ਜਿਲ੍ਹੇ ਵਿੱਚ 19 ਤੋਂ 24 ਦਸੰਬਰ ਤੱਕ ‘ਸੁਸਾਸ਼ਨ ਸਪਤਾਹ’ (ਗੁੱਡ ਗਵਰਨੈਂਸ ਵੀਕ) ਮਨਾਇਆ ਜਾਵੇਗਾ – ਨਰਭਿੰਦਰ ਸਿੰਘ

ਜਿਲ੍ਹੇ ਵਿੱਚ 19 ਤੋਂ 24 ਦਸੰਬਰ ਤੱਕ ‘ਸੁਸਾਸ਼ਨ ਸਪਤਾਹ’ (ਗੁੱਡ ਗਵਰਨੈਂਸ ਵੀਕ) ਮਨਾਇਆ ਜਾਵੇਗਾ – ਨਰਭਿੰਦਰ ਸਿੰਘ

ਫਰੀਦਕੋਟ 19 ਦਸੰਬਰ (         ) - ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਦੇਸ਼ ਵਿਆਪੀ ਮੁਹਿੰਮ 'ਪ੍ਰਸ਼ਾਸਨ ਗਾਓਂ ਕੀ ਔਰਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 19 ਤੋਂ 24 ਦਸੰਬਰ ਤੱਕ ਸੁਸਾਸ਼ਨ ਸਪਤਾਹ’ (ਗੁੱਡ ਗਵਰਨੈਂਸ ਵੀਕ) ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਨਰਭਿੰਦਰ ਸਿੰਘ ਗਰੇਵਾਲ ਨੇ ਦਿੱਤੀ।

ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ. ਨਰਭਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਦੇਸ਼ ਵਿਆਪੀ ਮੁਹਿੰਮ 'ਪ੍ਰਸ਼ਾਸਨ ਗਾਓਂ ਕੀ ਔਰਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 19 ਤੋਂ 24 ਦਸੰਬਰ ਤੱਕ ਸੁਸਾਸ਼ਨ ਸਪਤਾਹ’ (ਗੁੱਡ ਗਵਰਨੈਂਸ ਵੀਕ) ਮਨਾਇਆ ਜਾ ਰਿਹਾ ਹੈਜਿਸ ਤਹਿਤ ਸੁਸਾਸ਼ਨ ਸਪਤਾਹ ਦੌਰਾਨ ਜ਼ਿਲ੍ਹੇ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ।

ਉਨ੍ਹਾਂ ਕਿਹਾ ਕਿ ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ (ਪੀ.ਜੀ.ਆਰ.ਐੱਸ) ਪੋਰਟਲ 'ਤੇ ਪੈਂਡਿੰਗ ਸ਼ਿਕਾਇਤਾਂ ਦਾ ਨਿਪਟਾਰਾ 12 ਘੰਟੇ ਦੇ ਅੰਦਰ ਕਰਨਾ ਅਧਿਕਾਰੀਆਂ ਵੱਲੋਂ ਯਕੀਨੀ ਬਣਾਇਆ ਜਾਵੇ। ਇਸਦੇ ਨਾਲ ਹੀ ਉਨ੍ਹਾਂ ਆਮ ਲੋਕਾਂ ਵੱਲੋਂ ਪੀ.ਜੀ.ਆਰ.ਐੱਸ ਪੋਰਟਲ ਰਾਹੀਂ ਭੇਜੀਆਂ ਜਾਂਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸ਼ਿਕਾਇਤਾਂ ਨਿਸ਼ਚਿਤ ਸਮੇਂ ਵਿੱਚ ਹੱਲ ਕੀਤੇ ਜਾਣ ਦੀ ਹਦਾਇਤ ਵੀ ਕੀਤੀ।  ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਸੁਸਾਸ਼ਨ ਸਪਤਾਹ ਦੌਰਾਨ ਵਿਸ਼ੇਸ਼ ਮੁਹਿੰਮ ਚਲਾਉਣ ਅਤੇ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਦੇਣਗੇ

ਉਨ੍ਹਾਂ ਦੱਸਿਆ ਕਿ ਮਿਤੀ 20 ਦਸੰਬਰ 2024 ਨੂੰ ਫਰੀਦਕੋਟ ਵਿਖੇ ਨਾਨਕਸਰ ਸਵੇਰੇ 11 ਵਜੇ ਅਤੇ ਕਾਬਲਵਾਲਾ ਵਿਖੇ ਦੁਪਿਹਰ 2 ਵਜੇ, ਮਿਤੀ 21 ਦਸੰਬਰ ਨੂੰ ਪਿੰਡ ਹਰਦਿਆਲੇਆਣਾ ਸਵੇਰੇ 11 ਵਜੇ ਅਤੇ ਘੁਮਿਆਰਾ ਵਿਖੇ ਦੁਪਿਹਰ 2 ਵਜੇ, ਮਿਤੀ 22 ਦਸਬੰਰ ਨੂੰ ਪਿੰਡ ਢੁੱਡੀ ਸਵੇਰੇ 11 ਵਜੇ ਅਤੇ ਗੋਲੇਵਾਲਾ ਵਿਖੇ ਦੁਪਿਹਰ 2 ਵਜੇ, ਮਿਤੀ 23 ਦਸੰਬਰ ਨੂੰ ਪਿੰਡ ਸੁੱਖਣਵਾਲਾ ਸਵੇਰੇ 11 ਵਜੇ ਅਤੇ ਦਾਣਾ ਰੋਮਾਣਾ ਵਿਖੇ ਦੁਪਿਹਰ 2 ਵਜੇ, ਮਿਤੀ 24 ਦਸੰਬਰ ਨੂੰ ਬਸਤੀ ਹਿੰਮਤਪੁਰਾ ਸਵੇਰੇ 11 ਵਜੇ ਅਤੇ ਚੇਤ  ਸਿੰਘ ਵਾਲਾ ਵਿਖੇ ਦੁਪਿਹਰ 2 ਵਜੇ ਕੈਂਪ ਲਗਾਏ ਜਾਣਗੇ। ਇਸੇ ਤਰ੍ਹਾਂ ਬਲਾਕ ਕੋਟਕਪੂਰਾ ਵਿਖੇ ਮਿਤੀ 20 ਦਸੰਬਰ ਨੂੰ ਕੋਠੇ ਵੜਿੰਗ ਸਵੇਰੇ 11 ਵਜੇ ਅਤੇ ਕੁਹਾਰਵਾਲਾ ਵਿਖੇ ਦੁਪਿਹਰ 2 ਵਜੇ, ਮਿਤੀ 21 ਦਸੰਬਰ ਨੂੰ ਵਾਂਦਰ ਜਟਾਣਾ ਸਵੇਰੇ 11 ਵਜੇ ਅਤੇ ਫਿੱਡੇ ਕਲਾਂ ਵਿਖੇ ਦੁਪਿਹਰ 2 ਵਜੇ, ਮਿਤੀ 22 ਦਸੰਬਰ ਨੂੰ ਪੰਜਗਰਾਈ ਕਲਾਂ ਸਵੇਰੇ 11 ਵਜੇ ਅਤੇ ਪਿੰਡ ਨੱਥੇਵਾਲਾ ਦੁਪਿਹਰ 2 ਵਜੇ ਵਿਖੇ, ਮਿਤੀ 23 ਦਸੰਬਰ ਨੂੰ ਗੁਰੂ ਤੇਗ ਬਹਾਦਰ ਨਗਰ ਸਵੇਰੇ 11 ਵਜੇ ਅਤੇ ਕੋਠੇ ਲਾਲੇਆਣਾ ਵਿਖੇ ਦੁਪਿਹਰ 2 ਵਜੇ, ਮਿਤੀ 24 ਦਸੰਬਰ ਨੂੰ ਪਿੰਡ ਸਿਰਸੜੀ ਸਵੇਰੇ 11 ਵਜੇ ਅਤੇ ਜਲਾਲੇਆਣਾ ਵਿਖੇ ਦੁਪਿਹਰ 2 ਵਜੇ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਬਲਾਕ ਜੈਤੋ ਵਿਖੇ ਮਿਤੀ 20 ਦਸੰਬਰ ਨੂੰ ਪਿੰਡ ਗੌਮਟੀ ਖੁਰਦ ਸਵੇਰੇ 11 ਵਜੇ ਅਤੇ ਅਜਿੱਤ ਗਿੱਲ ਵਿਖੇ ਦੁਪਿਹਰ 2 ਵਜੇ, 21 ਦਸੰਬਰ ਨੂੰ ਪਿੰਡ ਦਬੜ੍ਹੀਖਾ ਸਵੇਰੇ 11 ਵਜੇ ਅਤੇ ਵਾੜਾ ਭਾਈ ਕਾ ਵਿਖੇ ਦੁਪਿਹਰ 2 ਵਜੇ, ਮਿਤੀ 22 ਦਸੰਬਰ ਨੂੰ ਪਿੰਡ ਨੰਬਵਾਲੀ ਸਵੇਰੇ 11 ਵਜੇ  ਅਤੇ ਪਿੰਡ ਵੋਂਦਾਰਾ ਵਿਖੇ ਦੁਪਿਹਰ 2 ਵਜੇ, ਮਿਤੀ 23 ਦਸੰਬਰ ਨੂੰ ਥਰੀਰਵਾਲੀ ਸਵੇਰੇ 11 ਵਜੇ ਅਤੇ ਕਾਸਮਭੱਟੀ ਵਿਖੇ ਦੁਪਿਹਰ 2 ਵਜੇ, 24 ਦਸੰਬਰ ਨੂੰ ਪਿੰਡ ਦਲ ਸਿੰਘ ਵਾਲਾ ਸਵੇਰੇ 11 ਵਜੇ ਅਤੇ ਰਣ ਸਿੰਘ ਵਾਲਾ ਵਿਖੇ ਦੁਪਿਹਰ 2 ਵਜੇ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਰਾਹੀਂ ਲੋਕਾਂ ਨੂੰ ਸਰਕਾਰ ਭਲਾਈ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਦਿੱਤਾ ਜਾਵੇਗਾ।

