ਵੀ.ਐਸ.ਐਸ.ਐਲ. ਵੱਲੋਂ ਸਰਕਾਰੀ ਸਕੂਲ, ਸਸਰਾਲੀ ਕਲੋਨੀ 'ਚ ਕੰਪਿਊਟਰ ਲੈਬ ਦਾ ਉਦਘਾਟਨ

ਵੀ.ਐਸ.ਐਸ.ਐਲ. ਵੱਲੋਂ ਸਰਕਾਰੀ ਸਕੂਲ, ਸਸਰਾਲੀ ਕਲੋਨੀ 'ਚ ਕੰਪਿਊਟਰ ਲੈਬ ਦਾ ਉਦਘਾਟਨ

ਲੁਧਿਆਣਾ, 24 ਦਸੰਬਰ (000) - ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀ.ਐਸ.ਐਸ.ਐਲ.) ਵੱਲੋਂ ਆਪਣੀ ਸੀ.ਐਸ.ਆਰ. ਪਹਿਲਕਦਮੀ ਤਹਿਤ ਸਰਕਾਰੀ ਹਾਈ ਸਕੂਲ, ਪਿੰਡ ਸਸਰਾਲੀ ਕਲੋਨੀ, ਮਾਂਗਟ-2, ਲੁਧਿਆਣਾ ਵਿਖੇ 25 ਕੰਪਿਊਟਰਾਂ ਨਾਲ ਲੈਸ ਲੈਬ ਦਾ ਉਦਘਾਟਨ ਕੀਤਾ ਗਿਆ।

ਵੀ.ਐਸ.ਐਸ.ਐਲ. ਵੱਲੋਂ ਸਿੱਖਿਆ ਨੂੰ ਉਤਸਾਹਿਤ ਕਰਨ ਲਈ ਦਿਸ਼ਾ ਪ੍ਰੋਜੈਕਟ ਅਧੀਨ ਲੈਬ ਸਥਾਪਿਤ ਕੀਤੀ ਗਈ ਹੈ।

ਉਦਘਾਟਨ ਮੌਕੇ ਵਰਧਮਾਨ ਤੋਂ ਸੀਨੀਅਰ ਮੈਨੇਜਰ ਐਡਮਿਨ/ਹੈਡ ਸੀ.ਐਸ.ਆਰ. ਸ੍ਰੀ ਅਮਿਤ ਧਵਨ ਆਪਣੀ ਟੀਮ, ਜਿਸ ਵਿੱਚ ਸ੍ਰੀ ਰਿਸ਼ੀਮੂ ਜੈਨ, ਸ੍ਰੀ ਵਿਜੇ ਕੁਮਾਰ ਅਤੇ ਸ੍ਰੀ ਹਰਨੇਕ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਅਤੇ ਸਮੁੱਚੇ ਮੈਂਬਰ ਪੰਚਾਇਤ ਮੌਜੂਦ ਸਨ।

ਸਸਰਾਲੀ ਪਿੰਡ ਦੇ ਸਕੂਲ ਪ੍ਰਬੰਧਕਾਂ ਅਤੇ ਗ੍ਰਾਮ ਪੰਚਾਇਤ ਨੇ ਕੰਪਿਊਟਰ ਲੈਬ ਦੀ ਸਥਾਪਨਾ ਲਈ ਸ਼੍ਰੀ ਸਚਿਤ ਜੈਨ ਵਾਈਸ ਚੇਅਰਮੈਨ ਵੀ.ਐਸ.ਐਸ.ਐਲ. ਅਤੇ ਸ਼੍ਰੀਮਤੀ ਸੌਮਿਆ ਜੈਨ ਐਗਜ਼ੀਕਿਊਟਿਵ ਡਾਇਰੈਕਟਰ, ਸ਼੍ਰੀ ਆਰ ਕੇ ਰੇਵਾੜੀ ਈ.ਡੀ. ਅਤੇ ਪ੍ਰਬੰਧਨ ਦੇ ਹੋਰ ਮੈਂਬਰਾਂ ਦਾ ਧੰਨਵਾਦ ਕੀਤਾ ਕਿਉਂਕਿ ਇਹ ਬੱਚਿਆਂ ਲਈ ਇੱਕ ਬੁਨਿਆਦੀ ਲੋੜ ਸੀ। ਇਸ ਕੰਪਿਊਟਰ ਲੈਬ ਦੇ ਸਥਾਪਤ ਹੋਣ ਨਾਲ ਲਗਭਗ 500 ਵਿਦਿਆਰਥੀਆਂ ਨੂੰ ਲਾਭ ਮਿਲੇਗਾ।

 
 
Tags:

Advertisement

Latest News

ਹਰਿਆਣਾ ਵਿਚ ਦੁਪਹਿਰ ਭੂਚਾਲ ਆਇਆ ਹਰਿਆਣਾ ਵਿਚ ਦੁਪਹਿਰ ਭੂਚਾਲ ਆਇਆ
Haryana ,24 DEC,2024,(Azad Soch News):- ਹਰਿਆਣਾ ਵਿਚ ਦੁਪਹਿਰ ਭੂਚਾਲ (Earthquake) ਆਇਆ,ਰੋਹਤਕ, ਸੋਨੀਪਤ ਅਤੇ ਪਾਣੀਪਤ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ...
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮੁਹੰਮਦ ਸ਼ਮੀ ਦੀ ਫਿਟਨੈੱਸ ਬਾਰੇ ਇੱਕ ਅਪਡੇਟ ਜਾਰੀ ਕੀਤੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 25-12-2024 ਅੰਗ 603
ਵੀ.ਐਸ.ਐਸ.ਐਲ. ਵੱਲੋਂ ਸਰਕਾਰੀ ਸਕੂਲ, ਸਸਰਾਲੀ ਕਲੋਨੀ 'ਚ ਕੰਪਿਊਟਰ ਲੈਬ ਦਾ ਉਦਘਾਟਨ
ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰੀ ਆਵਾਸ ਯੋਜਨਾ ਅਧੀਨ ਬਣਨ ਵਾਲੇ ਮਕਾਨਾਂ ਦੀ ਸਮੀਖਿਆ
ਸੁਸਾਸ਼ਨ ਹਫ਼ਤੇ ਤਹਿਤ ਜ਼ਿਲ੍ਹੇ ਦੇ ਪਿੰਡਾਂ ’ਚ ਲਗਾਏ ਕੈਂਪ
ਅਸਲਾ ਲਾਇਸੰਸ ਸਬੰਧੀ ਦਸਤਾਵੇਜ ਜਲਦੀ ਨੇੜੇ ਦੇ ਸੇਵਾ ਕੇਂਦਰ ਵਿੱਚ ਕਰਵਾਉਣ ਜਮ੍ਹਾਂ – ਜ਼ਿਲ੍ਹਾ ਮੈਜਿਸਟਰੇਟ