋੜਾ