ਨਿਆਂ ਪ੍ਰਣਾਲੀ ਦੀਆਂ ਚੁਣੌਤੀਆਂ ਦੇ ਟਾਕਰੇ ਲਈ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉੱਤੇ ਚੱਲਣ ਦੀ ਲੋੜ

ਨਿਆਂ ਪ੍ਰਣਾਲੀ ਦੀਆਂ ਚੁਣੌਤੀਆਂ ਦੇ ਟਾਕਰੇ ਲਈ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉੱਤੇ ਚੱਲਣ ਦੀ ਲੋੜ

ਅੰਮ੍ਰਿਤਸਰ 15 ਦਸੰਬਰ 2024 --

ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਵੱਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨਅੰਮ੍ਰਿਤਸਰ ਦੇ ਸਹਿਯੋਗ ਨਾਲ ਕਰਵਾਏ ਗਏ ਅੰਤਰਰਾਸ਼ਟਰੀ ਕਾਨੂੰਨ ਸੰਮੇਲਨ ਬੁਲਾਰਿਆਂ ਨੇ ਨਿਆਂ ਪ੍ਰਣਾਲੀ ਦੀਆਂ ਚੁਣੌਤੀਆਂ ਦੇ ਟਾਕਰੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉੱਤੇ ਚੱਲਣ ਦੀ ਲੋੜ ਉੱਤੇ ਜ਼ੋਰ ਦਿੱਤਾ। ਇਸ ਮੌਕੇ ਸੁਪਰੀਮ ਕੋਰਟ ਆਫ਼ ਇੰਡੀਆ ਦੇ ਮਾਣਯੋਗ ਜੱਜ ਸਾਹਿਬਾਨਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਚੇਅਰਮੈਨ ਅਤੇ ਮੈਂਬਰ ਹਾਜ਼ਰ ਹੋਏ। ਬਾਰ ਕੌਂਸਲ ਆਫ ਇੰਡੀਆਵੱਖ-ਵੱਖ ਰਾਜਾਂ ਦੀਆਂ ਬਾਰ ਕੌਂਸਲਾਂ ਦੇ ਮੈਂਬਰਉੱਘੇ ਕਾਨੂੰਨੀ ਵਿਦਵਾਨਵਿਦਵਾਨਵਕੀਲ ਅਤੇ ਕਾਨੂੰਨ ਦੇ ਵਿਦਿਆਰਥੀਆਂ ਨੇ ਵੀ ਕਾਨਫਰੰਸ ਵਿੱਚ ਹਿੱਸਾ ਲਿਆ। ਇਹ ਕਾਨਫਰੰਸ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555 ਸਾਲਾ ਪ੍ਰਕਾਸ਼ ਪੁਰਬਭਾਰਤ ਦੇ ਸੰਵਿਧਾਨ ਦੇ 75 ਸਾਲਾਂ ਅਤੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੀ ਸਥਾਪਨਾ ਦੇ 165 ਸਾਲਾਂ ਦੀ ਵਰੇ ਗੰਡ ਨੂੰ ਸਮਰਪਿਤ ਸੀ।

 ਭਾਰਤ ਦੀ ਸੁਪਰੀਮ ਕੋਰਟ ਦੇ ਮਾਣਯੋਗ ਜੱਜ ਜਸਟਿਸ ਸੂਰਿਆ ਕਾਂਤ ਮੁੱਖ ਮਹਿਮਾਨ ਸਨਜਦਕਿ ਜਸਟਿਸ ਸ਼ੀਲ ਨਾਗੂਮਾਨਯੋਗ ਚੀਫ਼ ਜਸਟਿਸਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਸ਼ੇਸ਼ ਮਹਿਮਾਨ ਸਨ। ਸਮਾਗਮ ਦੀ ਪ੍ਰਧਾਨਗੀ ਬਾਰ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਸ੍ਰੀ ਮਨਨ ਮਿਸ਼ਰਾ ਨੇ ਕੀਤੀ। ਸਮਾਗਮ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਈ ਮੌਜੂਦਾ ਜੱਜਾਂ ਅਤੇ ਸਾਬਕਾ ਜੱਜਾਂ ਨੇ ਵੀ ਸ਼ਿਰਕਤ ਕੀਤੀ। ਵੱਖ-ਵੱਖ ਵਿਸ਼ਿਆਂ 'ਤੇ ਤਿੰਨ ਤਕਨੀਕੀ ਸੈਸ਼ਨ ਵੱਖ-ਵੱਖ ਥਾਵਾਂ ਜਿਵੇਂ ਕਿ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀਖਾਲਸਾ ਕਾਲਜ ਅਤੇ ਜ਼ਿਲ੍ਹਾ ਅਦਾਲਤ ਅੰਮ੍ਰਿਤਸਰ ਵਿਖੇ ਕਰਵਾਏ ਗਏ। ਬੁਲਾਰਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਆਧੁਨਿਕ ਕਾਨੂੰਨੀ ਪ੍ਰਣਾਲੀ ਵਿੱਚ ਇਸ ਦੀ ਸਾਰਥਕਤਾ ਬਾਰੇ ਚਾਨਣਾ ਪਾਇਆ। ਮਾਨਯੋਗ ਜਸਟਿਸ ਸੂਰਿਆ ਕਾਂਤ ਨੇ ਇਸ ਤੱਥ 'ਤੇ ਜ਼ੋਰ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਨੇ ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਦੇ ਅਧਿਆਏ ਦੇ ਤਹਿਤ ਸ਼ਾਮਲ ਕੀਤੇ ਗਏ ਤਿੰਨ ਬੁਨਿਆਦੀ ਸਿਧਾਂਤਾਂ ਜਿਵੇਂ ਕਿ ਬਰਾਬਰੀ ਦਾ ਅਧਿਕਾਰਜੀਵਨ ਅਤੇ ਆਜ਼ਾਦੀ ਦਾ ਅਧਿਕਾਰਬਿਨਾਂ ਜਾਤਨਸਲਧਰਮ ਅਤੇ ਲਿੰਗ ਦੇ ਬਰਾਬਰ ਦਾ ਸਲੂਕ ਉੱਥੇ ਜੋਰ ਦਿੱਤਾ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਚੀਫ਼ ਜਸਟਿਸ ਸ੍ਰੀ ਸ਼ੀਲ ਨਾਗੂ ਨੇ ਵੀ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਿਆਂ ਅਤੇ ਦਇਆ 'ਤੇ ਜ਼ੋਰ ਦਿੰਦੀਆਂ ਹਨ ਅਤੇ ਬਦਲਦੇ ਸੰਸਾਰ ਵਿੱਚ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਨ੍ਹਾਂ ਦੀ ਪਾਲਣਾ ਕਰਨ ਦੀ ਲੋੜ ਹੈ।

