ਨਗਰ ਕੌਂਸਲ ਤਲਵੰਡੀ ਭਾਈ ਨੂੰ ਮਿਲਿਆ ਚੇਂਜ ਮੇਕਰ 2024 ਦਾ ਐਵਾਰਡ

ਨਗਰ ਕੌਂਸਲ ਤਲਵੰਡੀ ਭਾਈ ਨੂੰ ਮਿਲਿਆ ਚੇਂਜ ਮੇਕਰ 2024 ਦਾ ਐਵਾਰਡ

 

ਫਿਰੋਜ਼ਪੁਰ/ਤਲਵੰਡੀ ਭਾਈ 24 ਦਸੰਬਰ(   ) 19 ਦਸੰਬਰ 2024 ਨੂੰ ਇੰਡੀਆ ਹੈਬੀਟੇਟ ਸੈਂਟਰ ਨਵੀਂ ਦਿੱਲੀ ਵਿਖੇ ਸੈਂਟਰ ਆਫ ਸਾਇੰਸ ਐਂਡ ਇਨਵਾਇਰਮੈਂਟ ਦਿੱਲੀ ਵੱਲੋਂ ਕਰਵਾਏ ਗਏ ਨੈਸ਼ਨਲ ਪੱਧਰ ਤੇ ਪ੍ਰੋਗਰਾਮ ਦੌਰਾਨ ਤਲਵੰਡੀ ਭਾਈ ਨਗਰ ਕੌਂਸਲ ਨੇ ਚੇਂਜਮੇਕਰ 2024 ਦਾ ਖਿਤਾਬ ਹਾਸਲ ਕੀਤਾ ਹੈ। ਇਹ ਖਿਤਾਬ ਹਾਸਲ ਕਰਨ ਤੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ਼੍ਰੀ ਰਜਨੀਸ਼ ਦਹੀਯਾ ਵੱਲੋਂ ਨਗਰ ਕੌਂਸਲ ਤਲਵੰਡੀ ਭਾਈ ਦੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਤਲਵੰਡੀ ਭਾਈ ਸ਼ਹਿਰ ਵਾਸੀਆਂ ਨੂੰ ਇਸ ਪ੍ਰਾਪਤੀ ਦਾ ਸਿਹਰਾ ਦਿੱਤਾ ਹੈ ਜਿਨ੍ਹਾਂ ਵੱਲੋਂ ਆਪਣਾ ਵੱਡਮੁੱਲਾ ਯੋਗਦਾਨ ਨਗਰ ਕੌਂਸਲ ਤਲਵੰਡੀ ਭਾਈ ਨੂੰ ਦਿੱਤਾ ਗਿਆ ਹੈ। ਉਨ੍ਹਾਂ ਪਿਛਲੇ 1 ਸਾਲ ਵਿੱਚ ਤਲਵੰਡੀ ਭਾਈ ਸੋਲਿਡ ਵੇਸਟ ਮੈਨੇਜਮੈਂਟ ਅੰਦਰ ਬਦਲਾਵ ਲਿਆਉਣ ਲਈ ਨਗਰ ਕੌਂਸਲ ਤਲਵੰਡੀ ਭਾਈ ਦੀ ਸਮੂਹ ਟੀਮ ਨੂੰ ਵੀ ਵਧਾਈ ਦਿੱਤੀ ਹੈ

             ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ:ਨਿਧੀ ਕੁਮਧ ਨੇ ਨਗਰ ਕੌਂਸਲ ਤਲਵੰਡੀ ਭਾਈ ਦੀ ਸਮੂਹ ਟੀਮ/ਸਟਾਫ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਨਗਰ ਕੌਂਸਲ ਤਲਵੰਡੀ ਭਾਈ ਨੂੰ ਇਹ ਖਿਤਾਬ ਮਿਲਣਾ ਜ਼ਿਲ੍ਹੇ ਲਈ ਮਾਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਮੂਹ ਨਗਰ ਕੌਂਸਲ/ ਨਗਰ ਪੰਚਾਇਤਾਂ ਵੀ ਤਲਵੰਡੀ ਭਾਈ ਮਾਡਲ ਦੇ ਅਧਾਰ ਤੇ ਆਪਣੀ ਸ਼ਹਿਰ ਅੰਦਰ ਸੋਲਿਡ ਵੇਸਟ ਮੈਨੇਜਮੈਂਟ ਵਿੱਚ ਸੁਧਾਰ ਲਿਆਣ ਲਈ ਕੰਮ ਕਰਨਗੇ। ਉਹਨਾਂ ਵੱਲੋਂ ਇਸ ਐਵਾਰਡ ਲਈ ਸਟੇਟ ਐਵਾਰਡੀ ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਤੇ ਉਹਨਾਂ ਦੀ ਟੀਮ ਨੂੰ ਵੀ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੇ ਯਤਨਾ ਸਦਕਾ ਜ਼ਿਲ੍ਹੇ ਨੂੰ ਪਹਿਲਾਂ ਵੀ ਕਈ ਐਵਾਰਡ ਮਿਲੇ ਹਨ।

            ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਤਲਵੰਡੀ ਭਾਈ ਦੇ ਕਾਰਜ ਸਾਧਕ ਅਫਸਰ ਸ੍ਰੀ ਅਸ਼ੀਸ਼ ਕੁਮਾਰ ਅਤੇ ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਵੱਲੋਂ ਸਾਂਝੇ ਤੌਰ ਤੇ ਦੱਸਿਆ ਗਿਆ ਕਿ ਵੱਲੋਂ ਦੱਸਿਆ ਗਿਆ ਕਿ ਭਾਰਤ ਸਰਕਾਰ ਅਧੀਨ ਸੈਂਟਰ ਆਫ ਸਾਈਜ ਐਂਡ ਇਨਵਾਰਨਮੈਂਟ ਨਵੀਂ ਦਿੱਲੀ ਸ਼੍ਰੀਮਤੀ ਰੂਪਾ ਮਿਸ਼ਰਾ ਜੋਆਇੰਟ ਸੈਕਟਰੀ ਅਤੇ ਮਿਸ਼ਨ ਡਾਇਰੈਕਟਰ ਸਵੱਛ ਭਾਰਤ ਮਿਸ਼ਨ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰ ਭਾਰਤ ਸਰਕਾਰ ਦੀ ਰਹਿਨੁਮਾਈ ਹੇਠ ਮਿਤੀ 19 ਦਸੰਬਰ 2024 ਨੂੰ ਇੰਡੀਆ ਹੈਬੀਟੇਟ ਸੈਂਟਰ ਲੋਧੀ ਰੋਡ ਨਵੀਂ ਦਿੱਲੀ ਵਿਖੇ ਚੇਂਜ ਮੇਕਰ ਕਨਕਲੇਵ ਦਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਭਾਰਤ ਦੇਸ਼ ਦੀ 28 ਰਾਜਾਂ ਅਤੇ 3 ਯੂਨੀਅਨ ਟਰੈਟਰੀ  ਦੇ ਲਗਭਗ 110 ਅਧਿਕਾਰੀਆਂ/ ਕਰਮਚਾਰੀਆਂ ਅਤੇ ਨੁਮਾਇੰਦਿਆਂ ਵੱਲੋਂ ਭਾਗ ਲਿਆ ਗਿਆ ਇਸ ਅੰਦਰ ਪੰਜਾਬ ਦੇ 6 ਸ਼ਹਿਰਾਂ ਨੂੰ ਸ਼ਾਮਿਲ ਕੀਤਾ ਗਿਆ ਜਿਸ ਵਿੱਚ ਜਲੰਧਰਫਰੀਦਕੋਟਮਲੋਟਧੁਰੀ ਬੁਡਲਾਡਾ ਅਤੇ ਤਲਵੰਡੀ ਭਾਈ ਦਾ ਨਾਮ ਸ਼ਾਮਿਲ ਸੀ।

