ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਬਜੁਰਗਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਮੁਫਤ ਸਿਹਤ ਸਹੂਲਤਾਂ
ਫਾਜਿਲਕਾ 4 ਅਕਤੂਬਰ
ਪੰਜਾਬ ਸਰਕਾਰ ਬਜੁਰਗਾਂ ਦੀ ਚੰਗੀ ਸਿਹਤ ਸੰਭਾਲ ਲਈ ਵਚਨਬੱਧ ਵਿਸ਼ੇ ਤਹਿਤ ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਦੇ ਦਿਸਾ ਨਿਰਦੇਸਾਂ ਤਹਿਤ ਸਿਹਤ ਵਿਭਾਗ ਫ਼ਾਜ਼ਿਲਕਾ ਬਜੁਰਗਾਂ ਨੂੰ ਪਹਿਲ ਦੇ ਆਧਾਰ ਤੇ ਸਿਹਤ ਸੇਵਾਵਾਂ ਦੇ ਰਿਹਾ ਹੈ।
ਅਬੋਹਰ ਵਿੱਖੇ ਬਣੇ 3 ਸੈਂਟਰ ਵਿਖੇ 43 ਬਜ਼ੁਰਗਾਂ ਦੀ ਜਾਂਚ ਕੀਤੀ ਗਈ. ਸਿਹਤ ਵਿਭਾਗ ਵੱਲੋਂ “ਬਜ਼ੁਰਗਾਂ ਦੀ ਦੇਖਭਾਲ " ਸਬੰਧੀ ਮਿਤੀ 1 ਤੋਂ 5 ਅਕਤੂਬਰ ਤੱਕ ਜਿਲ੍ਹਾ ਫ਼ਾਜ਼ਿਲਕਾ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਬਜੁਰਗਾਂ ਦਾ ਬਲੱਡ ਪ੍ਰੈਸਰ,ਸੂਗਰ , ਅੱਖਾਂ ਅਤੇ ਹੋਰ ਬਿਮਾਰੀਆ ਦੀ ਪਹਿਚਾਣ ਲਈ 50 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਦਾ ਸਰਕਾਰੀ ਹਸਪਤਾਲਾਂ ਅਤੇ ਪਿੰਡਾਂ ਵਿੱਚ ਵਿਸੇਸ ਕੈਂਪ ਦੌਰਾਨ ਚੈੱਕਅੱਪ ਕਰਕੇ ਦਵਾਈਆਂ ਅਤੇ ਮੋਤੀਆ ਦੇ ਮਰੀਜਾਂ ਦੀ ਪਹਿਚਾਣ ਕਰਨ ਸਬੰਧੀ ਸਮੂਹ ਐਸ.ਐਮ.ਓ. ਨੂੰ ਹਦਾਇਤ ਕੀਤੀ ਗਈ ਹੈ।
ਸੀਨੀਅਰ ਮੈਡੀਕਲ ਅਫਸਰ ਅਬੋਹਰ ਡਾਕਟਰ ਨੀਰਜਾ ਗੁਪਤਾ ਨੇ ਦੱਸਿਆ ਕਿ ਬਜੁਰਗਾਂ ਨੂੰ ਕੋਈ ਮੁਸਕਿਲ ਨਾ ਆਵੇ ਇਸ ਲਈ ਹਸਪਤਾਲਾਂ ਚ ਵੱਖਰੀ ਓ ਪੀ ਡੀ ਕਤਾਰ ਦਾ ਪ੍ਰਬੰਧ ਕੀਤਾ ਗਿਆ ਹੈ। ਹਸਪਤਾਲਾਂ ਚ ਮੁਫਤ ਲੈਬਾਰਟਰੀ ਟੈਸਟ, ਦਵਾਈਆਂ,ਈ ਸੀ ਜੀ,ਐਕਸਰੇ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਬਜੁਰਗ ਆਪਣਾ ਵਧੀਆ ਢੰਗ ਨਾਲ ਇਲਾਜ ਕਰਵਾ ਸਕਣ। ਉਹਨਾਂ ਦੱਸਿਆ ਕਿ ਅੱਜ ਅਬੋਹਰ ਵਿੱਖੇ ਸਿਹਤ ਵਿਭਾਗ ਵਲੋ ਜੰਮੂ ਬਸਤੀ, ਅਜੀਮਗੜ੍ਹ, ਨਵੀ ਆਬਾਦੀ ਵਿਖੇ ਬਜ਼ੁਰਗਾਂ ਦਾ ਮੈਡੀਕਲ ਚੈੱਕ ਅੱਪ ਡਾਕਟਰ ਧਰਮਵੀਰ ਅਤੇ ਉਹਨਾਂ ਨਾਲ ਟਿਮ ਨੇ ਕੀਤਾ।