ਮੌਜੂਦਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨਹੀਂ ਲੜਨਗੇ ਲੋਕ ਸਭਾ ਚੋਣ!

ਮੌਜੂਦਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨਹੀਂ ਲੜਨਗੇ ਲੋਕ ਸਭਾ ਚੋਣ!

Khadur Sahib,17 April,2024,(Azad Soch News):- ਲੋਕ ਸਭਾ ਚੋਣਾਂ ਲਈ ਕਾਂਗਰਸ ਦੀ ਟਿਕਟ ਦੀ ਦੌੜ ਤੋਂ ਪਿੱਛੇ ਹਟ ਚੁੱਕੇ ਖਡੂਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ (Jasbir Singh Dimpa) ਹੁਣ ਸੂਬੇ ਦੀ ਸਿਆਸਤ ਵਿੱਚ ਉਤਰਨਗੇ,ਖਡੂਰ ਸਾਹਿਬ ਸੀਟ (Khadur Sahib Seat) ਤੋਂ ਕਾਂਗਰਸ ਪਾਰਟੀ ਵੱਲੋਂ ਜੋ ਵੀ ਉਮੀਦਵਾਰ ਖੜ੍ਹਾ ਕੀਤਾ ਜਾਵੇਗਾ,ਉਹ ਉਸ ਦਾ ਦਿਲੋਂ ਸਮਰਥਨ ਕਰੇਗਾ,ਇਹ ਐਲਾਨ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ (Social Media Account) ਐਕਸ ‘ਤੇ ਇਕ ਪੋਸਟ ਪਾ ਕੇ ਕੀਤਾ ਹੈ,ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਵੱਲੋਂ ਇਹ ਫੈਸਲਾ ਕੇਂਦਰੀ ਕਾਂਗਰਸ ਲੀਡਰਸ਼ਿਪ ਅਤੇ ਸੂਬਾਈ ਲੀਡਰਸ਼ਿਪ ਨਾਲ ਗੱਲਬਾਤ ਤੋਂ ਬਾਅਦ ਲਿਆ ਗਿਆ ਹੈ।

ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਐਕਸ (Social Media Account X) ‘ਤੇ ਇਕ ਪੋਸਟ ਪਾਈ ਗਈ,ਇਸ ਪੋਸਟ ਵਿੱਚ ਸਾਂਝੀ ਕੀਤੀ ਗਈ ਫੋਟੋ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ,ਕੇਸੀ ਵੇਣੂਗੋਪਾਲ ਅਤੇ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਦੇ ਨਾਲ ਸਨ,ਜਿਸ ‘ਤੇ ਉਨ੍ਹਾਂ ਨੇ ਲਿਖਿਆ ਸੀ-ਨਵੇਂ ਸਫ਼ਰ ਦੀ ਸ਼ੁਰੂਆਤ,ਅਜਿਹੇ ‘ਚ ਤੈਅ ਸੀ ਕਿ ਉਹ ਚੋਣ ਨਹੀਂ ਲੜਨਗੇ,ਦੂਜੇ ਪਾਸੇ ਡਿੰਪਾ ਦੇ ਹਟਣ ਤੋਂ ਬਾਅਦ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਕੁਲਬੀਰ ਸਿੰਘ ਜ਼ੀਰਾ ਅਤੇ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਵੀ ਟਿਕਟਾਂ ਲਈ ਜੋੜ-ਤੋੜ ਕਰ ਰਹੇ ਹਨ। ਉਥੇ ਹੀ ਡਿੰਪਾ ਦਾ ਭਰਾ ਰਾਜਨ ਗਿੱਲ ਵੀ ਟਿਕਟ ਲਈ ਪਸੀਨਾ ਵਹਾ ਰਿਹਾ ਹੈ।

Jasbir Singh Dimpa will not contest the Lok Sabha elections

 

 

Advertisement

Latest News