ਝਗੜਾ ਰਹਿਤ ਇੰਤਕਾਲਾਂ ਦਾ ਨਿਪਟਾਰਾ ਕਰਕੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪੰਜਾਬ ਵਿੱਚ ਆਇਆ ਪਹਿਲੇ ਨੰਬਰ ਤੇ- ਡਿਪਟੀ ਕਮਿਸ਼ਨਰ
By Azad Soch
On
ਸ੍ਰੀ ਮੁਕਤਸਰ ਸਾਹਿਬ 16 ਦਸੰਬਰ
ਸ੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜ਼ਿਲ੍ਹੇ ਵਿੱਚ ਝਗੜਾ ਰਹਿਤ ਇੰਤਕਾਲਾਂ ਦੇ ਨਿਪਟਾਰੇ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ।
ਉਹਨਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਤਹਿਸੀਲਦਾਰਾਂ ਅਤੇ ਕਾਨੂੰਗੋਜ ਪਾਸ 1905 ਇੰਤਕਾਲ ਫੈਸਲੇ ਲਈ ਬਕਾਇਆ ਪਏ ਸਨ,ਜਿਹਨਾਂ ਦਾ ਮਾਲ ਵਿਭਾਗ ਵਲੋਂ ਨਿਪਟਾਰਾ ਕਰ ਦਿੱਤਾ ਗਿਆ ਹੈ।
ਉਹਨਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਪਟਵਾਰੀਆਂ ਪਾਸ 1800 ਵਸੀਕੇ ਕਿਸੇ ਕਾਰਨ ਬਕਾਇਆ ਪਏ ਸਨ, ਇਹਨਾਂ ਦਾ ਵੀ ਨਿਪਟਾਰਾ ਹੋ ਚੁੱਕਾ ਹੈ, ਇਸ ਤਰ੍ਹਾਂ ਮਾਲ ਵਿਭਾਗ ਪਾਸ ਬਕਾਇਆ ਪਏ ਸਾਰੇ ਇਹਨਾਂ ਇੰਤਕਾਲਾਂ ਅਤੇ ਵਸੀਕਿਆਂ ਦਾ ਨਿਪਟਾਰਾ ਵਿਸੇਸ਼ ਕੈਂਪ ਲਗਾ ਕੇ ਕਰ ਦਿੱਤਾ ਗਿਆ ਹੈ।
ਉਹਨਾਂ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਦੀ ਇਸ ਪਹਿਲ ਕਦਮੀ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਅਤੇ ਜ਼ਿਲ੍ਹਾ ਪਸ਼ਾਸਨ ਦਾ ਨਾਮ ਉਚਾ ਕੀਤਾ ਹੈ।
Tags:
Related Posts
Latest News
ਡਾਇਟ ‘ਚ ਕਰੋ ਖੀਰੇ ਨੂੰ ਸ਼ਾਮਿਲ
18 Dec 2024 04:55:48
ਰੋਜ਼ਾਨਾ ਖੀਰਾ ਖਾਣ ਨਾਲ ਕੈਂਸਰ ਦਾ ਖਤਰਾ ਵੀ ਘੱਟ ਹੋ ਸਕਦਾ ਹੈ।
ਖੀਰੇ ‘ਚ ਪਾਏ ਜਾਣ ਵਾਲੇ ਪ੍ਰੋਟੀਨ ਸਾਡੇ ਸਰੀਰ...