ਸਕੂਲ ਆਫ ਐਮੀਨੈਂਸ ਮਾਲ ਰੋਡ ਵਿਖੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਰਾਜ ਪੱਧਰੀ “ਵੀਰ ਬਾਲ ਦਿਵਸ 2024" ਆਯੋਜਿਤ

ਸਕੂਲ ਆਫ ਐਮੀਨੈਂਸ ਮਾਲ ਰੋਡ ਵਿਖੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਰਾਜ ਪੱਧਰੀ “ਵੀਰ ਬਾਲ ਦਿਵਸ 2024

ਅੰਮ੍ਰਿਤਸਰ, 17-ਦਸੰਬਰ 2024 ( )

 ਅੱਜ ਜ਼ਿਲ੍ਹੇ ਦੇ ਸਕੂਲ ਆਫ ਐਮੀਨੈਂਸ ਫਾਰ ਗਰਲਜ਼ਮਾਲ ਰੋਡਅੰਮ੍ਰਿਤਸਰ ਵਿਖੇ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਾਲ ਭਲਾਈ ਕੌਂਸਲਪੰਜਾਬ ਅਤੇ ਜ਼ਿਲ੍ਹਾ ਬਾਲ ਭਲਾਈ ਕੌਂਸਲਅੰਮ੍ਰਿਤਸਰ ਵੱਲੋਂ ਰਾਜ ਪੱਧਰੀ "ਵੀਰ ਬਾਲ ਦਿਵਸ 2024" ਆਯੋਜਿਤ ਕੀਤਾ ਗਿਆ। "ਵੀਰ ਬਾਲ ਦਿਵਸ" ਸਿਖਾਂ ਦੇ ਦਸਵੇਂ ਗੁਰੂਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂਸਾਹਿਬਜ਼ਾਦਾ ਅਜੀਤ ਸਿੰਘਸਾਹਿਬਜ਼ਾਦਾ ਜੁਝਾਰ ਸਿੰਘਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਦੀ ਲਾਸਾਨੀ ਸ਼ਹਾਦਤਬਾ-ਕਮਾਲ ਦਲੇਰੀ ਅਤੇ ਕੁਰਬਾਨੀ ਨੂੰ ਸਮਰਪਿਤ ਹਰ ਸਾਲ ਦਸੰਬਰ ਵਿੱਚ ਮਨਾਇਆ ਜਾਂਦਾ ਹੈ।

          ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨਾਂ ਚਾਰ ਸਾਹਿਬਜਾਦਿਆਂ ਨੇ ਧਰਮ ਦੀ ਖਾਤਿਰ ਲਾਸਾਨੀ ਸ਼ਹਾਦਤ ਦਿੱਤੀ ਸੀ  ਉਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਆਪਣੇ ਪਿਤਾ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਸਮਰਪਨ ਦੀ ਭਾਵਨਾ ਅੱਜ ਸਾਡੇ ਵਿਦਿਆਰਥੀਆਂ ਲਈ ਉਤਸਾਹ ਅਤੇ ਸਮਰਪਨ ਦਾ ਸਰੋਤ ਹਨ। ਇਨ੍ਹਾਂ ਸ਼ਹਾਦਤਾਂ ਤੋਂ ਨਵੀਂ ਪੀੜੀ ਨੂੰ ਸੇਧ ਲੈਣੀ ਚਾਹੀਦੀ ਹੈ ਅਤੇ ਸਿਖਣਾ ਚਾਹੀਦਾ ਹੈ ਕਿ ਕਿਵੇਂ ਆਪਾ ਵਾਰ ਕੇ ਕੋਮ ਦੀ ਰੱਖਿਆ ਕਰਨੀ ਹੈ।

ਛੋਟੇ ਸਾਹਿਬਜਾਦਿਆਂ ਦੀ ਯਾਦ ਵਿੱਚ ਸਾਰੇ ਜਿਲ੍ਹਿਆਂ ਵਿੱਚ ਸ਼ਬਦ ਗਾਇਨਕਵਿਤਾ ਰੈਸਿਟੇਸ਼ਨਪੇਪਰ ਰੀਡਿੰਗ ਅਤੇ ਡੀਬੇਟ ਮੁਕਾਬਲੇ ਕਰਵਾਏ ਗਏ ਸਨਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਜ਼ਿਲ੍ਹਾ ਪੱਧਰੀ  ਜੇਤੂਆਂ ਨੂੰ ਡਿਪਟੀ ਕਮਿਸ਼ਨਰ ਨੇ ਇਨਾਮਾਂ ਦੀ ਵੰਡ ਕੀਤੀ

