ਸਕੂਲ ਵੈਨ ਉਡੀਕ ਰਹੀਆਂ ਵਿਦਿਆਰਥਣਾ ਕੋਲ ਗੱਡੀ ਰੋਕ ਕੇ ਅਚਨਚੇਤ ਪੁੱਜੇ ਸਪੀਕਰ ਸੰਧਵਾਂ

ਸਕੂਲ ਵੈਨ ਉਡੀਕ ਰਹੀਆਂ ਵਿਦਿਆਰਥਣਾ ਕੋਲ ਗੱਡੀ ਰੋਕ ਕੇ ਅਚਨਚੇਤ ਪੁੱਜੇ ਸਪੀਕਰ ਸੰਧਵਾਂ

ਕੋਟਕਪੂਰਾ28 ਦਸੰਬਰ (         ) :-

ਮਿਲਾਪੜੇ ਸੁਭਾਅ ਦੇ ਮੰਨੇ ਜਾਂਦੇ ਅਤੇ ਆਪਣੀ ਵੱਖਰੀ ਤੇ ਨਿਵੇਕਲੀ ਸੋਚ ਨਾਲ ਸਿਆਸਤ ਵਿੱਚ ਵੱਖਰੀ ਪਛਾਣ ਰੱਖਣ ਵਾਲੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਅਕਸਰ ਆਪਣੇ ਕਾਫਲੇ ਨੂੰ ਰੋਕ ਕੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਮਸ਼ਹੂਰ ਹਨ। ਉਹ ਅਕਸਰ ਆਪਣੇ ਹਲਕੇ ਤੋ  ਇਲਾਵਾ ਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਲੋਕਾਂ ਦੀਆਂ

 ਸ਼ਿਕਾਇਤ ਸੁਣ ਕੇ ਉਸਦਾ ਹੱਲ ਕਰਨ ਨੂੰ ਨੂੰ ਹੀ ਅਸਲੀ ਸੇਵਾ ਮੰਨਦੇ ਹਨ। ਪਿਛਲੇ ਦਿਨੀਂ ਕੋਟਕਪੂਰਾ ਤੋਂ ਫਰੀਦਕੋਟ ਨੂੰ ਜਾਣ ਵਾਲੀ ਸੜਕ ਤੇ ਆਪਣੀ ਸਕੂਲ ਵੈਨ ਉਡੀਕ ਰਹੇ ਬੱਚਿਆਂ ਕੋਲ ਗੱਡੀ ਰੋਕ ਕੇ ਸਪੀਕਰ ਸ.ਸੰਧਵਾਂ ਨੇ ਇਕ ਇਕ ਵਿਦਿਆਰਥਣ ਨੂੰ ਉਸਦਾ ਨਾਮਸਕੂਲਕਲਾਸ ਬਾਰੇ ਪੁੱਛਿਆ ਅਤੇ ਉਹਨਾ ਦੀ ਪੜਾਈ ਤੋਂ ਬਾਅਦ ਵਾਲੀ ਇੱਛਾ ਬਾਰੇ ਪੁੱਛ ਕੇ ਖੁਸ਼ੀ ਅਤੇ ਸੰਤੁਸ਼ਟੀ ਪ੍ਰਗਟਾਈਕਿਉਂਕਿ ਉਕਤ ਲੜਕੀਆਂ ਆਪਣੀ ਪੜਾਈ ਪੂਰੀ ਕਰਕੇ ਆਈ.ਏ.ਐੱਸ.ਪੀ.ਸੀ.ਐੱਸ.ਆਈ.ਪੀ.ਐੱਸ. ਵਰਗੇ ਇਮਤਿਹਾਨ ਦੇ ਕੇ  ਵੱਡੇ ਅਫਸਰ ਬਣਨ ਦੇ ਟੀਚੇ ਸਰ ਕਰਨਾ ਚਾਹੁੰਦੀਆਂ ਹਨ। ਸਪੀਕਰ ਸ. ਸੰਧਵਾਂ ਨੇ ਉਕਤ ਬੇਟੀਆਂ ਨੂੰ ਆਸ਼ੀਰਵਾਦ ਦਿੰਦਿਆਂ ਆਖਿਆ ਕਿ ਸਮਾਜਿਕ ਕੁਰੀਤੀਆਂ ਤੋਂ ਬੱਚ ਕੇ ਆਪਣਾ ਟੀਚਾ ਸਰ ਕਰਨਾ ਬੜਾ ਆਸਾਨ ਹੈ।

ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਵਲੋਂ ਭਾਵੇਂ ਵਿਦਿਅਕ ਖੇਤਰ ਵਿੱਚ ਸੁਧਾਰ ਲਿਆਉਣ ਅਤੇ ਵਿਦਿਆਰਥੀ-ਵਿਦਿਆਰਥਣਾ ਨੂੰ ਉਤਸ਼ਾਹਿਤ ਕਰਨ ਲਈ ਕਰੋੜਾਂ ਰੁਪਿਆ ਖਰਚਿਆ ਜਾ ਰਿਹਾ ਹੈ, ਪਰ ਪਾਰਟੀ ਦੀ ਇਹ ਵੀ ਸੋਚ ਹੈ ਕਿ ਲੜਕੀਆਂ ਨੂੰ ਵਿਆਹ ਵੇਲੇ ਦਾਜ ਦਾ ਸਮਾਨ ਦੇਣ ਨਾਲੋਂ ਉਹਨਾਂ ਨੂੰ ਚੰਗੀ ਪੜਾਈ ਕਰਵਾ ਕੇ ਤੇ ਹੁਨਰਮੰਦ ਬਣਾ ਕੇ ਰੁਜਗਾਰ ਦੇ ਕਾਬਲ ਬਣਾਉਣਾ ਜਿਆਦਾ ਮੁਹੱਤਵਪੂਰਨ ਹੈ। ਅਜਿਹਾ ਕਰਕੇ ਅਸੀਂ ਔਰਤਾਂ ਤੇ ਲੜਕੀਆਂ ਨੂੰ ਵਧੇਰੇ ਸ਼ਕਤੀਸ਼ਾਲੀ ਅਤੇ ਸਮਾਜਿਕ ਧੱਕੇਸ਼ਾਹੀ ਦਾ ਮੁਕਾਬਲਾ ਕਰਨ ਦੇ ਸਮਰੱਥ ਬਣਾ ਸਕਾਂਗੇ। ਸਪੀਕਰ ਸੰਧਵਾਂ ਨੇ ਆਖਿਆ ਕਿ ਸਿੱਖਿਆ ਔਰਤਾਂ ਦੇ ਸ਼ਕਤੀਕਰਨ ਦਾ ਬਹੁਤ ਹੀ ਕਾਰਗਰ ਹਥਿਆਰ ਹੈਦਾਜ ਦੀ ਪ੍ਰਥਾ ਅਤੇ ਲੜਕੀਆਂ ਦੇ ਪਾਲਣ-ਪੋਸ਼ਣ ਸਮੇਤ ਸੁਰੱਖਿਆ ਬਾਰੇ ਮਾਪੇ ਹਮੇਸ਼ਾਂ ਹੀ ਚਿੰਤਤ ਰਹਿੰਦੇ ਹਨ ਪਰ ਆਪ’ ਸਰਕਾਰ ਵਲੋਂ ਸਕੂਲਾਂ ਵਿੱਚ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਣ ਮੌਕੇ ਆਪਣੇ ਸ਼ਾਨਾਮੱਤੇ ਇਤਿਹਾਸਅਮੀਰ ਵਿਰਸੇ ਨਾਲ ਜੁੜਨ ਅਤੇ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕਰਨ ਵਾਲੇ ਪਾਸੇ ਜਿਆਦਾ ਧਿਆਨ ਦਿੱਤਾ ਜਾ ਰਿਹਾ ਹੈ।

Tags:

Advertisement

Latest News

ਮੁੱਖ ਮੰਤਰੀ ਨੇ ਬਠਿੰਡਾ ਨੇੜੇ ਸੜਕ ਹਾਦਸੇ 'ਚ ਯਾਤਰੀਆਂ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਮੁੱਖ ਮੰਤਰੀ ਨੇ ਬਠਿੰਡਾ ਨੇੜੇ ਸੜਕ ਹਾਦਸੇ 'ਚ ਯਾਤਰੀਆਂ ਦੀ ਮੌਤ 'ਤੇ ਦੁੱਖ ਪ੍ਰਗਟਾਇਆ
ਚੰਡੀਗੜ੍ਹ, 28 ਦਸੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਨੇੜੇ ਪ੍ਰਾਈਵੇਟ ਬੱਸ ਦੇ ਨਾਲੇ ਵਿੱਚ ਡਿੱਗਣ ਕਾਰਨ ਯਾਤਰੀਆਂ ਦੀ...
ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ
ਪੰਜਾਬ ਪੁਲਿਸ ਨੇ ਇਸਲਾਮਾਬਾਦ ਪੁਲਿਸ ਸਟੇਸ਼ਨ 'ਤੇ ਹੋਏ ਗ੍ਰਨੇਡ ਹਮਲੇ ਦੀ ਗੁੱਥੀ ਸੁਲਝਾਈ; ਨਾਰਕੋ-ਅੱਤਵਾਦ ਮਾਡਿਊਲ ਦੇ ਦੋ ਮੈਂਬਰ ਗ੍ਰਿਫ਼ਤਾਰ
ਅਜਨਾਲਾ ਹਲਕੇ ਦੀਆਂ ਸਾਰੀਆਂ ਸੜਕਾਂ ਉੱਤੇ ਸੁਰੱਖਿਆ ਲਈ ਲਗਾਈ ਜਾਵੇਗੀ ਚਿੱਟੀ ਪੱਟੀ - ਧਾਲੀਵਾਲ
ਪੰਜਾਬ ਸਰਕਾਰ ਨੇ ਖੇਤੀਬਾੜੀ ਸੈਕਟਰ ਦੀ ਖੁਸ਼ਹਾਲੀ ਲਈ ਲਿਆਂਦੀਆਂ ਨਵੀਆਂ ਪਹਿਲਕਦਮੀਆਂ
15ਵੇਂ ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ 'ਪੰਜਾਬ ਚੋਣ ਕੁਇੱਜ਼-2025' ਤਹਿਤ ਆਨਲਾਈਨ ਮੁਕਾਬਲੇ 19 ਜਨਵਰੀ ਨੂੰ
ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਕਰਵਾਏ ਜਾਣਗੇ ਚੋਣ ਕੁਇੱਜ਼ ਮੁਕਾਬਲੇ, ਰਜਿਸਟਰੇਸ਼ਨ ਦੀ ਆਖਰੀ ਮਿਤੀ 17 ਜਨਵਰੀ