ਜਿਲ੍ਹਾ ਚੋਣ ਅਫਸਰ ਨੇ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਸਟੀਕਰ ਕੀਤਾ ਜਾਰੀ

ਜਿਲ੍ਹਾ ਚੋਣ ਅਫਸਰ ਨੇ  ਵੋਟਰਾਂ ਨੂੰ  ਉਤਸ਼ਾਹਿਤ ਕਰਨ ਲਈ  ਸਟੀਕਰ ਕੀਤਾ ਜਾਰੀ

ਸ੍ਰੀ ਮੁਕਤਸਰ ਸਾਹਿਬ  18 ਮਈ
 
 ਚੋਣ ਕਮਿਸ਼ਨ ਪੰਜਾਬ ਵੱਲੇ ਇਸ ਵਾਰ 70 ਤੋ ਪਾਰ ਦੇ ਉਪਰਾਲੇ ਅਧੀਨ ਜ਼ਿਲ੍ਹਾ ਚੋਣ ਅਫ਼ਸਰ -ਕਮ -ਡਿਪਟੀ ਕਮਿਸ਼ਨਰ ਸ. ਹਰਪ੍ਰੀਤ ਸਿੰਘ ਸੂਦਨ ਨੇ ਵਿਸ਼ੇਸ਼ ਰੂਪ ਵਿੱਚ ਵੋਟਰਾਂ ਨੂੰ ਉਤਸਾਹਿਤ ਕਰਨ ਲਈ ਸਟਿੱਕਰ  ਜਾਰੀ ਕੀਤਾ ।
     ਉਹਨਾਂ ਨੇ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਵੋਟਰਾਂ ਨੂੰ ਆਪਣੀ ਵੋਟ ਹਰ ਹਾਲਤ ਪਾਉਣ ਦੀ ਅਪੀਲ ਕੀਤੀ ਜਿਲ੍ਹਾ  ਸਵੀਪ ਟੀਮ ਸ਼੍ਰੀ ਮੁਕਤਸਰ ਸਾਹਿਬ ਦੇ ਸਹਾਇਕ ਜਿਲਾ ਸਵੀਪ ਨੋਡਲ ਅਫਸਰ ਸ੍ਰੀ ਰਜੀਵ ਛਾਬੜਾ(ਪ੍ਰਿੰਸੀਪਲ ਸਸਸਸ ਲੰਬੀ), ਸ੍ਰੀ ਰਾਜ ਕੁਮਾਰ(ਅੰਗਰੇਜ਼ੀ ਲੈਕਚਰਾਰ) ਵੱਲੋਂ ਅਗਾਮੀ ਲੋਕ ਸਭਾ ਚੋਣਾਂ2024  ਸੰਬੰਧੀ ਵੋਟਰ ਜਾਗਰੂਕਤਾ ਸਟਿੱਕਰ ਵਿਸ਼ਾਲ ਮੇਗਾ ਮਾਰਟ ਐਚ ਡੀ ਐਫ ਸੀ ਬੈਂਕ ਐਕਸਿਜ ਬੈਂਕ ਯੁਕੋ ਬੈਂਕ ਵਿਖੇ ਲਗਾਏ ਗਏ, ਇਹ ਜਾਗਰੂਕਤਾ ਸਟੀਕਰ   ਜ਼ਿਲਾ ਚੋਣ ਅਫਸਰ ਕੰਮ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵਲੋਂ ਜਾਰੀ ਕੀਤਾ ਗਿਆ।
      
ਜਿਲਾ ਸਵੀਪ ਟੀਮ ਸ਼੍ਰੀ ਮੁਕਤਸਰ ਸਾਹਿਬ ਦੇ ਮੈਂਬਰ ਸ਼੍ਰੀ ਰਾਜ ਕੁਮਾਰ (ਅੰਗਰੇਜ਼ੀ ਲੈਕਚਰਾਰ) ਨੇ ਦੱਸਿਆ ਕਿ ਇਹ ਸਟਿੱਕਰ ਸ਼ਹਿਰ ਦੇ ਜਨਤਕ ਥਾਵਾਂ, ਟ੍ਰਾਂਸਪੋਰਟੇਸ਼ਨ ਸਾਧਨਾ ਪ੍ਰਾਈਵੇਟ/ ਸਰਕਾਰੀ ਅਤੇ ਸਰਕਾਰੀ ਬਿਲਡਿੰਗਾਂ ਵਿਖੇ ਲਗਾਏ ਜਾਣਗੇ ਤਾਂ ਜੋ ਲੋਕ ਸਭਾ ਚੋਣਾਂ ਪ੍ਰਤੀ ਹਰ ਇੱਕ ਨਾਗਰਿਕ ਨੂੰ ਜਾਗਰੂਕ ਕੀਤਾ ਜਾ ਸਕੇ।
 ਇਸ ਮੌਕੇ ਸ੍ਰੀ ਹਰਬੰਸ ਸਿੰਘ  ਇਲੈਕਸ਼ਨ ਤਹਿਸੀਲਦਾਰ ਅਤੇ ਸਵੀਪ ਟੀਮ ਦੇ ਮੈਂਬਰ ਹਾਜ਼ਰ ਸਨ।
Tags:

Advertisement

Latest News