               ਕਾਨਫਰੰਸ ਵਿੱਚ ਲਾਅ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਭਾਗੀਦਾਰੀ ਦਾ ਸਰਟੀਫਿਕੇਟ ਵੀ ਦਿੱਤਾ ਗਿਆ। ਵਿਜੇਂਦਰ ਸਿੰਘ ਅਹਲਾਵਤਬਾਰ ਕੌਂਸਲ ਦੇ ਚੇਅਰਮੈਨ ਡਾ. ਕਰਮਜੀਤ ਸਿੰਘ ਮਾਨਯੋਗ ਸਕੱਤਰਕਰਨਜੀਤ ਸਿੰਘ ਮੈਂਬਰ ਬਾਰ ਕੌਂਸਲ ਅਤੇ ਸ੍ਰੀ ਪ੍ਰਦੀਪ ਸੈਣੀ ਪ੍ਰਧਾਨ ਡੀ.ਬੀ.ਏ.ਅੰਮ੍ਰਿਤਸਰ ਹਾਜ਼ਰ ਸਨ।

Tags:

Advertisement

Latest News

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 18-12-2024 ਅੰਗ 675 ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 18-12-2024 ਅੰਗ 675
ਧਨਾਸਰੀ ਮਹਲਾ ੫ ॥ ਮੇਰਾ ਲਾਗੋ ਰਾਮ ਸਿਉ ਹੇਤੁ ॥ ਸਤਿਗੁਰੁ ਮੇਰਾ ਸਦਾ ਸਹਾਈ ਜਿਨਿ ਦੁਖ ਕਾ ਕਾਟਿਆ ਕੇਤੁ ॥੧॥...
ਡਾਇਟ ‘ਚ ਕਰੋ ਖੀਰੇ ਨੂੰ ਸ਼ਾਮਿਲ
ਨਵੀਂ ਫਿਲਮ 'ਹਸਰਤ' ਦੀ ਪਹਿਲੀ ਝਲਕ ਰਿਲੀਜ਼, ਫਿਲਮ ਓਟੀਟੀ ਪਲੇਟਫਾਰਮ ਉਤੇ ਹੋਵੇਗੀ ਰਿਲੀਜ਼
ਹਰਿਆਣਾ ਵਿੱਚ ਡਿਊਟੀ ਦੌਰਾਨ ਪੁਲਿਸ ਮੁਲਾਜ਼ਮਾਂ ਵੱਲੋਂ ਮੋਬਾਈਲ ਅਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ 'ਤੇ ਪਾਬੰਦੀ
ਇਸਲਾਮਾਬਾਦ ਪੁਲਿਸ ਸਟੇਸ਼ਨ ’ਤੇ ਹਮਲਾ: ਡੀਜੀਪੀ ਗੌਰਵ ਯਾਦਵ ਨੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੇ ਦਿੱਤੇ ਹੁਕਮ
ਵਿਜੈ ਦਿਵਸ ਦੇ ਸਬੰਧ ਵਿੱਚ ਆਸਫ ਵਾਲਾ ਵਿਖੇ ਕਰਵਾਈ ਗਈ ਮੈਰਾਥਾਨ
ਪੰਜਾਬ ਦੇ ਪੇਸ ਵਿੰਟਰ ਕੈਂਪਸ ਕਰ ਰਹੇ ਹਨ ਅਕਾਦਮਿਕ ਉੱਤਮਤਾ ਅਤੇ ਮੁਕਾਬਲੇ ਦੀ ਭਾਵਨਾ ਦਾ ਸੰਚਾਰ