ਈ ਟੀ ਓ ਨੇ 25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਰੱਖਿਆ ਨੀਂਹ ਪੱਥਰ

ਈ ਟੀ ਓ ਨੇ 25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਰੱਖਿਆ ਨੀਂਹ ਪੱਥਰ

ਅੰਮ੍ਰਿਤਸਰ 22 ਦਸੰਬਰ 2024

ਕੈਬਨਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਵਾਸੀਆਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰਦੇ ਹੋਏ ਅੱਜ 25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖ ਦਿੱਤਾਜੋ ਕਿ ਆਉਣ ਵਾਲੇ 18 ਮਹੀਨਿਆਂ ਦੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ।

ਇਸ ਮੌਕੇ ਜੰਡਿਆਲਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਜੰਡਿਆਲਾ ਗੁਰੂ ਵਿੱਚ ਸੀਵਰੇਜ ਦੀ ਸਮੱਸਿਆ ਦਾ ਪੱਕਾ ਹੱਲ ਕਰਦੇ ਹੋਏ ਜੋ ਸੀਵਰੇਜ ਟਰੀਟਮੈਂਟ ਪਲਾਂਟ ਬਣਾਇਆ ਜਾ ਰਿਹਾ ਹੈ ਉਹ ਅਗਲੇ 25 ਸਾਲ ਤੱਕ ਦੀਆਂ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹੈ। ਉਹਨਾਂ ਦੱਸਿਆ ਕਿ ਇਸ ਵੇਲੇ ਜੰਡਿਆਲਾ ਗੁਰੂ ਦੀ ਆਬਾਦੀ ਅਨੁਸਾਰ ਤਿੰਨ ਲੱਖ ਮੀਟਰਕ ਲਿਟਰ ਦੀ ਸਮਰੱਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦੀ ਲੋੜ ਸੀ ਪਰ ਮੈਂ ਵੱਧ ਰਹੀ ਜੰਡਿਆਲਾ ਗੁਰੂ ਦੀ ਆਬਾਦੀ ਅਤੇ ਜੀਟੀ ਰੋਡ ਉੱਤੇ ਆ ਰਹੇ ਵੱਡੇ ਵੱਡੇ ਪ੍ਰੋਜੈਕਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦੀ ਸਮਰੱਥਾ ਛੇ ਐਮਐਲਡੀ ਕੀਤੀ ਹੈ ਤਾਂ ਜੋ ਇਹ ਅਗਲੇ 25 ਸਾਲਾਂ ਤੱਕ ਸਾਡੀਆਂ ਲੋੜਾਂ ਪੂਰੀਆਂ ਕਰਦਾ ਰਹੇ। ਉਨਾਂ ਕਿਹਾ ਕਿ ਇਹ ਪਲਾਂਟ ਚਾਲੂ ਹੋਣ ਨਾਲ ਜੰਡਿਆਲਾ ਗੁਰੂ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਦੀ ਕੋਈ ਸਮੱਸਿਆ ਨਹੀਂ ਰਹੇਗੀ ਜਿਸ ਨਾਲ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜੰਡਿਆਲਾ ਨਗਰ ਕੌਂਸਲ ਨੇ ਦੋ ਏਕੜ ਜਮੀਨ ਖਰੀਦ ਕੇ ਆਪਣਾ ਪ੍ਰੋਜੈਕਟ ਸ਼ੁਰੂ ਕੀਤਾ ਹੋਵੇ।  ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਦਾ ਕੰਮ ਆਉਣ ਵਾਲੇ ਡੇਢ ਸਾਲ ਤੱਕ ਪੂਰਾ ਹੋ ਜਾਵੇਗਾ ਅਤੇ ਇਹ ਸੀਵਰੇਜ ਦੇ ਪਾਣੀ ਨੂੰ ਸਾਫ ਕਰਕੇ ਖੇਤੀ ਲਈ ਵਰਤੋਂ ਯੋਗ ਬਣਾ ਦੇਵੇਗਾ। ਉਹਨਾਂ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਇਸ ਕੰਮ ਦੀ ਗੁਣਵੱਤਾ ਕਾਇਮ ਰੱਖਣ ਲਈ ਆਪਣਾ ਫਰਜ਼ ਨਾਲੋਂ ਨਾਲ ਨਿਭਾਉਂਦੇ ਰਹਿਣ। ਸ ਹਰਭਜਨ ਸਿੰਘ ਨੇ ਕਿਹਾ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ ਅਤੇ ਇਹਨਾਂ ਦੀਆਂ ਲੋੜਾਂ ਦਾ ਧਿਆਨ ਰੱਖਣਾ ਮੇਰਾ ਫਰਜ਼ ਹੈਜਿਸ ਵਿੱਚ ਮੈਂ ਰਤੀ ਭਰ ਵੀ ਕੁਤਾਈ ਨਹੀਂ ਕਰਦਾ। ਉਹਨਾਂ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਜੰਡਿਆਲਾ ਗੁਰੂ ਵਿਖੇ ਸਬ ਤਹਿਸੀਲ ਕੰਪਲੈਕਸਬਾਬਾ ਅੰਬੇਦਕਰ ਦਾ ਬੁੱਤਮਲਟੀ ਲੈਵਲ ਪਾਰਕਿੰਗ , 30  ਬਿਸਤਰਿਆਂ ਦਾ ਹਸਪਤਾਲ,   ਮਲਟੀ ਪਰਪਜ਼ ਸਟੇਡੀਅਮਪੰਚਾਇਤ ਸੰਮਤੀ ਵਿਖੇ ਆਰਾਮ ਘਰ ਵੀ ਬਣਾਏ ਜਾਣਗੇ।

