ਪੰਜਾਬ ਵਿੱਚ ਆਉਣ ਵਾਲੇ ਦਿਨਾਂ 'ਚ ਮੀਂਹ ਅਤੇ ਤੂਫਾਨ ਨੂੰ ਲੈ ਕੇ ਅਲਰਟ ਜਾਰੀ

Chandigarh,29 June,2024,(Azad Soch News):- ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਦਸਤਕ ਦੇਣ ਤੋਂ ਬਾਅਦ ਮਾਨਸੂਨ (Monsoon) ਨੇ ਸ਼ੁੱਕਰਵਾਰ ਨੂੰ ਹਰਿਆਣਾ ਵਿੱਚ ਵੀ ਦਸਤਕ ਦਿੱਤੀ,ਆਉਣ ਵਾਲੇ 2-3 ਦਿਨਾਂ 'ਚ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ 'ਚ ਮਾਨਸੂਨ ਸਰਗਰਮ ਹੋਣ ਦਾ ਅਨੁਮਾਨ ਹੈ,ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਸ਼ ਕਾਰਨ ਉੱਤਰੀ ਭਾਰਤ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ,ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ 'ਚ ਮੀਂਹ ਅਤੇ ਤੂਫਾਨ ਨੂੰ ਲੈ ਕੇ ਅਲਰਟ (Alert) ਜਾਰੀ ਕੀਤਾ ਹੈ,ਮੀਂਹ ਦੀ ਚੇਤਾਵਨੀ ਦੇ ਨਾਲ ਪੰਜਾਬ ਲਈ ਗਰਮ ਅਤੇ ਨਮੀ ਵਾਲੇ ਦਿਨ ਦੀ ਭਵਿੱਖਬਾਣੀ ਕੀਤੀ ਗਈ ਹੈ,ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 28 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ,ਆਈਐਮਡੀ (IMD) ਨੇ ਅੱਜ ਯੈਲੋ ਅਲਰਟ (Yellow Alert) ਜਾਰੀ ਕੀਤਾ ਹੈ,ਆਈਐਮਡੀ (IMD) ਨੇ ਸੂਬੇ ਵਿਚ ਕੁਝ ਹਿੱਸਿਆਂ ਵਿੱਚ 10-15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਲਕੀ ਬਾਰਿਸ਼ ਅਤੇ ਤੂਫ਼ਾਨ (Storm) ਦੀ ਵੀ ਭਵਿੱਖਬਾਣੀ ਕੀਤੀ ਹੈ,ਭਾਰਤੀ ਮੌਸਮ ਵਿਭਾਗ (IMD) ਨੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ,ਤੂਫ਼ਾਨ ਅਤੇ ਬਿਜਲੀ ਡਿੱਗਣ ਦੀ ਚਿਤਾਵਨੀ ਜਾਰੀ ਕੀਤੀ ਹੈ।
Latest News
