ਜਲਾਲਾਬਾਦ ਵਿਚ ਅਲਿਮਕੋ ਵੱਲੋਂ ਦਿਵਿਆਂਗਜਨਾਂ ਉਪਕਰਣ ਵੰਡ ਸਮਾਰੋਹ ਕਰਵਾਇਆ

ਜਲਾਲਾਬਾਦ ਵਿਚ ਅਲਿਮਕੋ ਵੱਲੋਂ ਦਿਵਿਆਂਗਜਨਾਂ ਉਪਕਰਣ ਵੰਡ ਸਮਾਰੋਹ ਕਰਵਾਇਆ

ਜਲਾਲਾਬਾਦ, 16 ਦਸੰਬਰ

ਦਿਵਿਯਾਂਗਜਨਾ ਨੂੰ ਸਮਾਜ ਦੀ ਮੁਖ ਧਾਰਾ ਵਿੱਚ ਲਿਆਉਣ ਲਈ ਸਰਕਾਰ ਵਲੋਂ ਉਹਨਾਂ ਦੇ ਕਲਿਆਣ ਅਤੇ ਪੁਨਰਵਾਸ ਦੇ ਲਈ ਕੰਮ ਕੀਤੇ ਜਾ ਰਹੇ ਹਨ ਇਸੇ ਲੜੀ ਅੱਜ ਇੱਥੇ ਦਿਵਿਆਂਗਜਨਾਂ ਉਪਕਰਣ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਸ਼ਿਰਕਤ ਕੀਤੀ ਜਦ ਕਿ ਅਲਿਮਕੋ ਮੋਹਾਲੀ ਵੱਲੋਂ ਸ਼੍ਰੀ ਅਸ਼ੋਕ ਸਾਹੂ (ਪੀ ਐਂਡ ਓ ਅਫਸਰ)ਸ਼੍ਰੀ ਤੁਸ਼ਾਰ ਸਿਵਾਚ (ਆਡੀਓਲੋਜਿਸਟ) ਵੀ ਇਸ ਮੌਕੇ ਵਿਸੇ਼ਸ ਤੌਰ ਤੇ ਹਾਜਰ ਰਹੇ।

ਸਮਾਜਿਕ ਨਿਆਂ ਅਤੇ ਅਧਿਕਾਰੀਤਾ ਮੰਤਰਾਲੇਭਾਰਤ ਸਰਕਾਰ ਦੇ ਦਿਵਯਾਂਗਜਨ ਸਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਅਤੇ ਜ਼ਿਲਾ ਪ੍ਰਸ਼ਾਸਨਫਾਜ਼ਿਲਕਾ ਦੀ ਭਾਗੀਦਾਰੀ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ I

ਇਸ ਮੌਕੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਦਿਵਿਆਂਗਜਨ ਵੀ ਸਮਾਜ ਦਾ ਹਿੱਸਾ ਹਨ ਅਤੇ ਉਨ੍ਹਾਂ ਦੀ ਬਿਹਤਰੀ ਲਈ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ  ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਉਪਕਰਨਾਂ ਦੀ ਮਦਦ ਨਾਲ ਉਨ੍ਹਾਂ ਦੀ ਰੋਜਮਰਾਂ ਦੀ ਜਿੰਦਗੀ ਅਸਾਨ ਹੋਵੇਗੀ ਅਤੇ ਉਹ ਆਪਣੇ ਰੋਜਮਰਾ ਦੇ ਕੰਮਕਾਜ ਵਿਚ ਸਵੈ ਨਿਰਭਰ ਹੋ ਸਕਣਗੇ।

