ਜ਼ਿਲ੍ਹਾ ਪੱਧਰੀ ਯੁਵਾ ਉਤਸਵ ਦਾ ਸਫ਼ਲਆਯੋਜਨ, ਸਾਇੰਸ ਪ੍ਰਦਰਸ਼ਨੀਆਂ ਰਹੀਆਂ ਖਿੱਚ ਦਾ ਕੇਂਦਰ
ਮੋਗਾ 21 ਦਸੰਬਰ
ਭਾਰਤ ਸਰਕਾਰ ਦੇ ਵਿਭਾਗ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਤੀਸਰੇ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਦਾ ਸਫਲ ਆਯੋਜਨ ਸਰਕਾਰੀ ਆਈ.ਟੀ.ਆਈ. ਮੋਗਾ ਵਿਖੇ ਕੀਤਾ ਗਿਆ। ਅੰਮ੍ਰਿਤਕਾਲ ਦੇ ਪੰਜ ਪ੍ਰਣ ਥੀਮ ਤਹਿਤ ਕਰਵਾਏ ਗਏ ਇਸ ਮੇਲੇ ਵਿੱਚ ਭਾਸ਼ਣ ਮੁਕਾਬਲੇ, ਮੋਬਾਇਲ ਫੋਟੋਗ੍ਰਾਫੀ ਪੇਂਟਿੰਗ ਮੁਕਾਬਲੇ, ਕਵਿਤਾ ਮੁਕਾਬਲੇ, ਸਾਇੰਸ ਮੇਲਾ ਪ੍ਰਦਰਸ਼ਨੀ ਅਤੇ ਲੋਕ-ਨਾਚ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਹ ਸਾਰੇ ਮੁਕਾਬਲੇ ਕੈਂਬਰਿਜ ਇੰਨਟਰਨੈਸ਼ਨਲ ਸਕੂਲ ਮੋਗਾ ਅਤੇ ਸਰਕਾਰੀ ਆਈ.ਟੀ.ਆਈ. ਮੋਗਾ ਵਿਖੇ ਕਰਵਾਏ ਗਏ। ਪ੍ਰੋਗਰਾਮ ਵਿੱਚ ਜੇਤੂ ਰਹੇ ਭਾਗੀਦਾਰਾਂ ਨੂੰ ਨਕਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਦੇ ਯੁਵਾ ਉਤਸਵ ਵਿੱਚ ਮੁੱਖ ਖਿੱਚ ਦਾ ਆਕਰਸ਼ਣ ਸਇੰਸ ਮੇਲਾ ਪ੍ਰਦਰਸ਼ਨੀ ਰਹੀਆਂ। ਵੱਖ-ਵੱਖ ਨੌਜਵਾਨਾਂ ਵੱਲੋਂ ਸਾਇੰਸ ਦੀ ਥੀਮ ਨੂੰ ਲੈ ਕੇ ਮਾਡਲਾਂ ਦਾ ਨਿਰਮਾਣ ਕਰਕੇ ਪ੍ਰਦਰਸ਼ਨੀ ਲਗਾਈ ਗਈ।
ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ. ਦਵਿੰਦਰਪਾਲ ਸਿੰਘ ਰਿੰਪੀ ਸਮਾਜ ਸੇਵੀ ਅਤੇ ਸ. ਗੁਰਸ਼ਰਨ ਸਿੰਘ ਨਾਗੀ ਚੇਅਰਮੈਨ ਆਈ.ਟੀ.ਆਈ ਮੋਗਾ ਨੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਸ. ਦਵਿੰਦਰਪਾਲ ਸਿੰਘ ਰਿੰਪੀ ਨੇ ਕਿਹਾ ਕਿ ਵਿਭਾਗ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ। ਸ. ਗੁਰਸ਼ਰਨ ਸਿੰਘ ਨਾਗੀ ਨੇ ਕਿਹਾ ਕਿ ਖਾਸ ਕਰਕੇ ਪਿੰਡਾਂ ਦੇ ਨੌਜਵਾਨਾਂ ਲਈ ਨਹਿਰੂ ਯੁਵਾ ਕੇਂਦਰ ਇੱਕ ਵਰਦਾਨ ਦੀ ਤਰ੍ਹਾਂ ਹੈ, ਨੌਜਵਾਨਾਂ ਲਈ ਅਜਿਹੇ ਮੰਚ ਹੋਰ ਅੱਗੇ ਤਰੱਕੀ ਦੀਆਂ ਲੀਹਾਂ ਨੂੰ ਬਣਾਉਂਦੇ ਹਨ। ਇਸ ਤੋਂ ਇਲਾਵਾ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਰੀਸ਼ ਮੋਹਨ ਡਿਪਟੀ ਡਾਇਰੈਕਟਰ ਸਰਕਾਰੀ ਆਈ.ਟੀ.ਆਈ. ਮੋਗਾ, ਗੁਰਪ੍ਰੀਤ ਸਿੰਘ ਘਾਲੀ ਨੌਡਲ ਅਫਸਰ ਸਵੀਪ ਮੋਗਾ, ਅਸ਼ਵਨੀ ਸ਼ਰਮਾ ਲੈਕਚਰਾਰ ਡੀ.ਐੱਮ. ਕਾਲਜ ਮੋਗਾ, ਲਖਵਿੰਦਰ ਸਿੰਘ ਢਿੱਲੋਂ ਜ਼ਿਲ੍ਹਾ ਯੂਥ ਅਫਸਰ ਮੋਗਾ ਅਤੇ ਮੈਡਮ ਜਸਵੀਰ ਕੌਰ ਸੀਨੀਅਰ ਇੰਸਟਰਕਟਰ ਆਦਿ ਨੇ ਸ਼ਮੂਹਲੀਅਤ ਕੀਤੀ।
ਪ੍ਰੋਗਰਾਮ ਵਿੱਚ ਵਿਭਾਗ ਦੇ ਵਲੰਟੀਅਰਾਂ ਨੇ ਵੀ ਰੱਜ ਕੇ ਸ਼ਮੂਹਲੀਅਤ ਕੀਤੀ। ਮੰਚ ਦਾ ਸੰਚਾਲਨ ਅਮਨਦੀਪ ਕੌਰ ਨੇ ਬਾਖੂਬੀ ਕੀਤਾ। ਇਸ ਮੌਕੇ ਸਹਾਇਕ ਲੇਖਾਕਾਰ ਜੋਗਿੰਦਰ ਸਿੰਘ, ਪ੍ਰਦੀਪ ਰਾਏ, ਵਲੰਟੀਅਰ ਗੁਰਭੇਜ ਸਿੰਘ ਮਾੜੀ ਮੁਸਤਫਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ।
--