ਅੱਖਾਂ-ਤੀਜ ਤਿਉਹਾਰ ਤੇ ਬਾਲ ਵਿਆਹ ਰੋਕਣ ਲਈ ਐਸ.ਡੀ.ਐਮ. ਵੱਲੋਂ ਵਿਭਾਗਾਂ ਨਾਲ ਮੀਟਿੰਗ

 ਅੱਖਾਂ-ਤੀਜ ਤਿਉਹਾਰ ਤੇ ਬਾਲ ਵਿਆਹ ਰੋਕਣ ਲਈ ਐਸ.ਡੀ.ਐਮ. ਵੱਲੋਂ ਵਿਭਾਗਾਂ ਨਾਲ ਮੀਟਿੰਗ

ਮੋਗਾ, 25 ਅਪ੍ਰੈਲ:
        ਸਾਲ ਦੀ ਹਰੇਕ 10 ਮਈ ਨੂੰ ਅੱਖਾਂ-ਤੀਜ ਦਾ ਤਿਉਹਾਰ ਮਨਾਇਆਂ ਜਾਂਦਾ ਹੈ, ਜਿਸ ਵਿੱਚ ਲੋਕ ਆਪਣੀਆਂ ਨਾਬਾਲਗ ਲੜਕੀਆਂ ਦਾ ਵਿਆਹ ਕਰਦੇ ਹਨ। ਬਹੁਤ ਸਾਰੇ ਗਰੀਬ ਲੋਕ ਅਨਪੜ੍ਹਤਾ ਅਤੇ ਅਗਿਆਨਤਾ ਕਾਰਨ ਵਹਿਮ-ਭਰਮ ਵਿੱਚ ਆ ਕੇ ਕਾਨੂੰਨ ਦੇ ਉਲਟ ਆਪਣੀਆਂ ਨਾਬਾਲਗ ਬੱਚੀਆਂ ਦਾ ਜਲਦ ਵਿਆਹ ਕਰ ਦਿੰਦੇ ਹਨ, ਜਿਹੜਾ ਕਿ ਗੈਰ ਕਾਨੂੰਨੀ ਹੈ।
 ਉਕਤ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਇਸ ਭਰਮ ਵਿੱਚੋਂ ਕੱਢਣ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਐਸ.ਡੀ.ਐਮ. ਮੋਗਾ ਸ੍ਰ. ਸਾਰੰਗਪ੍ਰੀਤ ਸਿੰਘ ਵੱਲੋਂ ਜ਼ਿਲ੍ਹਾ ਬਾਲ ਭਲਾਈ ਕਮੇਟੀ, ਸਿੱਖਿਆ ਵਿਭਾਗ, ਲੇਬਰ ਵਿਭਾਗ ਦੇ ਨੁਮਾਇੰਦਿਆਂ ਦੀ ਮੀਟਿੰਗ ਬੁਲਾਈ। ਇਸ ਮੀਟਿੰਗ ਵਿੱਚ ਜ਼ਿਲ੍ਹਾ  ਬਾਲ ਸੁਰੱਖਿਆ ਅਫ਼ਸਰ ਮੋਗਾ ਸ੍ਰੀਮਤੀ ਪਰਮਜੀਤ ਕੌਰ ਵੀ ਸ਼ਾਮਲ ਹੋਏ। ਉਨ੍ਹਾਂ ਵਿਭਾਗਾਂ ਨੂੰ ਬਾਲ ਵਿਆਹ ਸੰਬੰਧੀ ਬਣਾਏ ਗਏ ਕਾਨੂੰਨਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ।
ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ ਵੀ ਸਕੂਲ ਤੋਂ ਜਿਆਦਾ ਸਮੇਂ ਤੋਂ ਗੈਰ-ਹਾਜ਼ਰ ਹੋਣ ਵਾਲੇ ਬੱਚਿਆਂ ਦਾ ਡਾਟਾ ਇਕੱਠਾ ਕਰਕੇ ਉਹਨਾਂ ਨੂੰ ਮੁੜ ਸਕੂਲ ਵਿੱਚ ਦਾਖਲ ਕੀਤਾ ਕਰਨ ਲਈ ਉਪਰਾਲੇ ਕਰਨ। ਉਹਨਾਂ ਨੇ ਦੱਸਿਆਂ ਕਿ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਜਿਵੇਂ ਕਿ ਧਾਰਮਿਕ ਗ੍ਰੰਥੀ, ਪੰਡਿਤ, ਹਲਵਾਈ, ਟੈਂਟ ਵਾਲੇ, ਡੇਕੋਰੇਸ਼ਨ ਵਾਲੇ, ਹੋਟਲ ਮੈਨੇਜਰ ਆਦਿ ਨੂੰ ਵੀ ਬਾਲ ਵਿਆਹ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।
ਐਸ.ਡੀ.ਐਮ. ਨੇ ਦੱਸਿਆ ਕਿ ਜੇਕਰ ਬਾਲ ਵਿਆਹ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਬੱਚਿਆਂ ਦੇ ਹੈਲਪਲਾਈਨ ਨੰ. 1098 ਤੇ ਕਾਲ ਕਰਕੇ ਸੂਚਨਾ ਦਿੱਤੀ ਜਾ ਸਕਦੀ ਹੈ। ਜੇਕਰ ਕੋਈ ਬਾਲ-ਵਿਆਹ ਕਰਦਾ ਦੋਸ਼ੀ ਕਰਦਾ ਪਾਇਆ ਜਾਂਦਾ ਹੈ ਤਾਂ ਉਸਨੂੰ 2 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ।
 
 
Tags:

Advertisement

Latest News