ਜ਼ਿਲੇ ਵਿੱਚ ਲਗਭਗ 325 ਦਿਵਿਯਾਂਗਜਨਾ ਲਾਭਪਾਤਰੀਆਂ ਨੂੰ ਭਾਰਤ ਸਰਕਾਰ ਦੀ ਅਡਿਪ ਯੋਜਨਾ ਦੇ ਅੰਤਰਗਤ ਲਗਭਗ ਰੁ. 79.26 ਲੱਖ ਦੀ ਲਾਗਤ ਦੇ 558 ਸਹਾਇਕ ਉਪਕਰਣ ਵੰਡੇ ਜਾ ਰਹੇ ਹਨ। ਲਾਭਪਾਤਰੀਆਂ ਨੂੰ ਜ਼ਿਲੇ ਵਿੱਚ ਪਹਿਲਾ ਪਰੀਖਣ ਸਮਾਰੋਹ ਵਿੱਚ ਨਿਸ਼ਾਨਬੱਧ ਕੀਤਾ ਗਿਆ ਸੀ ਲਾਭਪਾਤਰੀਆਂ ਨੂੰ ਸਰਕਾਰ ਦੀ ਯੋਜਨਾ ਦੇ ਅੰਤਰਗਤ ਅਲਿਮਕੋ ਵਲੋਂ ਨਿਰਮਿਤ ਕੁਲ 558 ਸਹਾਇਕ ਉਪਕਰਣ ਵੰਡੇ ਗਏਜਿਸ ਵਿੱਚ 116 ਮੋਟਰਾਈਜ਼ਡ ਟਰਾਈਸਾਈਕਲ, 101 ਟਰਾਈਸਾਈਕਲ, 47 ਵਹੀਲਚੇਅਰ, 05 ਸੀ.ਪੀ ਚੇਅਰ , 128 ਵਿਸਾਖੀਆਂ, 23 ਛੜੀਆਂ, 02 ਰੋਲੈਟਰ, 38 ਕੰਨਾਂ ਦੀ ਮਸ਼ੀਨਾਂ, 03 ਸੁਗਮਿਆ ਕੈਨ, 02 ਵਿਜਹੁਲੀ ਇਮਪੇਅਰਡ ਕਿੱਟ, 15 ਵਾਕਰ, 01 ਬੈਲਟ, 02 ਨੀ-ਬਰੇਸ ਅਤੇ 71 ਨਕਲੀ ਅੰਗ ਅਤੇ ਕੈਲਿਪਰਸ ਮੌਜੂਦ ਸਨ I

ਇਸ ਤਰ੍ਹਾਂ ਅੱਜ ਦੇ ਇਸ ਸਮਾਰੋਹ ਵਿੱਚ ਲਗਭਗ 96 ਲੋੜਵੰਦ ਬਜ਼ੁਰਗ ਲਾਭਪਾਤਰੀਆਂ ਨੂੰ ਭਾਰਤ ਸਰਕਾਰ ਦੀ ਆਰ.ਵੀ.ਵਾਈ ਯੋਜਨਾ ਦੇ ਅੰਤਰਗਤ ਲਗਭਗ ਰੁ. 9.65 ਲੱਖ ਦੀ ਲਾਗਤ ਦੇ 437 ਸਹਾਇਕ ਉਪਕਰਣ ਵੰਡੇ ਗਏ ਲਾਭਪਾਤਰੀਆਂ ਨੂੰ ਜ਼ਿਲੇ ਵਿੱਚ ਪਹਿਲਾ ਪਰੀਖਣ ਸਮਾਰੋਹ ਵਿੱਚ ਨਿਸ਼ਾਨਬੱਧ ਕੀਤਾ ਗਿਆ ਸੀ ਲਾਭਪਾਤਰੀਆਂ ਨੂੰ ਸਰਕਾਰ ਦੀ ਯੋਜਨਾ ਦੇ ਅੰਤਰਗਤ ਅਲਿਮਕੋ ਵਲੋਂ ਨਿਰਮਿਤ ਕੁਲ 437 ਸਹਾਇਕ ਉਪਕਰਣ ਵੰਡੇ ਗਏਜਿਸ ਵਿੱਚ 01 ਵਹੀਲਚੇਅਰ ਵਿੱਧ ਕਮੋਡ, 23 ਵਹੀਲਚੇਅਰ, 71 ਛੜੀਆਂ, 128 ਕੰਨਾਂ ਦੀ ਮਸ਼ੀਨਾਂ, 39 ਬੈਲਟ, 150 ਨੀ-ਬਰੇਸ, 01 ਸਟਿੱਕ ਵਿੱਧ ਸੀਟ, 16 ਵਾਕਰ, 02 ਸਪਾਈਨਲ ਸੁਪੋਰਟ ਅਤੇ 06 ਕੁਸ਼ਨ ਮੌਜੂਦ ਸਨ I

