ਬੌਧਿਕ ਅਸਮਰੱਥਾ ਵਾਲੀਆਂ ਬੱਚੀਆਂ ਨੇ ਕੀਤਾ ਸੰਸਥਾ ਦਾ ਨਾਮ ਰੋਸ਼ਨ

ਬੌਧਿਕ ਅਸਮਰੱਥਾ ਵਾਲੀਆਂ ਬੱਚੀਆਂ ਨੇ ਕੀਤਾ ਸੰਸਥਾ ਦਾ ਨਾਮ ਰੋਸ਼ਨ

ਅੰਮ੍ਰਿਤਸਰ15 ਅਪ੍ਰੈਲ:--

                    ਸੰਸਥਾ ਸਹਿਯੋਗ ਹਾਫ ਵੇਅ ਹੋਮ ਅੰਮ੍ਰਿਤਸਰ ਜੋ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਚੱਲ ਰਹੀ ਹੈ  ਦੀਆਂ ਬੱਚੀਆਂ ਦੇ ਸਭਿਆਾਚਾਰ ਮੁਕਾਬਲੇ ਕਰਵਾਏ ਗਏ।

          ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ  ਬੌਧਿਕ ਤੌਰ ਤੇ ਅਪਾਹਜ ਬੱਚੀਆਂ ਲਈ ਉਤਰੀ ਜੋਨ ਸਭਿਆਚਰ ਮੁਕਾਬਲਾ (ਉਮੰਗ-2024) ਜੋ ਕਿ ਜੈਮਸ ਕੈਂਬਰਜ ਇੰਟਰਨੈਸ਼ਨਲ ਸਕੂਲ ਹੁਸਿਆਰਪੁਰ ਵਿਖੇ ਕਰਵਾਇਆ ਗਿਆ ਸੀ ਵਿੱਚ ਰਨਰ ਅਪ ਟਰਾਫੀ ਜਿੱਤਣ ਤੇ ਮੁਬਾਰਕਬਾਦ ਦਿੱਤੀ ਅਤੇ ਸਹਿਵਾਸਣਾ ਦੀ ਹੋਂਸਲਾ ਅਫਜ਼ਾਈ ਕੀਤੀ ਅਤੇ ਭਵਿੱਖ ਵਿਚ ਹੋਰ ਉਪਲਬਧੀਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ।

          ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚੀਆਂ ਵੱਲੋਂ ਗਰੁੱਪ ਡਾਂਸਗਰੁੱਪ ਫੈਸ਼ਨ ਸ਼ੋਅਕੋਰੀਓਗ੍ਰਾਫੀ ਵਿੱਚ ਆਪਣਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਵਿੱਚ ਕ੍ਰਮਵਾਰ ਪਹਿਲਾਦੂਜਾ ਅਤੇ ਤੀਜਾ ਸਥਾਨ ਹਾਸਲ ਕਰਕੇ ਸੈਕਿੰਡ ਰਨਰ ਅਪ ਟਰਾਫੀ ਹਾਸਲ ਕੀਤੀ ਹੈ।

          ਦੱਸਣਯੌਗ ਹੈ ਕਿ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀਮਤੀ ਮੀਨਾ ਕੁਮਾਰੀ ਅਤੇ ਸੁਪਰਡੈਂਟ ਹੋਮ ਮਿਸ ਸਵਿਤਾ ਰਾਣੀ ਦੁਆਰਾ ਅਕਸਰ ਹੀ ਇਹਨਾਂ ਬੱਚੀਆਂ ਨੂੰ ਕੰਪੀਟੀਸ਼ਨਜ਼ ਵਿੱਚ ਭੇਜਿਆ ਜਾਂਦਾ ਹੈ । ਇਸ ਤੋਂ ਪਹਿਲਾਂ ਵੀ ਸੰਸਥਾ ਦੀਆਂ ਸਹਿਵਾਸਣਾਂ ਵਲੋਂ  2023 ਵਿੱਚ ਭਾਗ ਲਿਆ ਗਿਆ ਸੀ ਜਿਸ ਵਿੱਚ ਸਹਿਵਾਸਣਾਂ ਦੁਆਰਾ ਸਟੇਟ ਲੈਵਲ ਤੇ ਗਰੁੱਪ ਡਾਂਸ (ਭੰਗੜਾ) ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ ਸੀ।

 

Tags:

Advertisement

Latest News

ਡੇਰਾ ਸਿਰਸਾ ਮੁਖੀ ਮੁਖੀ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਡੇਰਾ ਸਿਰਸਾ ਮੁਖੀ ਮੁਖੀ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ
Chandigarh,18 OCT,2024,(Azad Soch News):- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ,ਸੁਪਰੀਮ ਕੋਰਟ...
ਪੰਜਾਬ ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਨਸ਼ਾ ਤਸਕਰੀ ਦੇ ਗਿਰੋਹ ਖਿਲਾਫ ਵੱਡੀ ਕਾਰਵਾਈ ਕੀਤੀ
ਅਮਰੀਕਾ ਜਾਂਚ ਤੋਂ ਸੰਤੁਸ਼ਟ,ਜਾਣਕਾਰੀ ਨੂੰ ਗੰਭੀਰਤਾ ਨਾਲ ਲਿਆ,ਗੁਰਪਤਵੰਤ ਸਿੰਘ ਪੰਨੂ ਮਾਮਲੇ 'ਤੇ ਬੋਲਿਆ ਭਾਰਤ
ਜੰਮੂ-ਕਸ਼ਮੀਰ ਕੈਬਨਿਟ ਮੀਟਿੰਗ ਨੇ ਪਹਿਲੀ ਬੈਠਕ 'ਚ ਰਾਜ ਦਾ ਦਰਜਾ ਦੇਣ ਦਾ ਮਤਾ ਕੀਤਾ ਪਾਸ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 17-10-2024 ਅੰਗ 613
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਸਿਰਫ਼ 46 ਦੌੜਾਂ 'ਤੇ ਹੀ ਸਿਮਟ ਗਈ
ਸਰੀਰ ਲਈ ਅੰਮ੍ਰਿਤ ਹੈ ਅਸ਼ਵਗੰਧਾ