ਸਰਬਜੀਤ ਸਿੰਘ ਮੀਆਂਵਿੰਡ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਲਈ ਤਰਸੇਮ ਦੇ ਕਤਲ ਦੀ ਜ਼ਿੰਮੇਵਾਰੀ

Tarn Taran,31 March,2024,(Azad Soch News):- ਤਰਨਤਾਰਨ (Tarn Taran) ਦੇ ਪਿੰਡ ਮੀਆਂਵਿੰਡ ਦੇ ਰਹਿਣ ਵਾਲੇ ਸਰਬਜੀਤ ਸਿੰਘ ਨੇ ਉਤਰਾਖੰਡ ਦੇ ਨਾਨਕਮੱਤਾ ਗੁਰਦੁਆਰੇ ਦੇ ਡੇਰਾ ਮੁਖੀ ਤਰਸੇਮ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ,ਉੱਤਰਾਖੰਡ (Uttarakhand) ਦੀ ਐਸਆਈਟੀ (SIT) ਅਤੇ ਪੁਲਿਸ ਪਹਿਲਾਂ ਹੀ ਉਸ ਦੀ ਭਾਲ ਵਿੱਚ ਜੁਟੀ ਹੋਈ ਹੈ,ਸਰਬਜੀਤ ਸਿੰਘ ਮੀਆਂਵਿੰਡ (Sarabjit Singh Mianwind) ਨੇ ਫੇਸਬੁੱਕ (Facebook) 'ਤੇ ਪੋਸਟ ਪਾ ਕੇ ਕਿਹਾ-ਤਰਸੇਮ ਵਰਗੇ ਹੋਰ ਵੀ ਮੌਜੂਦ ਮੱਸੇ ਰੰਗੜ ਜੋ ਆਪਣੇ ਨਰਕਾਂ ਦੀ ਤਿਆਰੀ ਕਰ ਲੈਣ ਵਾਰੀ ਨਾਲ ਨੰਬਰ ਆਉਣਾ।
ਪੁਲਿਸ ਸਾਡੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਨਾ ਕਰੇ,ਸਹੀ ਸਮਾਂ ਆਉਣ 'ਤੇ ਅਸੀਂ ਆਪ ਅਕਾਲ ਤਖਤ ਸਾਹਿਬ ਪੇਸ਼ ਹੋ ਜਾਵਾਂਗੇ,ਤਰਸੇਮ ਸਿੰਘ ਦੀ ਵੀਰਵਾਰ ਸਵੇਰੇ ਉੱਤਰਾਖੰਡ ਦੇ ਊਧਮ ਸਿੰਘ ਨਗਰ (Udham Singh Nagar) ਸਥਿਤ ਨਾਨਕਮੱਤਾ ਗੁਰਦੁਆਰੇ (Nanakmatta Gurdwara) ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ,ਇਸ ਘਟਨਾ ਤੋਂ ਬਾਅਦ ਉੱਤਰਾਖੰਡ ਵਿੱਚ ਸਿੱਖ ਧਰਮ ਦੇ ਪ੍ਰਮੁੱਖ ਤੀਰਥ ਸਥਾਨਾਂ ਵਿੱਚੋਂ ਇੱਕ ਨਾਨਕਮੱਤਾ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ,ਪੁਲਿਸ ਨੇ ਇਸ ਕਤਲ ਕੇਸ ਵਿੱਚ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Latest News
.jpeg)