ਸਮਾਰੋਹ ਵਿੱਚ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਅਤੇ ਜ਼ਿਲਾ ਪ੍ਰਸ਼ਾਸਨਫਾਜ਼ਿਲਕਾ ਦੇ ਅਧਿਕਾਰੀ ਅਤੇ ਕਰਮਚਾਰੀ ਮੁੱਖ ਰੂਪ ਵਿੱਚ  ਮੌਜੂਦ ਰਹੇ I

Tags:

Advertisement

Latest News

ਡਾਇਟ ‘ਚ ਕਰੋ ਖੀਰੇ ਨੂੰ ਸ਼ਾਮਿਲ ਡਾਇਟ ‘ਚ ਕਰੋ ਖੀਰੇ ਨੂੰ ਸ਼ਾਮਿਲ
ਰੋਜ਼ਾਨਾ ਖੀਰਾ ਖਾਣ ਨਾਲ ਕੈਂਸਰ ਦਾ ਖਤਰਾ ਵੀ ਘੱਟ ਹੋ ਸਕਦਾ ਹੈ। ਖੀਰੇ ‘ਚ ਪਾਏ ਜਾਣ ਵਾਲੇ ਪ੍ਰੋਟੀਨ ਸਾਡੇ ਸਰੀਰ...
ਨਵੀਂ ਫਿਲਮ 'ਹਸਰਤ' ਦੀ ਪਹਿਲੀ ਝਲਕ ਰਿਲੀਜ਼, ਫਿਲਮ ਓਟੀਟੀ ਪਲੇਟਫਾਰਮ ਉਤੇ ਹੋਵੇਗੀ ਰਿਲੀਜ਼
ਹਰਿਆਣਾ ਵਿੱਚ ਡਿਊਟੀ ਦੌਰਾਨ ਪੁਲਿਸ ਮੁਲਾਜ਼ਮਾਂ ਵੱਲੋਂ ਮੋਬਾਈਲ ਅਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ 'ਤੇ ਪਾਬੰਦੀ
ਇਸਲਾਮਾਬਾਦ ਪੁਲਿਸ ਸਟੇਸ਼ਨ ’ਤੇ ਹਮਲਾ: ਡੀਜੀਪੀ ਗੌਰਵ ਯਾਦਵ ਨੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੇ ਦਿੱਤੇ ਹੁਕਮ
ਵਿਜੈ ਦਿਵਸ ਦੇ ਸਬੰਧ ਵਿੱਚ ਆਸਫ ਵਾਲਾ ਵਿਖੇ ਕਰਵਾਈ ਗਈ ਮੈਰਾਥਾਨ
ਪੰਜਾਬ ਦੇ ਪੇਸ ਵਿੰਟਰ ਕੈਂਪਸ ਕਰ ਰਹੇ ਹਨ ਅਕਾਦਮਿਕ ਉੱਤਮਤਾ ਅਤੇ ਮੁਕਾਬਲੇ ਦੀ ਭਾਵਨਾ ਦਾ ਸੰਚਾਰ
10,000 ਰੁਪਏ ਰਿਸ਼ਵਤ ਲੈਣ ਵਾਲਾ ਪੁਲਿਸ ਸਬ-ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