*ਪਾਵਰਕਾਮ ਦੇ ਨਵੇਂ ਡਾਇਰੈਕਟਰ ਵਣਜ ਇੰਜੀਨੀਅਰ ਹੀਰਾ ਲਾਲ ਗੋਇਲ*

ਸ੍ਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਜਿਹੜੀਆਂ ਦੋ ਡਾਇਰੈਕਟਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਉਸ ਤੋਂ ਪੰਜਾਬ ਸਰਕਾਰ ਦੀ ਪਾਰਦਰਸ਼ਤਾ ਸਾਹਮਣੇ ਆਉਂਦੀ ਹੈ।
ਪੰਜਾਬ ਸਰਕਾਰ ਵੱਲੋਂ ਇੰਜੀਨੀਅਰ ਇੰਦਰਪਾਲ ਸਿੰਘ ਨੂੰ ਪਾਵਰਕਾਮ ਦਾ ਡਾਇਰੈਕਟਰ ਸੰਚਾਲਣ ਅਤੇ ਇੰਜੀ: ਹੀਰਾ ਲਾਲ ਗੋਇਲ ਨੂੰ ਪਾਵਰਕਾਮ ਦਾ ਡਾਇਰੈਕਟਰ ਵਣਜ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਦੋਵੇਂ ਹੀ ਡਾਇਰੈਕਟਰਾਂ ਦੀ ਨਿਯੁਕਤੀ ਮੈਰਿਟ ਦੇ ਆਧਾਰ ਤੇ ਕੀਤੀਆਂ ਹੈ । ਉਮੀਦ ਕੀਤੀ ਜਾਂਦੀ ਹੈ ਕਿ ਦੋਵੇਂ ਡਾਇਰੈਕਟਰਜ਼ ਪੰਜਾਬ ਸਰਕਾਰ ਦੀਆਂ ਉਮੀਦਾਂ ਤੇ ਪੂਰੇ ਉਤਰਨਗੇ । ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਪਾਏਦਾਰ ਬਿਜਲੀ ਮੁਹਈਆ ਕਰਵਾਉਣ ਲਈ ਆਪਣੇ ਆਪਣੇ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ।
ਡਾਇਰੈਕਟਰ ਵਣਜ ਇੰਜੀ: ਹੀਰਾ ਲਾਲ ਗੋਇਲ ਦਾ ਜਨਮ 5 ਜੂਨ, 1966 ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਲਹਿਲਕਲਾਂ ਵਿਚ ਪਿਤਾ ਲਛਮਣ ਦਾਸ ਦੇ ਘਰ ਹੋਇਆ। ਉਨ੍ਹਾਂ ਨੇ ਸਿਖਿਆ ਦਸਵੀਂ ਤੱਕ ਦੀ ਵਿਦਿਆ ਸਰਕਾਰੀ ਸਕੂਲ ਦਿੜ੍ਹਬਾ ਮੰਡੀ ਤੋਂ ਹਾਸਲ ਕੀਤੀ। ਉਨ੍ਹਾਂ ਨੇ ਇਲੈਕਟਰੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਇੰਜ:ਹੀਰਾ ਲਾਲ ਗੋਇਲ ਨੇ 2 ਨਵੰਬਰ,1989 ਤੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਬਤੌਰ ਐਸ.ਡੀ.ਉ. ਆਪਣੀ ਸੇਵਾ ਸ਼ੁਰੂ ਕੀਤੀ ਅਤੇ ਆਪਣੀ ਸੇਵਾ ਦੌਰਾਨ ਵੱਖ-ਵੱਖ ਮਹੱਤਵਪੂਰਨ ਅਹੁਦਿਆਂ ਤੇ ਸੇਵਾਵਾਂ ਨਿਭਾਉਣ ਉਪਰੰਤ 1 ਮਈ, 2022 ਨੂੰ ਬਤੌਰ ਮੁੱਖ ਇੰਜੀਨੀਅਰ ਇਨਫੋਰਸਮੈਂਟ ਤੈਨਾਤ ਹੋਏ।
