ਰੈਪਿਡ ਐਕਸ਼ਨ ਪਲਟੂਨ 194 ਦੇ ਸਹਾਇਕ ਕਮਾਂਡੈਂਟ ਵੱਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਦਸੰਬਰ, 2024:
ਰੈਂਪਿਡ ਐਕਸ਼ਨ ਪਲਟੂਨ 194 ਦੇ ਸਹਾਇਕ ਕਮਾਂਡੈਂਟ ਪ੍ਰਹਿਲਾਦ ਰਾਮ ਵੱਲੋਂ ਅੱਜ ਪ੍ਰਬੰਧਕੀ ਕੰਪਲੈਕਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਡਿਪਟੀ ਕਮਿਸ਼ਨਰ, ਸ੍ਰੀਮਤੀ ਆਸ਼ਿਕਾ ਜੈਨ ਨਾਲ ਮੁਲਾਕਾਤ ਦੌਰਾਨ ਦੱਸਿਆ ਕਿ ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਅਤੇ ਕਿਸ਼ੋਰ ਕੁਮਾਰ ਕਮਾਂਡੈਂਟ 194 ਬਟਾਲੀਅਨ ਦੇ ਦਿਸ਼ਾ-ਨਿਰਦੇਸ਼ ਤਹਿਤ 194 ਬਟਾਲੀਅਨ ਦੀਆਂ 30 ਜਵਾਨਾਂ ਦੀਆਂ 2 ਟੀਮਾਂ ਐੱਸ.ਏ.ਐਸ.ਨਗਰ ਵਿਖੇ ਇੱਕ ਹਫ਼ਤੇ ਦੀ ਜਾਣ-ਪਛਾਣ ਅਭਿਆਸ ਲਈ ਪੁੱਜ ਚੁੱਕੀਆਂ ਹਨ।
ਇਸ ਅਭਿਆਸ ਦੇ ਹਿੱਸੇ ਵਜੋਂ, ਸ਼੍ਰੀਮਤੀ ਆਸ਼ਿਕਾ ਜੈਨ, ਆਈ.ਏ.ਐਸ., ਡਿਪਟੀ ਕਮਿਸ਼ਨਰ ਅਤੇ ਸ਼੍ਰੀ ਹਰਿੰਦਰ ਸਿੰਘ ਮਾਨ ਪੁਲਿਸ ਸੁਪਰਡੈਂਟ, ਹੈੱਡਕੁਆਰਟਰ ਨਾਲ ਮੁਲਾਕਾਤ ਕੀਤੀ ਅਤੇ ਅਭਿਆਸ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।
ਸਹਾਇਕ ਕਮਾਂਡੈਂਟ ਨੇ ਦੱਸਿਆ ਕਿ ਇਸ ਅਭਿਆਸ ਦਾ ਉਦੇਸ਼ ਜ਼ਿਲ੍ਹੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨਾ, ਇਲਾਕੇ ਤੋਂ ਜਾਣੂ ਹੋਣਾ, ਸਥਾਨਕ ਪੁਲਿਸ ਅਤੇ ਆਮ ਲੋਕਾਂ ਨਾਲ ਤਾਲਮੇਲ ਬਣਾਉਣਾ ਹੈ ਤਾਂ ਜੋ ਭਵਿੱਖ ਵਿੱਚ ਜੇਕਰ ਰੈਪਿਡ ਐਕਸ਼ਨ ਫੋਰਸ ਨੂੰ ਬੁਲਾਇਆ ਜਾਵੇ ਜਾਂ ਆਉਣਾ ਪਵੇ ਤਾਂ ਉਹ ਆਪਣੀ ਡਿਊਟੀ ਸਮੇਂ ਸਿਰ ਅਤੇ ਆਸਾਨੀ ਨਾਲ ਕਰ ਸਕਣ।
ਇਸੇ ਤਹਿਤ ਅੱਜ ਟੀਮ ਨੇ ਥਾਣਾ ਸਿਟੀ, ਖਰੜ ਅਤੇ ਥਾਣਾ ਸਦਰ, ਖਰੜ ਵਿੱਚ ਅਭਿਆਸ ਕੀਤਾ ਅਤੇ ਥਾਣਾ ਸਦਰ ਦੇ ਖੇਤਰਾਂ ਵਿੱਚ ਫਲੈਗ ਮਾਰਚ ਕੱਢਿਆ। ਇਸ ਅਭਿਆਸ ਦੌਰਾਨ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਅਤੇ ਸਥਾਨਕ ਪੁਲਿਸ ਕਰਮਚਾਰੀ ਮੌਜੂਦ ਸਨ।