23 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ ਬੱਚਿਆਂ ਲਈ ਵਿਸ਼ੇਸ਼ ਪੈਂਟਾਵੇਲੈਂਟ ਟੀਕਾਕਰਣ ਮੁਹਿੰਮ: ਡਾ ਕਵਿਤਾ ਸਿੰਘ
ਫਾਜਿਲਕਾ: 23 ਦਸੰਬਰ 2024
ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਵੱਖ ਵੱਖ ਉਪਰਾਲੇ ਕਰ ਰਹੀ ਹੈ। ਪੰਜਾਬ ਵਿੱਚ ਬੱਚਿਆਂ ਦੀ ਮੌਤ ਦਰ ਨੂੰ ਘੱਟ ਕਰਨ ਅਤੇ ਬੱਚਿਆਂ ਨੂੰ ਵੱਖ ਵੱਖ ਬਿਮਾਰੀਆਂ ਤੋਂ ਬਚਾਉਣ ਲਈ ਨਿਯਮਿਤ ਟੀਕਾਕਰਨ ਮੁਹਿੰਮ ਚੱਲ ਰਹੀ ਹੈ। ਇਸ ਸੰਬਧੀ ਆਸ਼ਾ ਵਰਕਰ ਦੀ ਜਰੂਰੀ ਮੀਟਿੰਗ ਸਬ ਸੇੰਟਰ ਕਰਨੀ ਖੇੜਾ ਵਿਖੇ ਕੀਤੀ ਗਈ ਇਸ ਦੋਰਾਨ ਉਹਨਾਂ ਨੂੰ ਵਿਭਾਗ ਵਲੋ ਚੱਲ ਰਹੇ 100 ਦਿਨਾਂ ਟੀਬੀ ਮੁਕਤ ਮੁਹਿੰਮ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਡਾ ਬਲਵੀਰ ਸਿੰਘ ਮਾਨਯੋਗ ਸਿਹਤ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਲਹਿੰਬਰ ਰਾਮ ਸਿਵਲ ਸਰਜਨ ਫਾਜਿਲਕਾ ਦੀ ਦੇਖਰੇਖ ਵਿੱਚ ਜਿਲ੍ਹਾ ਫਾਜਿਲਕਾ ਵਿੱਚ ਬੱਚਿਆਂ ਲਈ ਪੈਂਟਾਵੇਲੈਂਟ ਤੇ ਹੋਰ ਟੀਕਾਕਰਣ ਦੀ ਵਿਸ਼ੇਸ਼ ਮੁਹਿੰਮ ਅੱਜ ਤੋਂ ਸ਼ੁਰੂ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ ਕਵਿਤਾ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ 23 ਤੋਂ 31 ਦਸੰਬਰ ਤੱਕ ਵਿਸ਼ੇਸ਼ ਪੈਂਟਾਵੇਲੈਂਟ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦਾ ਮੁੱਖ ਮਕਸਦ ਬੱਚਿਆਂ ਵਿੱਚ ਸੰਪੂਰਨ ਟੀਕਾਕਰਣ ਨੂੰ ਯਕੀਨੀ ਬਨਾਉਣਾ ਹੈ। ਇਸ ਮੁਹਿੰਮ ਦੌਰਾਨ ਹਾਈ ਰਿਸਕ ਏਰੀਏ ਜਿਵੇਂ ਝੁੱਗੀ ਝੌਂਪੜੀਆਂ, ਭੱਠੇ, ਉਸਾਰੀ ਅਧੀਨ ਏਰੀਏ, ਦੂਰ ਦੁਰਾਡੇ ਦੇ ਏਰੀਏ, ਸੰਪੂਰਨ ਨਿਯਮਿਤ ਟੀਕਾਕਰਣ ਤੋਂ ਵਾਂਝੇ ਰਹਿ ਗਏ ਏਰੀਏ ਵਿੱਚ ਚਲਾਈ ਜਾਵੇਗੀ। ਇਸ ਮੁਹਿੰਮ ਵਿੱਚ ਲੈਫਟ ਆਊਟ ਅਤੇ ਡਰਾਪ ਆਊਟ ਬੱਚਿਆਂ ਦੇ ਟੀਕਕਰਣ ਤੇ ਵਿਸ਼ੇਸ਼ ਫੋਕਸ ਕੀਤਾ ਜਾਵੇਗਾ।
ਡਾ ਰਿੰਕੂ ਚਾਵਲਾ ਨੇ ਦੱਸਿਆ ਕਿ ਬੱਚੇ ਦੇ ਸਮੁੱਚੇ ਵਿਕਾਸ ਲਈ ਸੰਪੂਰਨ ਟੀਕਾਕਰਣ ਅਤਿ ਜਰੂਰੀ ਹੈ, ਜੋ ਕਿ ਬੱਚਿਆਂ ਨੂੰ 12 ਮਾਰੂ ਬਿਮਾਰੀਆਂ ਤੋਂ ਸੁਰੱਖਿਅਤ ਕਰਦਾ ਹੈ। ਉਹਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਪੈਂਟਾਵੇਲੈਂਟ ਦੇ ਨਾਲ ਨਾਲ ਬਾਕੀ ਰਹਿੰਦੇ ਟੀਕੇ ਵੀ ਸਮੇਂ ਸਿਰ ਲਗਵਾਉਣ। ਇਸ ਮੁਹਿੰਮ ਲਈ ਵਿਭਾਗ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਹਰੇਕ ਕੋਲਡ ਚੇਨ ਪੁਆਇੰਟ ਤੇ ਵੈਕਸੀਨ ਦਾ ਪੂਰਾ ਪ੍ਰਬੰਧ ਹੈ।
ਇਸ ਸਮੇਂ ਵਿਨੋਦ ਖੁਰਾਣਾ, ਵਿਨੋਦ ਕੁਮਾਰ, ਦਿਵੇਸ਼ ਕੁਮਾਰ ਅਤੇ ਹਰਮੀਤ ਸਿੰਘ, ਪ੍ਰਕਾਸ਼ ਸਿੰਘ ਹਾਜ਼ਰ ਸਨ।