ਵਿਧਾਇਕ ਵੱਲੋਂ ਪਿੰਡ ਅਭੁੱਨ ਵਿਖ਼ੇ 30 ਲੱਖ ਦੀ ਲਾਗਤ ਨਾਲ ਬਣਾਏ ਗਏ ਖੇਤਾਂ ਵਿੱਚ ਪੱਕੇ ਖਾਲ ਦਾ ਉਦਘਾਟਨ ਕੀਤਾ

ਵਿਧਾਇਕ ਵੱਲੋਂ ਪਿੰਡ ਅਭੁੱਨ ਵਿਖ਼ੇ 30 ਲੱਖ ਦੀ ਲਾਗਤ ਨਾਲ ਬਣਾਏ ਗਏ ਖੇਤਾਂ ਵਿੱਚ ਪੱਕੇ ਖਾਲ ਦਾ ਉਦਘਾਟਨ ਕੀਤਾ

ਫਾਜ਼ਿਲਕਾ 27 ਦਸੰਬਰ
          ਫਾਜਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਅਭੁੱਨ ਵਿਖੇ 30 ਲੱਖ ਦੀ ਲਾਗਤ ਨਾਲ  ਖੇਤਾ ਵਿਚ ਪੱਕੇ ਖਾਲੇ ਦਾ ਉਦਘਾਟਨ ਕੀਤਾ ਗਿਆ । ਉਨ੍ਹਾਂ ਕਿਹਾ ਇਸ ਨਾਲ 80 ਕਿੱਲੇ ਰਕਬੇ ਨੂੰ ਸਿੰਚਾਇ ਕੀਤੀ ਜਾਏਗੀ  ਜਿਸ ਨਾਲ ਪਿੰਡ ਦੇ ਕਿਸਾਨਾਂ ਨੂੰ ਲਾਭ ਹੋਵੇਗਾ।
 ਇਸ ਦੌਰਾਨ ਉਨ੍ਹਾਂ ਪਿੰਡ ਦੇ ਲੋਕਾਂ ਨਾਲ ਜਨ ਸੁਣਵਾਈ ਕੀਤੀ ਅਤੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਜ਼ਿਆਦਾਤਰ ਮੁਸਕਲਾਂ ਦਾ ਮੌਕੇ ਤੇ ਹੱਲ ਕੀਤੀਆਂ।  ਉਨ੍ਹਾਂ ਪਿੰਡ ਵਾਸੀਆਂ ਨੂੰ  ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੇ ਪਿੰਡ ਵਿੱਚ ਵਿਕਾਸ ਕਾਰਜਾਂ ਦੀ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ।
          ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਨੂੰ ਸ਼ਹਿਰੀ ਦਿੱਖ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਤਹਿਤ ਹੀ ਪਿੰਡਾਂ ਵਿੱਚ ਪੱਕੀਆਂ ਸੜਕਾਂ  ਤੇ  ਪੱਕੀਆਂ ਇੰਟਰਲੋਕਿੰਗ ਟਾਈਲਾਂ ਵਾਲੀਆਂ ਗਲੀਆਂ ਬਣਵਾਈਆਂ ਜਾ ਰਹੀਆਂ ਹਨ
  ਇਸ ਮੌਕੇ ਲਖਬੀਰ ਸਿੰਘ ਸਰਪੰਚ ਅਭੁੱਨ ਸਮੂਹ ਪੰਚਾਇਤ, ਭਰਪੂਰ ਸਿੰਘ ਅਭੁੱਨ, ਸ਼ੇਰਬਾਜ ਸਿੰਘ ਬਲਾਕ ਪ੍ਰਭਾਰੀ, ਗਗਨਦੀਪ ਸਿੰਘ ਰਾਮਪੁਰਾ, ਧੀਰਾ ਬਰਾੜ, ਸਾਬਕਾ ਸਰਪੰਚ ਸਿਮਰਜੀਤ ਸਿੰਘ, ਬੱਗੂ ਸਿੰਘ ਸਰਪੰਚ, ਜਗਜੀਤ ਸਿੰਘ ਪਦਮ ਹਾਜਰ ਸਨ।

Tags:

Advertisement

Latest News

ਭਾਰਤੀ ਮਹਿਲਾ ਟੀਮ ਨੇ ਵੈਸਟਇੰਡੀਜ਼ ਨੂੰ ਦਰੜਿਆ,ਸੀਰੀਜ਼ 3-0 ਨਾਲ ਜਿੱਤੀ ਭਾਰਤੀ ਮਹਿਲਾ ਟੀਮ ਨੇ ਵੈਸਟਇੰਡੀਜ਼ ਨੂੰ ਦਰੜਿਆ,ਸੀਰੀਜ਼ 3-0 ਨਾਲ ਜਿੱਤੀ
Vadodara,28 DEC,2024,(Azad Soch News):- ਭਾਰਤੀ ਮਹਿਲਾ ਕ੍ਰਿਕਟ ਟੀਮ (Indian Women's Cricket Team) ਨੇ ਵਡੋਦਰਾ ਦੇ ਕੋਟੰਬੀ ਸਟੇਡੀਅਮ (Kotambi Stadium) 'ਚ...
ਵਜ਼ਨ ਘਟਾਉਣ ਤੋਂ ਲੈ ਕੇ ਇਮਿਊਨਿਟੀ ਵਧਾਉਣ ਤੱਕ ਫ਼ਾਇਦੇਮੰਦ ਹੈ ਕਾਲੀ ਮਿਰਚ
ਜ਼ਿਆਦਾ ਮਸਾਲਾ ਚਾਹ ਪੀਣੀ ਵੀ ਹੋ ਸਕਦੀ ਹੈ ਨੁਕਸਾਨਦਾਇਕ
ਨਿੱਕੀਆਂ ਜਿੰਦਾਂ ਵੱਡੇ ਸਾਕੇ,ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ
ਮੁੱਖ ਮੰਤਰੀ ਦੀ ਯੋਗਸ਼ਾਲਾ ਤਹਿਤ ਮੋਹਾਲੀ ਵਿਖੇ ਲਗਦੀਆਂ 6 ਯੋਗਸ਼ਲਾਵਾਂ ਲੋਕਾਂ ਨੂੰ ਦੇ ਰਹੀਆਂ ਹਨ ਸਰੀਰਕ ਅਤੇ ਮਾਨਸਿਕ ਤੰਦਰੁਸਤੀ: ਐਸ ਡੀ ਐਮ ਦਮਨਦੀਪ ਕੌਰ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ 'ਤੇ ਗੁਰਪ੍ਰੀਤ ਘੁੱਗੀ-ਦਿਲਜੀਤ ਦੁਸਾਂਝ ਨੇ ਪ੍ਰਗਟ ਕੀਤਾ ਦੁੱਖ
ਫਾਜ਼ਿਲਕਾ ਦੇ ਵਿਧਾਇਕ ਵੱਲੋਂ ਵਿਕਾਸ ਕਾਰਜਾਂ ਦੇ ਨੀਂਹ ਪੱਥਰ