ਜਿਲ੍ਹਾ ਪ੍ਰਸ਼ਾਸਨ ਵੱਲੋਂ ਫੋਟੋਗ੍ਰਾਫੀ ਮੁਕਾਬਲੇ ਲਈ ਤਾਰੀਕ ਵਿਚ ਵਾਧਾ
ਫਰੀਦਕੋਟ 16 ਦਸੰਬਰ ()
ਗੁਰੂਆਂ ਅਤੇ ਪੀਰਾਂ ਦੇ ਵਰੋਸਾਏ ਜ਼ਿਲ੍ਹਾ ਫ਼ਰੀਦਕੋਟ ਦੇ ਸ਼ਾਨਾਮੱਤੇ ਇਤਿਹਾਸ ਨੂੰ ਸੁਰਜੀਤ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਵੱਲੋਂ ਸ਼ੁਰੂ ਕੀਤੇ ਫੋਟੋਗ੍ਰਾਫੀ ਮੁਕਾਬਲੇ ਲਈ ਹੁਣ 25 ਦਸੰਬਰ ਤੱਕ ਅਪਣੀ ਨਾਮਜ਼ਦਗੀ ਭੇਜੀ ਜਾ ਸਕਦੀ ਹੈ।ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਓਜਸਵੀ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਓਜਸਵੀ ਨੇ ਦੱਸਿਆ ਕਿ ਫ਼ਰੀਦਕੋਟ ਦੇ ਲੋਕ ਆਪਣੇ ਕੈਮਰੇ ਦੀ ਅੱਖ ਥਾਣੀ ਲੰਘਾ ਕੇ ਫੋਟੋ ਸਾਡੇ ਨਾਲ ਸਾਂਝੀ ਕਰ ਸਕਦੇ ਹਨ। ਇਨ੍ਹਾਂ ਤਸਵੀਰਾਂ ਵਿੱਚ ਕਿਲ੍ਹੇ ,ਸਰੋਵਰ, ਧਾਰਮਿਕ ਸਥਾਨ, ਮਹਿਲ, ਦਰਵਾਜ਼ੇ, ਪੁਰਾਣੀਆਂ ਇਮਾਰਤਾਂ ਅਤੇ ਇਮਾਰਤਸਾਜ਼ੀ, ਜਿਨ੍ਹਾਂ ਨੇ ਜ਼ਿਲ੍ਹੇ ਦੇ ਇਤਿਹਾਸ ਨੂੰ ਸਿਰਜਿਆ, ਇਤਿਹਾਸਕ ਕਿਤਾਬਾਂ, ਕਲਾਕ੍ਰਿਤੀਆਂ, ਚਿੱਤਰਕਾਰੀ ਆਦਿ ਉਹ ਤਸਵੀਰਾਂ ਜੋ ਫ਼ਰੀਦਕੋਟ ਦੇ ਪੁਰਾਤਨ ਸਭਿਆਚਾਰ ਨੂੰ ਦਰਸਾਉਂਦੀਆਂ ਹਨ, ਜਿਸ ਵਿੱਚ ਲੋਕਧਾਰਾ, ਪਰੰਪਰਾਵਾਂ, ਭਾਸ਼ਾ, ਜੀਵਨ ਸ਼ੈਲੀ ਅਤੇ ਗਿਆਨ ਸ਼ਾਮਿਲ ਹੋ ਸਕਦੀਆਂ ਹਨ । ਇਸ ਵਿਚ ਭਾਗ ਲੈਣ ਲਈ 8ਵੀਂ ਜਮਾਤ ਤੋਂ ਉੱਪਰ ਦੇ ਵਿਦਿਆਰਥੀ, ਕਾਲਜ ਦੇ ਵਿਦਿਆਰਥੀ, ਪੇਸ਼ਾਵਰ ਮੀਡੀਆ ਫੋਟੋਕਾਰ, ਫੋਟੋਗ੍ਰਾਫੀ ਦੇ ਸ਼ੌਕੀਨ ਤੋਂ ਇਲਾਵਾ ਪੱਤਰਕਾਰਾਂ ਤੇ ਆਮ ਲੋਕਾਂ ਵੀ ਹਿੱਸਾ ਲੈ ਸਕਦੇ ਹਨ।
ਉਨ੍ਹਾਂ ਕਿਹਾ ਕਿ ਪਹਿਲੇ ਸਥਾਨ 'ਤੇ ਰਹਿਣ ਵਾਲੇ ਨੂੰ 2000 ਰੁਪਏ, ਦੂਜੇ ਸਥਾਨ ਤੇ ਰਹਿਣ ਵਾਲੇ ਨੂੰ 1500 ਰੁਪਏ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਨੂੰ 1000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਸਾਰੇ ਜੇਤੂਆਂ ਨੂੰ ਡਿਪਟੀ ਕਮਿਸ਼ਨਰ, ਫ਼ਰੀਦਕੋਟ ਵੱਲੋਂ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤਾ ਜਾਵੇਗਾ। ਕੁਝ ਮਹੱਤਵਪੂਰਨ ਨਾਮਜ਼ਦਗੀਆਂ ਨੂੰ 500 ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਿਚ ਭਾਗ ਲੈਣ ਲਈ ਪ੍ਰਾਰਥੀ ਦੀ ਫੋਟੋ ਕੇਵਲ ਜੇਪੀਜੀ/ਪੀਐਨਜੀ ਫਾਰਮੈਟ ਵਿਚ ਹੋਵੇ। ਹਰੇਕ ਭਾਗੀਦਾਰ ਵੱਧ ਤੋਂ ਵੱਧ ਦੋ ਫੋਟੋ ਭੇਜ ਸਕਦਾ ਹੈ। ਫੋਟੋ ਦੀ ਗੁਣਵੱਤਾ 1920 x 1080 ਪਿਕਸਲ ਭੇਜੀ ਗਈ ਹਰੇਕ ਫੋਟੋ ਬਾਰੇ ਸੰਖੇਪ ਵੇਰਵਾ ਲਾਜ਼ਮੀ ਹੈ। ਭਾਗ ਲੈਣ ਵਾਲੇ ਦਾ ਕੰਮ ਮੌਲਿਕ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਨਾਮਜਦਗੀ ਪੱਤਰ 25 ਦਸੰਬਰ 2024 ਤੱਕ ਦਿੱਤੇ ਗਏ ਈਮੇਲ ਐਡਰੈਸ historicalcityfaridkot@gmail.