ਇਸ ਮੌਕੇ ਚੇਅਰਮੈਨ ਸਨਾਖ ਸਿੰਘਸ੍ਰੀ ਨਰੇਸ਼ ਪਾਠਕ ਚੇਅਰਮੈਨ ਗੁਰਵਿੰਦਰ ਸਿੰਘਮਾਤਾ ਸੁਰਿੰਦਰ ਕੌਰਐਕਸੀਅਨ ਮਨਿਦਰ ਸਿੰਘ,ਸਤਿੰਦਰ ਸਿੰਘਸੁਨੈਨਾ ਰੰਧਾਵਾਸਰਬਜੋਤ ਸਿੰਘ ਡਿੰਪੀ ਗੁਲਸ਼ਨ ਜੈਨਡਾਕਟਰ ਸਤਵਿੰਦਰ ਸਿੰਘਰਾਜ ਕੁਮਾਰ ਮਲਹੋਤਰਾਜੰਡਿਆਲਾ ਹਲਕੇ ਦੇ ਸਾਰੇ ਸਰਪੰਚ ਸਾਹਿਬਾਨਸਾਰੇ ਬਲਾਕ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Tags:

Advertisement

Latest News

Punjab Weather Update: ਪੰਜਾਬ ਵਿਚ ਮੀਂਹ ਬਾਰੇ ਵੱਡੀ ਅਪਡੇਟ Punjab Weather Update: ਪੰਜਾਬ ਵਿਚ ਮੀਂਹ ਬਾਰੇ ਵੱਡੀ ਅਪਡੇਟ
Chandigarh,22 DEC,2024,(Azad Soch News):- ਕਾਰਨ ਮੈਦਾਨੀ ਇਲਾਕਿਆਂ ਦੇ ਲੋਕਾਂ ਦੀ ਹਾਲਤ ਖਰਾਬ ਹੈ,ਮੌਸਮ ਵਿਭਾਗ ਨੇ ਕੋਲਡ ਵੇਵ ਅਲਰਟ ਜਾਰੀ ਕੀਤਾ...
ਪ੍ਰੀ-ਬਜ਼ਟ ਮੀਟਿੰਗ: ਪੰਜਾਬ ਵੱਲੋਂ ਪੁਲਿਸ ਦੇ ਆਧੁਨਿਕੀਕਰਨ ਲਈ 1000 ਕਰੋੜ ਰੁਪਏ ਦੇ ਪੈਕੇਜ, ਗੁਆਂਢੀ ਪਹਾੜੀ ਰਾਜਾਂ ਵਾਂਗ ਉਦਯੋਗਿਕ ਪ੍ਰੋਤਸਾਹਨ ਦੀ ਮੰਗ
ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਮਾਡਿਊਲ ਦਾ ਕੀਤਾ ਪਰਦਾਫਾਸ਼; 10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ
ਐਨ ਡੀ ਆਰ ਐਫ ਅਤੇ ਫੌਜ ਦੁਆਰਾ ਲਗਭਗ 23 ਘੰਟਿਆਂ ਦਾ ਲਗਾਤਾਰ ਬਚਾਅ ਕਾਰਜ ਮੁਕੰਮਲ
ਮੋਹਾਲੀ ਦੇ ਜਸਜੀਤ ਸਿੰਘ ਪੰਜਾਬ ਭਰ 'ਚੋਂ ਤੀਜਾ ਸਥਾਨ ਹਾਸਲ ਕਰਕੇ ਬਣੇ ਪੀ.ਸੀ.ਐਸ. ਅਫਸਰ
26 ਜਨਵਰੀ ਦੀ ਪਰੇਡ 'ਚ ਪੰਜਾਬ ਦੀ ਝਾਕੀ ਨੂੰ ਮਿਲੀ ਮਨਜੂਰੀ
ਈ ਟੀ ਓ ਨੇ 25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਰੱਖਿਆ ਨੀਂਹ ਪੱਥਰ