 ਇਸ ਮੌਕੇ ਡਾਕਟਰ ਪ੍ਰਾਜਕਤਾ ਅਵਹਧ ਚੇਅਰਪਰਸਨ ਬਾਲ ਭਲਾਈ ਕੌਂਸਲ ਪੰਜਾਬਸ੍ਰੀਮਤੀ ਪ੍ਰੀਤਮ ਸੰਧੂ ਸਕੱਤਰ ਬਾਲ ਭਲਾਈ ਕੌਂਸਲਪੰਜਾਬਸ੍ਰੀ ਸੈਮਸਨ ਮਸੀਹ ਆਨਾਰਰੀ ਸਕੱਤਰ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੀ ਹਾਜ਼ਰ ਸਨ

ਇਸ ਰਾਜ ਪੱਧਰੀ ਸਮਾਗਮ ਮੌਕੇ ਸ਼ਬਦ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਕਪੂਰਥਲਾਦੂਸਰਾ ਸਥਾਨ ਪਟਿਆਲਾ ਅਤੇ ਤੀਸਰਾ ਸਥਾਨ ਜਲੰਧਰ ਜ਼ਿਲ੍ਹੇ ਨੇ ਹਾਸਲ ਕੀਤਾ। ਕਵਿਤਾ ਰੈਸਿਟੇਸ਼ਨ ਮੁਕਾਬਲੇ 5 ਤੋਂ 10 ਸਾਲ ਵਰਗ ਵਿਚ ਪਹਿਲਾ ਸਥਾਨ ਹਰਲੀਨ ਕੌਰ (ਜਲੰਧਰ)ਦੂਸਰਾ ਸਥਾਨ ਭਵਦੀਪ (ਐੱਸ.ਬੀ.ਐੱਸ ਨਗਰ) ਅਤੇ ਤੀਸਰਾ ਸਥਾਨ ਜੈਜ਼ਲੀਨ ਕੌਰ ਅਠਵਾਲ (ਫਰੀਦਕੋਟ), 10 ਤੋਂ 15 ਸਾਲ ਵਰਗ ਵਿਚ ਪਹਿਲਾ ਸਥਾਨ ਮਨਕੀਰਤ ਕੌਰ (ਜਲੰਧਰ)ਦੂਸਰਾ ਸਥਾਨ ਨਿਹਾਰਿਕਾ (ਅੰਮ੍ਰਿਤਸਰ) ਅਤੇ ਤੀਸਰਾ ਸਥਾਨ ਹਰਗੁਨਪ੍ਰੀਤ ਸਿੰਘ (ਸ੍ਰੀ ਮੁਕਤਸਰ ਸਾਹਿਬ) ਨੇ ਹਾਸਲ ਕੀਤਾ। ਪੇਪਰ ਰੀਡਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਮਨਜੀਤ ਕੌਰ (ਲੁਧਿਆਣਾ)ਦੂਸਰਾ ਸਥਾਨ ਨੂਰਪ੍ਰੀਤ ਕੌਰ (ਜਲੰਧਰ) ਅਤੇ ਤੀਸਰਾ ਸਥਾਨ ਜੈਸਮੀਨ (ਐੱਸ.ਬੀ.ਐੱਸ ਨਗਰ) ਨੇ ਹਾਸਲ ਕੀਤਾ। ਡੀਬੇਟ ਮੁਕਾਬਲਿਆ (ਵਿਅਕਤੀਗਤ) ਵਿਚ ਪਹਿਲਾ ਸਥਾਨ ਸੰਜਨਾ ਬਤਰਾ (ਐੱਸ.ਬੀ.ਐੱਸ ਨਗਰ)ਦੂਸਰਾ ਸਥਾਨ ਸਿਮਰਨਜੀਤ ਕੌਰ (ਗੁਰਦਾਸਪੁਰ) ਅਤੇ ਤੀਸਰਾ ਸਥਾਨ ਹਰਮਨਪ੍ਰੀਤ ਕੌਰ (ਬਠਿੰਡਾ)ਡੀਬੇਟ ਮੁਕਾਬਲਿਆ (ਟੀਮ) ਵਿਚ ਪਹਿਲਾ ਸਥਾਨ ਵੰਸ਼ ਸ਼ਰਮਾ ਅਤੇ ਪ੍ਰੀਅੰਕਾ (ਅੰਮ੍ਰਿਤਸਰ)ਦੂਸਰਾ ਸਥਾਨ ਹਿਨਾ ਅਤੇ ਰਣਦੀਪ ਕੌਰ (ਫਾਜ਼ਿਲਕਾ) ਤੀਸਰਾ ਸਥਾਨ ਰਮਨ ਕੌਰ ਅਤੇ ਅਰਸ਼ਦੀਪ ਕੌਰ (ਫਿਰੋਜ਼ਪੁਰ) ਨੇ ਹਾਸਲ ਕੀਤਾ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਆਏ ਹੋਏ ਮਹਿਮਾਨਾ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਉਨ੍ਹਾਂ ਸਮਾਗਮ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਕੂਲ ਦੇ ਸਟਾਫ ਮਿਸ ਆਦਰਸ਼ ਸ਼ਰਮਾਸ਼੍ਰੀਮਤੀ ਮਨਦੀਪ ਕੌਰ ਬੱਲਸ. ਗੁਰਪ੍ਰੀਤ ਸਿੰਘਸ੍ਰੀਮਤੀ ਈਤੀਸ੍ਰੀਮਤੀ ਸਪਨਾਸ੍ਰੀਮਤੀ ਗੁਰਪ੍ਰੀਤ ਕੌਰਸ੍ਰੀਮਤੀ ਰੁਪਿੰਦਰ ਕੌਰਸ੍ਰੀਮਤੀ ਪੁਨੀਤਸ੍ਰੀਮਤੀ ਨੀਲਮ ਰਾਣੀਸ੍ਰੀਮਤੀ ਨੀਰਜ ਸ਼ਰਮਾਸ੍ਰੀਮਤੀ ਹੀਨਾਸ੍ਰੀਮਤੀ ਭੁਪਿੰਦਰ ਕੌਰਮਿਸ ਆਰਤੀ ਅਤੇ ਸ੍ਰੀ ਸੰਜੇ ਕੁਮਾਰ ਦਾ ਧੰਨਵਾਦ ਕੀਤਾ।