            ਉਨ੍ਹਾਂ ਦੱਸਿਆ ਕਿ ਉਹਨਾਂ ਵੱਲੋਂ ਪਿਛਲੇ ਇੱਕ ਸਾਲ ਅੰਦਰ ਤਲਵੰਡੀ ਭਾਈ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਸੋਲਿਡ ਵੇਸਟ ਮੈਨੇਜਮੈਂਟ ਤੇ ਵੱਖ-ਵੱਖ ਪਹਿਲੂਆਂ ਅੰਦਰ ਸੁਧਾਰ ਲਿਆਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਉਹਨਾਂ ਦੱਸਿਆ ਕਿ ਤਲਵੰਡੀ ਭਾਈ ਸ਼ਹਿਰ ਫਿਰੋਜ਼ਪੁਰ ਜਿਲ੍ਹੇ ਦੇ ਆਸ ਪਾਸ ਜ਼ਿਲ੍ਹਿਆਂ ਵਿੱਚੋਂ ਪਹਿਲਾ ਸ਼ਹਿਰ ਬਣਿਆ, ਜਿਸ ਅੰਦਰ ਇੱਕੋ ਛੱਤ ਥੱਲੇ ਸ਼ਹਿਰ ਦੇ ਸਾਰੇ ਕੱਚਰੇ ਦਾ ਨਿਪਟਾਰਾ ਕੀਤਾ ਜਾਂਦਾ ਹੈ ਉਹਨਾਂ ਦੱਸਿਆ ਕਿ ਇਸ ਪਲਾਂਟ ਅੰਦਰ ਕੰਪੋਸਟ ਯੂਨਿਟਐਮ.ਆਰ.ਐਫ ਯੂਨਿਟਬੇਲਿੰਗ ਯੂਨਿਟਸੈਨਟਰੀ ਲੈਂਡਫਿਲਯੂਨਿਟ ਸੀ.ਐਂਡ.ਡੀ ਵੇਸਟ ਪਲਾਂਟਵੇਸਟ ਟੂ ਵੰਡਰ ਅਤੇ ਸਪੈਸ਼ਲ ਵਾਲ ਪੇਂਟਿੰਗ ( ਸਵੱਛਤਾ ਐਕਸਪ੍ਰੈਸ ਤਲਵੰਡੀ ਭਾਈ ) ਮੌਜੂਦ ਹਨ।   ਇਸ ਤੋਂ ਇਲਾਵਾ ਤਲਵੰਡੀ ਭਾਈ ਵਿੱਚ ਆਪਣੇ ਲਿਗੇਸੀ ਵੇਸਟ ਦਾ 100% ਰੈਮੀਡੀਸ਼ਨ ਕੀਤਾ ਜਾ ਚੁੱਕਾ ਹੈ ਅਤੇ ਤਲਵੰਡੀ ਭਾਈ ਵੱਲੋਂ ਤਿਆਰ ਕੀਤੇ ਵੇਸਟ ਟੂ ਵੰਡਰ ਪਾਰਕ ਪੂਰੇ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਰਿਹਾ ਹੈਇਸ ਤੋਂ ਇਲਾਵਾ ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਆਪਣੇ 3 ਗਾਰਬੇਜ਼ ਵਲੰਬਰੇਬਲ ਪੁਆਇੰਟਾਂ ਨੂੰ ਸਾਫ ਕਰਵਾਣ ਉਪਰੰਤ ਇਹਨਾਂ ਦਾ ਸੁੰਦਰੀਕਰਨ ਕਰਵਾਇਆ ਜਾ ਰਿਹਾ ਹੈ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਇੱਕ ਐਸਪੀਰੇਸ਼ਨਲ ਪਬਲਿਕ ਟਾਇਲੇਟ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ।

            ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਸਾਰੀ ਕਾਮਯਾਬੀ ਦਾ ਸਿਹਰਾ ਨਗਰ ਕੌਂਸਲ ਤਲਵੰਡੀ ਭਾਈ ਦੇ ਸੋਲਿਡ ਵੇਸਟ ਮੈਨੇਜਮੈਂਟ ਨਾਲ ਸੰਬੰਧਿਤ ਸਮੂਹ ਕਰਮਚਾਰੀਆਂ/ ਅਧਿਕਾਰੀਆਂ ਦੇ ਸਿਰ ਤੇ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ  ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਸ਼ਹਿਰ ਵਾਸੀਆਂ ਨੇ ਵੀ ਨਗਰ ਕੌਂਸਲ ਤਲਵੰਡੀ ਭਾਈ ਨੂੰ ਆਪਣਾ ਬਣਦਾ ਸਹਿਯੋਗ ਕੀਤਾ ਹੈ ਜਿਸ ਦੇ ਸਦਕਾ ਇਸ ਨੈਸ਼ਨਲ ਪੱਧਰ ਤੇ ਪ੍ਰੋਗਰਾਮ ਦੌਰਾਨ ਨਗਰ ਕੌਂਸਲ ਤਲਵੰਡੀ ਭਾਈ ਦੇ ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਵੱਲੋਂ ਆਪਣੇ ਜ਼ਿਲ੍ਹੇ ਦੇ ਵਿਸ਼ੇਸ਼ ਕੰਮਾਂ ਦੀ ਪ੍ਰੈਜੈਂਟੇਸ਼ਨ ਦਿੰਦੇ ਹੋਏ ਚੇਂਜ ਮੇਕਰ 2024 ਦਾ ਖਿਤਾਬ ਹਾਸਲ ਕੀਤਾ।