ਇੰਜੀ: ਹੀਰਾ ਲਾਲ ਗੋਇਲ ਨੇ ਪੰਜਾਬ ਰਾਜ ਬਿਜਲੀ ਬੋਰਡ ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਕੁਲ 35 ਸਾਲ ਸੇਵਾਵਾਂ ਦੋਰਾਨ ਵੰਡ, ਗਰਿੱਡ ਓ ਐਂਡ ਐਮ, ਸਟੋਰ, ਯੋਜਨਾਬੰਦੀ, ਥਰਮਲ, ਹਾਈਡਲ, ਇਨਫੋਰਸਮੈਂਟ, ਤਕਨੀਕੀ ਆਡਿਟ ਅਤੇ ਐਚ.ਆਰ, ਅਤੇ ਯੋਜਨਾਬੰਦੀ ਦੇ ਮਹੱਤਵਪੂਰਨ ਖੇਤਰਾਂ ਵਿੱਚ ਸੇਵਾਵਾਂ ਨਿਭਾਈਆਂ ਅਤੇ 30, ਜੂਨ 2024 ਨੂੰ ਪਾਵਰਕਾਮ ਦੀਆਂ ਸੇਵਾਵਾਂ ਤੋਂ ਨਿਰਵਿਰਤ ਹੋਏ ਸਨ।
ਆਪ ਨੂੰ ਇਕ ਇਮਾਨਦਾਰ, ਅਤੇ ਮਿਹਨਤੀ ਅਫਸਰ ਵਜੋਂ ਜਾਣਿਆ ਜਾਂਦਾ ਹੈ, ਜਿਸ ਸਦਕਾ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪਾਵਰਕਾਮ ਦੇ ਡਾਇਰੈਕਟਰ ਵਣਜ ਵਜੋਂ ਨਿਯੁਕਤ ਕੀਤਾ ਗਿਆ ਹੈ । ਉਨ੍ਹਾਂ ਨੇ 25 ਮਾਰਚ,2025 ਨੂੰ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ ਹੈ।
ਉਨ੍ਹਾਂ ਨੇ ਬਤੌਰ ਮੁੱਖ ਇੰਜੀਨੀਅਰ ਇਨਫੋਰਸਮੈਂਟ ਦੀ ਤੈਨਾਤੀ ਦੌਰਾਨ ਪੰਜਾਬ ਵਿੱਚ ਬਿਜਲੀ ਚੋਰੀ ਦੀ ਲਾਹਨਤ ਨੂੰ ਖ਼ਤਮ ਕਰਨ ਲਈ ਇਕ ਪ੍ਰਭਾਵਸ਼ਾਲੀ ਮੁਹਿੰਮ ਉਲੀਕੀ ਜਿਸ ਦੇ ਬਹੁਤ ਚੰਗੇ ਨਤੀਜੇ ਸਾਹਮਣੇ ਆਏ। ਇਸ ਸਮੇਂ ਦੌਰਾਨ ਪਾਵਰਕਾਮ ਨੇ ਲਗਭਗ 400 ਕਰੌੜ ਰੁਪਏ ਬਿਜਲੀ ਚੋਰੀ ਅਤੇ ਹੋਰ ਉਲੰਘਣਾਵਾਂ ਲਈ ਸਬੰਧਤ ਬਿਜਲੀ ਖਪਤਕਾਰਾਂ ਨੂੰ ਜੁਰਮਾਨਾ ਕੀਤਾ ਗਿਆ।
ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਬਤੌਰ ਡਾਇਰੈਕਟਰ ਵਣਜ ਨਿਯੁਕਤੀ ਲਈ ਇੰਜ਼ ਹੀਰਾ ਲਾਲ ਗੋਇਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਪੰਜਾਬ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ਦੀ ਭਲਾਈ ਲਈ ਸਮੇਂ ਸਮੇਂ ਤੇ ਬਣਾਈਆਂ ਸਕੀਮਾਂ ਨੂੰ ਲਾਗੂ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।
ਲੇਖਕ ਦਾ ਇੰਜ਼: ਹੀਰਾ ਲਾਲ ਗੋਇਲ ਨਾਲ ਨਿੱਜੀ ਪੱਧਰ ਤੇ ਸੰਨ 2014 ਤੋਂ ਸੰਪਰਕ ਰਿਹਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਚੋਰੀ ਨੂੰ ਰੋਕਣ ਲਈ ਸੰਨ 2022 ਤੋਂ ਚਲਾਈ ਗਈ ਪ੍ਰਭਾਵਸ਼ਾਲੀ ਮੁਹਿੰਮ ਦੀ ਜੋਰਦਾਰ ਪਬਲੀਸਿਟੀ ਅਤੇ ਪ੍ਰਚਾਰ ਲਈ ਬਹੁਤ ਨੇੜੇ ਤੋਂ ਕੰਮ ਕਰਨ ਦਾ ਮੌਕਾ ਮਿਲਿਆ। ਲੇਖਕ ਦੇ ਸਮੇਂ ਸਮੇਂ ਵੱਖ-ਵੱਖ ਅਖ਼ਬਾਰਾਂ ਵਿੱਚ ਛਪਣ ਵਾਲੇ ਲੇਖਾਂ ਲਈ ਇੰਜ਼ ਹੀਰਾ ਲਾਲ ਗੋਇਲ ਨੇ ਹਮੇਸ਼ਾ ਆਪਣੇ ਵਡਮੁੱਲੇ ਸੁਝਾਅ ਅਤੇ ਸੇਧ ਦਿੱਤੀ ਹੈ,ਜ਼ੋ ਕਿ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਦੇ ਬਤੌਰ ਮੁੱਖ ਇੰਜੀਨੀਅਰ ਇਨਫੋਰਸਮੈਂਟ ਦੇ ਤੈਨਾਤੀ ਦੌਰਾਨ ਵਟਸਐਪ ਨੰਬਰ ਉਪਰ ਇੰਨਫੋਰਸਮੈਂਟ ਵਿੰਗ ਨੂੰ ਲੱਗਭੱਗ 2065 ਸ਼ਿਕਾਇਤਾਂ ਪ੍ਰਾਪਤ ਹੋਈਆਂ।ਇੰਨਫੋਰਸਮੈਂਟ ਵਿੰਗ ਵੱਲੋਂ ਸਾਰੀਆਂ ਸ਼ਿਕਾਇਤਾਂ ਤੇ ਤੁਰੰਤ ਕਾਰਵਾਈ ਕਰਦੇ ਹੋਏ 813 ਨੰਬਰ ਬਿਜਲੀ ਚੋਰੀ ਦੇ ਕੇਸਾਂ ਵਿਰੁੱਧ 599 ਲੱਖ ਰੁਪਏ ਜੁਰਮਾਨੇ ਵਜੋਂ ਪਾਏ ਗਏ।ਸ਼ਿਕਾਇਤਾਂ ਦੀ ਪੜਤਾਲ ਦੌਰਾਨ ਦੋਸ਼ੀ ਪਾਏ ਗਏ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ ਇੰਨਫੋਰਸਮੈਂਟ ਵੱਲੋਂ ਪੰਜਾਬ ਭਰ ਦੇ ਡੇਰੇ ਢਾਣੀਆਂ ਵਿੱਚ ਬਿਜਲੀ ਚੋਰੀ ਨੂੰ ਰੋਕਣ ਲਈ ਸਪੈਸ਼ਲ ਮੁਹਿੰਮ ਤਹਿਤ ਚੈਕਿੰਗ ਕੀਤੀ ਗਈ।ਚੈਕਿੰਗ ਦੌਰਾਨ 170 ਨੰਬਰ ਬਿਜਲੀ ਚੋਰੀ ਦੇ ਕੇਸਾਂ ਨੂੰ ਲੱਗਭੱਗ 103 ਲੱਖ ਰੁਪਏ ਚਾਰਜ ਕੀਤੇ ਗਏ।ਇੰਨਫੋਰਸਮੈਂਟ ਵਿੰਗ ਵੱਲੋਂ ਖਾਸ ਹਾਈ ਲੋਸਿਸ ਫੀਡਰਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ 109 ਨੰਬਰ ਬਿਜਲੀ ਚੋਰੀ ਦੇ ਕੇਸਾਂ ਵਿਰੁੱਧ 47.15 ਲੱਖ ਰੁਪਏ ਚਾਰਜ ਕੀਤੇ ਗਏ ਅਤੇ ਇਸ ਚੈਕਿੰਗ ਦੌਰਾਨ ਖਪਤਕਾਰਾਂ ਦੇ ਅਹਾਤੇ ਵਿੱਚ ਲੱਗੇ ਮਕੈਨੀਕਲ ਮੀਟਰਾਂ ਨੂੰ ਬਦਲੀਆ ਗਿਆ ਅਤੇ ਅਹਾਤੇ ਅੰਦਰ ਲੱਗੇ ਮੀਟਰਾਂ ਨੂੰ ਬਾਹਰ ਕਰਵਾਇਆ ਗਿਆ। ਇਸ ਤੋਂ ਇਲਾਵਾ ਗਲਤ ਫੀਡਰ ਉਪਰ ਦਰਸਾਏ ਕੂਨੈਕਸ਼ਨਾਂ ਨੂੰ ਸਹੀ ਫੀਡਰ (ਜਿਸ ਫੀਡਰ ਤੋਂ ਕੂਨੈਕਸ਼ਨ ਚਲਦੇ ਸਨ) ਨਾਲ ਟੈਗ ਕੀਤਾ ਗਿਆ। ਇਸ ਨਾਲ ਫੀਡਰਾਂ ਦੇ ਲਾਸਿਸ ਵਿੱਚ ਕਾਫੀ ਸੁਧਾਰ ਹੋਇਆ ਹੈ।ਇੰਨਫੋਰਸਮੈਂਟ ਵਿੰਗ ਵੱਲੋਂ ਵੱਧ ਖਪਤ ਵਾਲੇ ਖਪਤਕਾਰਾਂ ਨੂੰ ਆਊਟਸੋਰਸ ਮੀਟਰ ਰੀਡਰਾਂ ਨਾਲ ਮਿਲ ਕੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ 300/600 ਯੂਨਿਟਾਂ ਦੀ ਰਿਆਇਤ ਦਾ ਗਲਤ ਫਾਇਦਾ ਲੈਣ ਵਾਲੇ ਬਿਜਲੀ ਖਪਤਕਾਰਾਂ ਨੂੰ ਜੁਰਮਾਨੇ ਪਾਏ ਗਏ ਅਤੇ ਦੋਸ਼ੀ ਮੀਟਰ ਰੀਡਰਾਂ ਵਿਰੁੱਧ ਕਾਰਵਾਈ ਕਰਦੇ ਹੋਏ 65 ਨੰਬਰ ਮੀਟਰ ਰੀਡਰ ਬਰਖਾਸ਼ਤ ਕਰਵਾਏ ਗਏ। ਇੰਨਫੋਰਸਮੈਂਟ ਵਿੰਗ ਵੱਲੋਂ ਵੱਖ-ਵੱਖ ਮੁਹਿੰਮਾਂ ਤਹਿਤ ਪੰਜਾਬ ਸਰਕਾਰ ਦੇ ਸਰਕਾਰੀ ਦਫ਼ਤਰਾਂ ਅਤੇ ਕਲੋਨੀਆਂ ਦੀ ਚੈਕਿੰਗ ਕੀਤੀ ਗਈ। ਜਿਸ ਦੌਰਾਨ ਉਂਣਤਾਈਆਂ ਪਾਈਆਂ ਜਾਣ ਤੇ ਜੁਰਮਾਨਾ ਵੀ ਕੀਤਾ ਗਿਆ। ਮੈਰਿਜ ਪੈਲੇਸਾਂ ਦੇ ਕੂਨੇਕਸ਼ਨਾਂ, ਬਿਊਟੀ ਪਾਰਲਰ ਅਤੇ ਸੈਲੂਨ ਦੇ ਕੂਨੈਕਸ਼ਨਾਂ ਦੀ ਚੈਕਿੰਗ ਕਰਵਾਈ ਗਈ ਅਤੇ ਉਂਣਤਾਈਆਂ ਪਾਈਆਂ ਜਾਣ ਤੇ ਜੁਰਮਾਨੇ ਵੀ ਵਸੂਲ ਕੀਤੇ ਗਏ। ਸਨਅਤੀ ਖਪਤਕਾਰਾਂ ਖਾਸ ਕਰਕੇ ਪਾਵਰ ਇੰਨਟੈਨਸਿਵ ਯੂਨੀਟ ਅਤੇ ਸੀਜ਼ਨਲ ਕੂਨੈਕਸ਼ਨਾਂ ਦੀ ਚੈਕਿੰਗ ਕਰਵਾਈ ਗਈ ਅਤੇ ਉਣਤਾਈਆਂ ਮਿਲਣ ਤੇ ਜੁਰਮਾਨੇ ਵੀ ਪਾਏ ਗਏ। ਇਸ ਤੋਂ ਇਲਾਵਾ ਭਵਿੱਖ ਵਿੱਚ ਮਿਲਣ ਵਾਲੀਆਂ ਉਣਤਾਈਆਂ ਦੀ ਰੋਕਥਾਮ ਲਈ ਨਿਰਦੇਸ਼ ਜਾਰੀ ਕੀਤੇ ਗਏ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਬਿਜਲੀ ਬੱਚਤ ਪ੍ਰੋਗਰਾਮ ਤਹਿਤ ਊਰਜਾ ਸੰਭਾਲ ਉਪਾਵਾਂ ਲਈ ਡਿਸਕਾਮ ਦੇ ਆਲ ਇੰਡੀਆ ਵਿੱਚ ਚੋਟੀ ਦੇ ਪ੍ਰਦਰਸ਼ਨਕਾਰ ਵਜੋਂ ਸਨਮਾਨਿਤ ਕੀਤਾ ਗਿਆ ਹੈ। ਇਸ ਇਨਾਮ ਵੰਡ ਸਮਾਗਮ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 1 ਮਾਰਚ, 2023 ਨੂੰ ਨਵੀਂ ਦਿੱਲੀ ਵਿਖੇ ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ (ਬੀਈਈ) ਦੇ 21ਵੇਂ ਨੀਂਹ ਪੱਥਰ ਸਮਾਗਮ ਮੌਕੇ ਉਨ੍ਹਾਂ ਬਤੌਰ ਮੁੱਖ ਇੰਜੀਨੀਅਰ ਐਨਰਜੀ ਆਡਿਟ ਐਂਡ ਇਨਫੋਰਸਮੈਂਟ ਇੰਜ. ਐਚ.ਐਲ. ਗੋਇਲ ਨੇ ਸ਼ਿਰਕਤ ਕੀਤੀ। ਬਿਜਲੀ ਮੰਤਰਾਲੇ ਵੱਲੋਂ ਇਸ ਸਮਾਗਮ ਦੌਰਾਨ ਪੀਐਸਪੀਸੀਐਲ ਨੂੰ 80,686 ਐਨਰਜੀ ਸੇਵਿੰਗ ਸਰਟੀਫਿਕੇਟ ਜਾਰੀ ਕੀਤੇ ਗਏ ਸਨ। ਹਰੇਕ ਐਨਰਜੀ ਸੇਵਿੰਗ ਸਰਟੀਫਿਕੇਟ ਦੀ ਕੀਮਤ ਲਗਭਗ 1,840 ਰੁਪਏ ਹੈ ਇਸ ਤਰ੍ਹਾਂ ਇਹਨਾਂ ਦੀ ਕੁੱਲ ਕੀਮਤ 14.84 ਕਰੋੜ ਰੁਪਏ ਸਿਧੇ ਤੌਰ ਤੇ ਬਣਦੀ ਹੈ ਅਤੇ ਇਹਨਾਂ ਦੀ ਪਾਵਰ ਐਕਸਚੇਂਜਾਂ ਵਿੱਚ ਟ੍ਰੇਡਿੰਗ ਕੀਤੀ ਗਈ ਜਿਸ ਦਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਵਿੱਤੀ ਲਾਭ ਹੋਇਆ ਹੈ। ਦਿੱਲੀ ਵਿਖੇ ਰਾਸ਼ਟਰੀ ਸਮਾਗਮ ਦੌਰਾਨ ਭਾਰਤ ਸਰਕਾਰ ਦੇ ਬਿਜਲੀ ਮੰਤਰੀ ਸ੍ਰੀ ਆਰ.ਕੇ. ਸਿੰਘ ਨੇ ਪੀ.ਐਸ.ਪੀ.ਸੀ.ਐਲ ਨੂੰ ਉੱਤਮ ਕਾਰਗੁਜ਼ਾਰੀ ਲਈ ਐਵਾਰਡ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ।
Related Posts
Latest News