Tags:

Advertisement

Latest News

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 18-12-2024 ਅੰਗ 675 ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 18-12-2024 ਅੰਗ 675
ਧਨਾਸਰੀ ਮਹਲਾ ੫ ॥ ਮੇਰਾ ਲਾਗੋ ਰਾਮ ਸਿਉ ਹੇਤੁ ॥ ਸਤਿਗੁਰੁ ਮੇਰਾ ਸਦਾ ਸਹਾਈ ਜਿਨਿ ਦੁਖ ਕਾ ਕਾਟਿਆ ਕੇਤੁ ॥੧॥...
ਡਾਇਟ ‘ਚ ਕਰੋ ਖੀਰੇ ਨੂੰ ਸ਼ਾਮਿਲ
ਨਵੀਂ ਫਿਲਮ 'ਹਸਰਤ' ਦੀ ਪਹਿਲੀ ਝਲਕ ਰਿਲੀਜ਼, ਫਿਲਮ ਓਟੀਟੀ ਪਲੇਟਫਾਰਮ ਉਤੇ ਹੋਵੇਗੀ ਰਿਲੀਜ਼
ਹਰਿਆਣਾ ਵਿੱਚ ਡਿਊਟੀ ਦੌਰਾਨ ਪੁਲਿਸ ਮੁਲਾਜ਼ਮਾਂ ਵੱਲੋਂ ਮੋਬਾਈਲ ਅਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ 'ਤੇ ਪਾਬੰਦੀ
ਇਸਲਾਮਾਬਾਦ ਪੁਲਿਸ ਸਟੇਸ਼ਨ ’ਤੇ ਹਮਲਾ: ਡੀਜੀਪੀ ਗੌਰਵ ਯਾਦਵ ਨੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੇ ਦਿੱਤੇ ਹੁਕਮ
ਵਿਜੈ ਦਿਵਸ ਦੇ ਸਬੰਧ ਵਿੱਚ ਆਸਫ ਵਾਲਾ ਵਿਖੇ ਕਰਵਾਈ ਗਈ ਮੈਰਾਥਾਨ
ਪੰਜਾਬ ਦੇ ਪੇਸ ਵਿੰਟਰ ਕੈਂਪਸ ਕਰ ਰਹੇ ਹਨ ਅਕਾਦਮਿਕ ਉੱਤਮਤਾ ਅਤੇ ਮੁਕਾਬਲੇ ਦੀ ਭਾਵਨਾ ਦਾ ਸੰਚਾਰ