               ਅੰਤ ਵਿੱਚ ਨਗਰ ਕੌਂਸਲ ਤਲਵੰਡੀ ਭਾਈ ਦੇ ਸੈਨਟਰੀ ਇੰਸਪੈਕਟਰ ਵੱਲੋਂ ਆਪਣੀ ਟੀਮ ਦੇ ਸਬੰਧਿਤ ਕਰਮਚਾਰੀਆਂ ਸ੍ਰੀ ਸੁਰੇਸ਼ ਕੁਮਾਰਸ਼੍ਰੀ ਰਮੇਸ਼ ਕੁਮਾਰ ਅਤੇ ਸ਼੍ਰੀ ਰਾਮ ਚੰਦ ਅਤੇ ਸਮੂਹ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਜਿਨਾਂ ਨੇ ਨਗਰ ਕੌਂਸਲ ਤਲਵੰਡੀ ਭਾਈ ਨੂੰ ਸੋਲਿਡ ਵੇਸਟ ਮੈਨੇਜਮੈਂਟ ਅਤੇ ਸਵੱਛ ਭਾਰਤ ਮਿਸ਼ਨ ਦੇ ਵੱਖ-ਵੱਖ ਪਹਿਲੂਆਂ ਵਿੱਚ ਯੋਗਦਾਨ ਦਿੱਤਾ।

Tags:

Advertisement

Latest News

ਹਰਿਆਣਾ ਵਿਚ ਦੁਪਹਿਰ ਭੂਚਾਲ ਆਇਆ ਹਰਿਆਣਾ ਵਿਚ ਦੁਪਹਿਰ ਭੂਚਾਲ ਆਇਆ
Haryana ,24 DEC,2024,(Azad Soch News):- ਹਰਿਆਣਾ ਵਿਚ ਦੁਪਹਿਰ ਭੂਚਾਲ (Earthquake) ਆਇਆ,ਰੋਹਤਕ, ਸੋਨੀਪਤ ਅਤੇ ਪਾਣੀਪਤ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ...
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮੁਹੰਮਦ ਸ਼ਮੀ ਦੀ ਫਿਟਨੈੱਸ ਬਾਰੇ ਇੱਕ ਅਪਡੇਟ ਜਾਰੀ ਕੀਤੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 25-12-2024 ਅੰਗ 603
ਵੀ.ਐਸ.ਐਸ.ਐਲ. ਵੱਲੋਂ ਸਰਕਾਰੀ ਸਕੂਲ, ਸਸਰਾਲੀ ਕਲੋਨੀ 'ਚ ਕੰਪਿਊਟਰ ਲੈਬ ਦਾ ਉਦਘਾਟਨ
ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰੀ ਆਵਾਸ ਯੋਜਨਾ ਅਧੀਨ ਬਣਨ ਵਾਲੇ ਮਕਾਨਾਂ ਦੀ ਸਮੀਖਿਆ
ਸੁਸਾਸ਼ਨ ਹਫ਼ਤੇ ਤਹਿਤ ਜ਼ਿਲ੍ਹੇ ਦੇ ਪਿੰਡਾਂ ’ਚ ਲਗਾਏ ਕੈਂਪ
ਅਸਲਾ ਲਾਇਸੰਸ ਸਬੰਧੀ ਦਸਤਾਵੇਜ ਜਲਦੀ ਨੇੜੇ ਦੇ ਸੇਵਾ ਕੇਂਦਰ ਵਿੱਚ ਕਰਵਾਉਣ ਜਮ੍ਹਾਂ – ਜ਼ਿਲ੍ਹਾ ਮੈਜਿਸਟਰੇਟ