Tags:

Advertisement

Latest News

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ
ਫਾਜ਼ਿਲਕਾ 21 ਦਸੰਬਰ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ ਜ਼ਿਲ੍ਹਾ ਐਨੀਮਲ ਵੈੱਲਫੇਅਰ ਸੁਸਾਇਟੀ...
ਨਾਭਾ ਤੋਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਗੱਡੀ ਹਾਦਸਾਗ੍ਰਸਤ ਹੋ ਗਈ
ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਲਈ ਤਰਨਤਾਰਨ 'ਚ 23 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ: ਡਾ. ਬਲਜੀਤ ਕੌਰ
ਖਿਓਵਾਲੀ ਢਾਬ ਵਿਖੇ ਨਿਕਸ਼ੈ ਕੈਂਪ ਲਗਾਇਆ
ਡੇਅਰੀ ਵਿਕਾਸ ਵਿਭਾਗ ਵੱਲੋਂ ਪਿੰਡ ਜੈਮਲਆਲਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ ਦੇ ਵਿਦਿਆਰਥੀਆਂ ਨੇ ਹੁਸੈਨੀਵਾਲਾ ਵਿਖੇ ਦੇਖੀ ਰੀਟਰੀਟ ਸੈਰਾਮਨੀ
ਟਿਕਾਊ ਭਵਿੱਖ ਲਈ ਰਿਵਾਇਤੀ ਈਂਧਨ 'ਤੇ ਨਿਰਭਰਤਾ ਘਟਾਉਣ ਦੀ ਦਿਸ਼ਾ ਵਿੱਚ ਉਪਰਾਲੇ ਕਰ ਰਿਹੈ ਪੰਜਾਬ- ਅਮਨ ਅਰੋੜਾ