ਨਗਰ ਨਿਗਮ, ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਦੇ ਕੁੱਝ ਬੂਥਾਂ ਦਾ ਬਦਲਿਆ ਗਿਆ ਸਥਾਨ

ਨਗਰ ਨਿਗਮ, ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ  ਦੇ ਕੁੱਝ ਬੂਥਾਂ ਦਾ ਬਦਲਿਆ ਗਿਆ ਸਥਾਨ

ਅੰਮ੍ਰਿਤਸਰ 20 ਦਸੰਬਰ 2024—

          ਨਗਰ ਨਿਗਮਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਚੋਣਾਂ 2024 ਲਈ ਜਿਲ੍ਹਾ ਅੰਮ੍ਰਿਤਸਰ ਦੇ ਵਾਸੀਆਂ ਦੇ ਸਹੂਲਤ ਲਈ ਵੱਖ-ਵੱਖ ਰਿਟਰਨਿੰਗ ਅਫ਼ਸਰਾਂ ਵਲੋਂ ਕੁੱਝ ਪੋਲਿੰਗ ਬੂਥਾਂ ਦੇ ਸਥਾਨਾਂ ਵਿੱਚ ਤਬਦੀਲੀ ਕੀਤੀ ਗਈ ਹੈ ਤਾਂ ਜੋ ਆਮ ਜਨਤਾ ਨੂੰ ਵੋਟਾਂ ਸਬੰਧੀ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਨਾ ਆਵੇ

          ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਚੋਣ ਅਧਿਕਾਰੀ ਮੈਡਮ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਵਾਰਡ ਨੰ: 16 ਦੇ ਪੋਲਿੰਗ ਬੂਥ 1, 2 ਅਤੇ 3 ਦਾ ਪੁਰਾਣਾ ਪੋਲਿੰਗ ਸਟੇਸ਼ਨ ਨੂੰ ਬਦਲ ਕੇ ਨਵੇਂ ਗਾਂਧੀ ਮੈਮੋਰੀਅਲ ਹਾਈ ਸਕੂਲ ਜਗਦੰਬੇ ਕਾਲੋਨੀ ਮਜੀਠਾ ਰੋਡ ਵਿਖੇ ਅਤੇ ਵਾਰਡ ਨੰਬਰ 5 ਦੇ ਪੋਲਿੰਗ ਬੂਥ ਨੰਬਰ 7, 8,9 ਅਤੇ 10 ਦਾ ਜੋ ਕਿ ਪਹਿਲਾਂ ਪੀ.ਬੀ.ਐਨ ਹਾਈ ਸਕੂਲ ਦਯਾਨੰਦ ਨਗਰ ਵਿਖੇ ਸੀ ਨੂੰ ਬਦਲ ਕੇ ਪੁਲਿਸ ਡੀ..ਵੀਪਬਲਿਕ ਸਕੂਲ ਪੁਲਿਸ ਲਾਈਨਵਾਰਡ ਨੰਬਰ 9 ਦੇ ਪੋਲਿੰਗ ਬੂਥ ਨੰਬਰ 3 ਨੂੰ ਸਰਕਾਰੀ ਐਲੀਮੈਂਟਰੀ ਸਕੂਲ ਗੰਡਾਸਿੰਘ ਵਾਲਾ ਨੂੰ ਬਦਲ ਕੇ ਸਰਕਾਰੀ ਹਾਈ ਸਕੂਲ ਗੰਡਾ ਸਿੰਘ ਵਾਲਾਵਾਰਡ ਨੰਬਰ 12 ਦੇ ਪੋਲਿੰਗ ਬੂਥ ਨੰਬਰ 3 ਅਤੇ 4ਨੂੰ ਸਰਕਾਰੀ ਐਲੀਮੈਂਟਰੀ ਸਕੂਲ ਤੁੰਗਬਾਲਾ ਤੋਂ ਬਦਲ ਕੇ ਸਰਕਾਰੀ ਹਾਈ ਸਕੂਲ ਤੁੰਗਬਾਲਾਵਾਰਡ ਨੰਬਰ 45 ਦੇ ਪੋਲਿੰਗ ਬੂਥ ਨੰਬਰ 6,7 ਅਤੇ 8 ਨੂੰ ਸ਼ਕਤੀ ਮਾਡਲ ਸਕੂਲ ਸ਼ਰਮਾ ਕਲੋਨੀ ਨੂੰ ਬਦਲ ਕੇ ਗੁਰੂਕੁਲ ਪਬਲਿਕ ਸਕੂਲਗੁਰੂ ਨਾਨਕ ਕਲੋਨੀ ਗਲੀ ਨੰਬਰ-2, ਵਾਰਡ ਨੰਬਰ 82 ਦੇ ਪੋਲਿੰਗ ਬੂਥ ਨੰਬਰ 1,2 ਅਤੇ 3 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੂਪੁਰ ਨੂੰ ਬਦਲ ਕੇ ਸਰਕਾਰੀ ਹਾਈ ਸਕੂਲ ਕਾਲਾਵਾਰਡ ਨੰਬਰ 82 ਦੇ ਪੋਲਿੰਗ ਬੂਥ ਨੰਬਰ 4 ਨੂੰ ਸਪਰਿੰਗ ਸਟੱਡੀ ਸਕੂਲ ਨੂੰ ਬਦਲ ਕੇ ਸਰਕਾਰੀ ਐਲੀਮੈਂਟਰੀ ਸਕੂਲ ਕਾਲਾਵਾਰਡ ਨੰਬਰ 86 ਦੇ ਪੋਲਿੰਗ ਬੂਥ ਨੰਬਰ 6 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੂੰਪੁਰ ਨੂੰ ਬਦਲ ਕੇ ਸਪਰਿੰਗ ਸਟੱਡੀ ਸਕੂਲ ਸ਼ੇਰਸ਼ਾਹ ਸੂਰੀ ਰੋਡ ਅਤੇ ਵਾਰਡ  ਨੰਬਰ 82 ਦੇ ਹੀ ਪੋਲਿੰਗ ਬੂਥ 7 ਅਤੇ 8 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੂੰਪੁਰ ਤੋਂ ਬਦਲ ਕੇ ਸਰਕਾਰੀ ਐਲੀਮੈਂਟਰੀ ਸਕੂਲ ਕਾਲਾ ਅੰਮ੍ਰਿਤਸਰਵਾਰਡ ਨੰਬਰ 56 ਦੇ ਪੋਲਿੰਗ ਬੂਥ ਨੰਬਰ 1 ਨੂੰ ਪੂਜਿਆ ਸ੍ਰੀ ਸੋਹਨ ਲਾਲ ਜੈਨ ਸੀਨੀਅਰ ਸੈਕੰਡਰੀ ਸਕੂਲ ਤੋਂ ਬਦਲ ਕੇ ਐਸ.ਜੀ.ਆਰ.ਡੀਕਿਡਜ਼ ਕੇਸ਼ਲ ਪਬਲਿਕ ਸਕੂਲ ਟਾਊਨ ਹਾਲਅਤੇ ਵਾਰਡ ਨੰਬਰ 58 ਦੇ ਪੋਲਿੰਗ ਬੂਥ ਨੰਬਰ 8 ਨੂੰ ਪੂਜਿਆ ਸ੍ਰੀ ਸੋਹਨ ਲਾਲ ਜੈਨ ਸੀਨੀਅਰ ਸੈਕੰਡਰੀ ਸਕੂਲ ਤੋਂ ਬਦਲ ਕੇ ਐਸ.ਜੀ.ਆਰ.ਡੀਕਿਡਜ਼ ਕੇਸ਼ਲ ਪਬਲਿਕ ਸਕੂਲ ਟਾਊਨ ਹਾਲ ਵਿਖੇ ਬਦਲ ਦਿੱਤਾ ਗਿਆ ਹੈ

          ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਬਾਬਾ ਬਕਾਲਾ ਸਾਹਿਬ ਵਿਖੇ ਵਾਰਡ ਨੰਬਰ 1 ਦੇ ਪੋਲਿੰਗ ਬੂਥ ਨੰਬਰ 1 ਅਤੇ ਵਾਰਡ ਨੰਬਰ 2 ਦੇ ਪੋਲਿੰਗ ਬੂਥ ਨੰਬਰ 2 ਜੋ ਕਿ ਪਹਿਲਾਂ ਖੇਤੀਬਾੜੀ ਦਫ਼ਤਰ ਬਾਬਾ ਬਕਾਲਾ ਸਾਹਿਬ ਵਿਖੇ ਸੀ ਨੂੰ ਬਦਲ ਕੇ ਸਰਕਾਰੀ ਐਲੀਮੈਂਟਰੀ ਸਕੂਲ ਬਾਬਾ ਬਕਾਲਾ ਅਤੇ ਵਾਰਡ ਨੰਬਰ 3 ਦੇ ਪੋਲਿੰਗ ਬੂਥ ਨੰਬਰ 3 ਦੇ ਆਈ.ਟੀ.ਆਈਬਾਬਾ ਬਕਾਲਾ ਸਾਹਿਬ ਤੋਂ ਬਦਲ ਕੇ ਸਰਕਾਰੀ ਐਲੀਮੈਂਟਰੀ ਸਕੂਲ ਬਾਬਾ ਬਕਾਲਾ ਸੱਜਾ ਪਾਸਾ ਅਤੇ ਵਾਰਡ ਨੰਬਰ 12 ਦੇ ਪੋਲਿੰਗ ਬੂਥ ਨੰਬਰ 12 ਜੋ ਕਿ ਪਹਿਲਾਂ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸੀ ਨੂੰ ਹੁਣ ਬਦਲ ਕੇ ਸੰਤ ਮਾਝਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਕਰ ਦਿੱਤਾ ਗਿਆ ਹੈ

          ਜਿਲ੍ਹਾ ਚੋਣ ਅਧਿਕਾਰੀ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਵੋਟ ਦੇ ਅਧਿਕਾਰੀ ਦੀ ਵਰਤੋਂ ਜ਼ਰੂਰ ਕਰਨ ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ

Tags:

Advertisement

Latest News

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ
ਫਾਜ਼ਿਲਕਾ 21 ਦਸੰਬਰ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ ਜ਼ਿਲ੍ਹਾ ਐਨੀਮਲ ਵੈੱਲਫੇਅਰ ਸੁਸਾਇਟੀ...
ਨਾਭਾ ਤੋਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਗੱਡੀ ਹਾਦਸਾਗ੍ਰਸਤ ਹੋ ਗਈ
ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਲਈ ਤਰਨਤਾਰਨ 'ਚ 23 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ: ਡਾ. ਬਲਜੀਤ ਕੌਰ
ਖਿਓਵਾਲੀ ਢਾਬ ਵਿਖੇ ਨਿਕਸ਼ੈ ਕੈਂਪ ਲਗਾਇਆ
ਡੇਅਰੀ ਵਿਕਾਸ ਵਿਭਾਗ ਵੱਲੋਂ ਪਿੰਡ ਜੈਮਲਆਲਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ ਦੇ ਵਿਦਿਆਰਥੀਆਂ ਨੇ ਹੁਸੈਨੀਵਾਲਾ ਵਿਖੇ ਦੇਖੀ ਰੀਟਰੀਟ ਸੈਰਾਮਨੀ
ਟਿਕਾਊ ਭਵਿੱਖ ਲਈ ਰਿਵਾਇਤੀ ਈਂਧਨ 'ਤੇ ਨਿਰਭਰਤਾ ਘਟਾਉਣ ਦੀ ਦਿਸ਼ਾ ਵਿੱਚ ਉਪਰਾਲੇ ਕਰ ਰਿਹੈ ਪੰਜਾਬ- ਅਮਨ ਅਰੋੜਾ